ਸ਼ਿਵਾਲਿਕ ਕਾਲਜ ਵਿਖੇ ਪਲੇਸਮੈਂਟ ਕੈਂਪ ਕੱਲ੍ਹ
25 ਜੁਲਾਈ 2024 , ਰੂਪਨਗਰ
ਜ਼ਿਲ੍ਹਾ ਪ੍ਰਸ਼ਾਸਨ ਵਲੋਂ ਹਫਤਾਵਰੀ ਪਲੇਸਮੈਂਟ ਕੈਂਪ ਦੀ ਲੜੀ ਤਹਿਤ ਇਸ ਵਾਰ ਸੀ-ਪਾਈਟ, ਨੰਗਲ ਨੇੜੇ ਸ਼ਿਵਾਲਿਕ ਕਾਲਜ ਵਿਖੇ ਮਿਤੀ 26-07-2024 ਨੂੰ ਸਵੇਰੇ 10.30 ਵਜੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ, ਜ਼ਿਲ੍ਹਾ ਰੁਜ਼ਗਾਰ ਅਫਸਰ ਵੱਲੋਂ ਦੱਸਿਆ ਗਿਆ ਕਿ ਸੀ-ਪਾਈਟ, ਨੰਗਲ ਵਿਖੇ ਚੈਕਮੇਟ ਸਕਿਓਰਿਟੀ ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ਦੀ ਭਰਤੀ ਲਈ ਮੰਗ ਪ੍ਰਾਪਤ ਹੋਈ ਹੈ। ਉਨ੍ਹਾਂ ਅਸਾਮੀਆਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਕੈਂਪ ਵਿੱਚ ਚੈਕਮੇਟ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਸਕਿਓਰਿਟੀ ਸੁਪਰਵਾਈਜ਼ਰ ਦੀਆਂ ਅਸਾਮੀਆਂ ਲਈ 12ਵੀਂ ਅਤੇ ਗ੍ਰੈਜੂਏਸ਼ਨ ਪਾਸ, ਸਕਿਓਰਿਟੀ ਗਾਰਡ ਦੀਆਂ ਅਸਾਮੀਆਂ ਲਈ 10 ਵੀਂ ਅਤੇ 12ਵੀਂ ਯੋਗਤਾ ਵਾਲੇ, ਹਾਊਸ ਕੀਪਰ ਅਤੇ ਪੈਂਟਰੀ ਬੁਆਏ ਦੀ ਅਸਾਮੀ ਲਈ 8ਵੀਂ ਅਤੇ 10ਵੀਂ ਪਾਸ, ਡਰਾਈਵਰ ਦੀ ਅਸਾਮੀ ਲਈ 4 ਪਹੀਆ ਵਾਹਨ ਲਾਇਸੈਂਸ ਦੇ ਨਾਲ 8ਵੀਂ/10ਵੀਂ/12ਵੀਂ ਪਾਸ ਅਤੇ ਫਾਇਰਮੈਨ ਦੀ ਅਸਾਮੀ ਲਈ ਡਿਪਲੋਮਾ/ਡਿਗਰੀ ਇਨ ਫਾਇਰ ਐਂਡ ਸੇਫਟੀ ਵਿੱਦਿਅਕ ਯੋਗਤਾ ਵਾਲੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ 18 ਤੋਂ 45 ਸਾਲ ਦੇ ਪੁਰਸ਼ ਉਮੀਦਵਾਰ ਭਾਗ ਲੈ ਸਕਦੇ ਹਨ। ਨੌਕਰੀ ਦਾ ਸਥਾਨ ਪੂਰੇ ਪੰਜਾਬ ਵਿੱਚ ਕੋਈ ਵੀ ਹੋ ਸਕਦਾ ਹੈ। ਇੰਟਰਵਿਊ ਵਿੱਚ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ ਸਕਿਓਰਿਟੀ ਸੁਪਰਵਾਈਜ਼ਰ ਦੀ ਅਸਾਮੀ ਤੇ 18,000/- ਤੋਂ 20,000/-, ਤਜਰੇਬੇਕਾਰ ਸਕਿਓਰਿਟੀ ਗਾਰਡ ਦੀ ਅਸਾਮੀ ਤੇ 17,500/- ਤੋਂ 19,500/-, ਸਕਿਓਰਿਟੀ ਗਾਰਡ ਦੀ ਅਸਾਮੀ ਤੇ ਤਨਖਾਹ 16,000/- ਤੋਂ 17,500/-, ਹਾਊਸ ਕੀਪਰ ਦੀ ਅਸਾਮੀ ਤੇ 10,500/- ਤੋਂ 13,500/-, ਪੈਂਟਰੀ ਬੁਆਏ ਦੀ ਅਸਾਮੀ ਤੇ 13500/- ਤੋਂ 15,000/-, ਡਰਾਈਵਰ ਦੀ ਅਸਾਮੀ ਤੇ 15,500/- ਤੋਂ 17,500/-, ਫਾਇਰਮੈਨ ਦੀ ਅਸਾਮੀ ਤੇ 13,500/- ਤੋਂ 15,500/-ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਪ੍ਰੀਤੀਕਾ ਆਟੋ ਦੇ ਨਿਯੋਜਕ ਵੱਲੋਂ ਮੋਲਡਰ, ਕਾਸਟਿੰਗ ਇੰਸਪੈਕਟਰ, ਲੇਥ ਆਪਰੇਟਰ, ਸੀ.ਐਨ.ਸੀ.ਆਪਰੇਟਰ. ਫਿਟਰ ਦੀ ਅਸਾਮੀ ਲਈ ਆਈ.ਟੀ.ਆਈ. ਪਾਸ ਉਮੀਦਵਾਰ ਦੀ ਇੰਟਰਵਿਊ ਲਈ ਜਾਵੇਗੀ। ਮੋਲਡਰ, ਕਾਸਟਿੰਗ ਇੰਸਪੈਕਟਰ, ਲੇਥ ਆਪਰੇਟਰ, ਸੀ.ਐਨ.ਸੀ.ਆਪਰੇਟਰ. ਫਿਟਰ ਦੀ ਅਸਾਮੀ ਲਈ 12000/- ਤੋਂ 18000/- ਪ੍ਰਤੀ ਮਹੀਨਾ ਤਨਖਾਹ ਮਿਲੇਗੀ ਅਤੇ ਨੌਕਰੀ ਦਾ ਸਥਾਨ ਤਾਲੀਵਾਲ-ਗੜ੍ਹਸ਼ੰਕਰ ਰੋਡ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਹੋਵੇਗਾ। ਉਨ੍ਹਾਂ ਦੱਸਿਆ ਕਿ ਇੰਟਰਵਊ ਦਾ ਸਥਾਨ ਸੀ-ਪਾਈਟ, ਨੰਗਲ, ਨੇੜੇ ਸ਼ਿਵਾਲਿਕ ਕਾਲਜ, ਜ਼ਿਲ੍ਹਾ ਰੂਪਨਗਰ ਹੈ। ਇਸ ਕੈਂਪ ਵਿੱਚ ਸ਼ਾਮਲ ਹੋਣ ਅਤੇ ਇੰਟਰਵਿਊ ਦੇਣ ਲਈ ਪ੍ਰਾਰਥੀ ਨੂੰ ਕੋਈ ਟੀ.ਏ ਜਾਂ ਡੀ.ਏ ਮਿਲਣਯੋਗ ਨਹੀਂ ਹੋਵੇਗਾ। ਮੀਨਾਕਸ਼ੀ ਬੇਦੀ ਪਲੇਸਮੈਂਟ ਅਫਸਰ, ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਆਯੋਜਿਤ ਕੀਤੇ ਜਾ ਰਹੇ ਇਸ ਪਲੇਸਮੈਂਟ ਕੈਂਪ ਵਿੱਚ ਜ਼ਰੂਰ ਭਾਗ ਲੈਣ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 8557010066 ਤੇ ਸੰਪਰਕ ਕੀਤਾ ਜਾ ਸਕਦਾ ਹੈ।