BREAKING NEWS: ਲੈਕਚਰਾਰਾਂ ਦੀਆਂ ਪਦ ਉਨਤੀਆਂ ਤੇ ਰੋਕ ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ
ਲੈਕਚਰਾਰਾਂ ਦੀਆਂ ਪਦ ਉਨਤੀਆਂ ਤੇ ਰੋਕ ਤੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ "ਮਿਤੀ 12 ਜੁਲਾਈ ਨੂੰ ਸਕੂਲ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਲੈਕਚਰਾਰਾਂ ਦੀ ਪ੍ਰਮੋਸ਼ਨਾਂ ਸੂਚੀ ਸਬੰਧੀ ਕੁਝ ਅਧਿਆਪਕਾਂ ਨੇ ਇਤਰਾਜ਼ ਉਠਾਏ ਹਨ।
ਵਿਭਾਗ ਵੱਲੋਂ ਜਾਰੀ ਇਸ ਪ੍ਰਮੋਸ਼ਨ ਸੂਚੀ ਨੂੰ ਫਿਲਹਾਲ ਅਗਲੇ ਹੁਕਮਾਂ ਤੱਕ ਰੋਕ ਕੇ ਸੋਮਵਾਰ 15 ਜੁਲਾਈ ਤੋਂ ਸ਼ੁਰੂ ਹੋਣ ਵਾਲੀ ਸਟੇਸ਼ਨ ਅਲਾਟਮੈਂਟ ਪ੍ਰਕ੍ਰਿਆ ਨੂੰ ਮੁਲਤਵੀ ਕੀਤਾ ਜਾਂਦਾ ਹੈ।
ਵਿਭਾਗ ਵੱਲੋਂ ਪਹਿਲਾਂ ਹੀ ਜਾਰੀ ਪੱਤਰ ਅਨੁਸਾਰ 15 ਤੋਂ 22 ਜੁਲਾਈ ਤੱਕ ਚੱਲਣ ਵਾਲੀ ਲੈਕਚਰਾਰ ਪ੍ਰਮੋਸ਼ਨਾਂ ਦੀ ਸਕਰੂਟਨੀ ਵਿੱਚ ਸਭ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਸਾਰਿਆਂ ਦੇ ਪੱਖ ਸੁਣਨ ਤੋਂ ਬਾਅਦ ਹੀ ਨਵੀਂ ਸੂਚੀ ਜਾਰੀ ਕਰਨ ਦੇ ਆਦੇਸ਼ ਦਿੱਤੇ ਜਾਂਦੇ ਹਨ।
ਜੇਕਰ ਕਿਸੇ ਵੀ ਅਧਿਆਪਕ ਨੂੰ ਪ੍ਰਮੋਸ਼ਨ ਕੇਸ ਨਾਂ ਵਿਚਾਰੇ ਜਾਣ ਸਬੰਧੀ ਕੋਈ ਵੀ ਇਤਰਾਜ਼ ਹੋਵੇ ਤਾਂ ਉਹ ਬੇਝਿਜਕ ਹੋ ਕੇ ਨਿੱਜੀ ਤੌਰ ਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈਕੰਡਰੀ) ਨੂੰ ਮਿਲਕੇ ਆਪਣਾ ਇਤਰਾਜ਼ ਦੇ ਸਕਦਾ ਹੈ।
ਮੈਂ ਸਾਰਿਆਂ ਨੂੰ ਵਿਸ਼ਵਾਸ ਦੁਆਉਂਦਾਂ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਗਵਾਈ ਵਾਲੀ ਸਰਕਾਰ ਤੁਹਾਡੀ ਆਪਣੀ ਸਰਕਾਰ ਹੈ ਜਿਸ ਵਿੱਚ ਤੁਹਾਡੀ ਸਭ ਦੀ ਸੁਣਵਾਈ ਹੋਵੇਗੀ ਅਤੇ ਪੂਰਾ ਇਨਸਾਫ਼ ਮਿਲੇਗਾ। ਮੈਂ ਸਿੱਖਿਆ ਮੰਤਰੀ ਨਹੀ ਸਗੋਂ ਸਿੱਖਿਆ ਪਰਿਵਾਰ ਦਾ ਹੀ ਮੈਂਬਰ ਹਾਂ ਅਤੇ ਇਸ ਪਰਿਵਾਰ ਦਾ ਹਿੱਸਾ ਹੁੰਦਿਆਂ ਮੈਂ ਕਿਸੇ ਦਾ ਵੀ 'ਮਾਨ ਸਰਕਾਰ' ਤੋਂ ਵਿਸ਼ਵਾਸ ਟੁੱਟਣ ਨਹੀਂ ਦੇਵਾਂਗਾ।