SOE ਸਕੂਲਾਂ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਉਕਤ ਦਰਸਾਈਆਂ ਖਾਲੀ ਸੀਟਾਂ ਨੂੰ ਨਿਮਨ-ਅਨੁਸਾਰ ਭਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ -
ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ
"ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਕਿਸੇ ਵੀ ਕੈਟਾਗਿਰੀ ਦੀਆਂ ਖਾਲੀ ਸੀਟਾਂ ਲਈ ਜੇਕਰ ਉਸ SOE ਸਕੂਲ ਦਾ ਕੋਈ ਵੀ ਕੁਆਲੀਫਾਈ ਵਿਦਿਆਰਥੀ ਉਪਲੱਬਧ ਨਹੀਂ ਹੈ ਤਾਂ ਨਾਲ ਲਗਦੇ SOE ਸਕੂਲਾਂ/ ਨਾਲ ਲਗਦੇ ਜਿਲ੍ਹੇ ਦੇ SOE ਸਕੂਲਾਂ ਦੇ ਉਸੇ ਕੈਟਾਗਿਰੀ ਦੇ ਕੁਆਲੀਫਾਈ ਵਿਦਿਆਰਥੀਆਂ ਵਿੱਚੋਂ ਇਹ ਖਾਲੀ ਸੀਟਾਂ ਭਰਨ ਸੰਬੰਧੀ ਕਾਰਵਾਈ ਕੀਤੀ ਜਾਵੇ।
ii. ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਕੈਟਾਗਿਰੀ ਦੀਆਂ ਖਾਲੀ ਸੀਟਾਂ ਨੂੰ ਪ੍ਰਾਈਵੇਟ/ਸਰਕਾਰੀ ਸਕੂਲਾਂ ਦੇ ਉਸੇ ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਦਿੱਤੀਆ ਜਾਣ, ਜਿਸ ਕੈਟਾਗਿਰੀ ਲਈ ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ ਰਾਖਵੀਆਂ ਰੱਖੀਆਂ ਗਈਆਂ ਹਨ। ਉਦਾਹਰਨ ਲਈ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦੀਆਂ General, SC, EWS ਅਤੇ PH ਕੈਟਾਗਿਰੀ ਦੀਆਂ ਖਾਲੀ ਸੀਟਾਂ ਨੂੰ ਸਰਕਾਰੀ/ਪ੍ਰਾਈਵੇਟ ਸਕੂਲਾਂ ਦੇ ਕ੍ਰਮਵਾਰ General, SC, EWS ਅਤੇ PH ਕੈਟਾਗਿਰੀ ਦੇ ਵਿਦਿਆਰਥੀਆਂ ਨੂੰ ਹੀ ਦਿੱਤੀਆ ਜਾਣ।
ii. ਜੇਕਰ ਕਿਸੇ ਵੀ ਕੈਟਾਗਿਰੀ ਦੀਆਂ ਖਾਲੀ ਸੀਟਾਂ ਲਈ ਉਸ ਸਕੂਲ ਦਾ ਜਾਂ ਨਾਲ ਲਗਦੇ ਸਕੂਲ ਦਾ ਜਾਂ ਨਾਲ ਲਗਦੇ ਜਿਲ੍ਹੇ ਦਾ ਕੋਈ ਵੀ ਕੁਆਲੀਫਾਈ ਵਿਦਿਆਰਥੀ ਉਪਲੱਬਧ ਨਹੀਂ ਹੈ ਤਾਂ ਕੁੱਲ ਖਾਲੀ ਸੀਟਾਂ ਵਿੱਚੋਂ 20% ਸੀਟਾਂ ਜਨਰਲ ਕੈਟਾਗਿਰੀ ਦੇ ਕੁਆਲੀਫਾਈ ਵਿਦਿਆਰਥੀਆਂ ਨੂੰ, 54% ਸੀਟਾਂ SC ਕੈਟਾਗਿਰੀ ਦੇ ਕੁਆਲੀਫਾਈ ਵਿਦਿਆਰਥੀਆਂ ਨੂੰ ਅਤੇ 26%ਸੀਟਾਂ BC ਕੈਟਾਗਿਰੀ ਦੇ ਕੁਆਲੀਫਾਈ ਵਿਦਿਆਰਥੀਆਂ ਨੂੰ ਦੇ ਦਿੱਤੀਆਂ ਜਾਣ। ਸੀਟਾਂ ਭਰਨ ਸਮੇਂ ਵਿਦਿਆਰਥੀਆਂ ਦੀ ਮੈਰਿਟ ਦਾ ਧਿਆਨ ਰੱਖਿਆ ਜਾਵੇ।"