ਵਿਦਿਆਧਨ ਸਕਾਲਰਸ਼ਿਪ 2024: ਅਪਲਾਈ ਕਰੋ ਹੁਣੇ
ਸਕਾਲਰਸ਼ਿਪ ਦੀ ਜਾਣਕਾਰੀ:
ਪੰਜਾਬ ਰਾਜ ਸਿੱਖਿਆ ਖੋਜ ਅਤੇ ਤਿਆਰੀ ਕੌਂਸਲ (SCERT) ਵੱਲੋਂ ਵਿਦਿਆਧਨ ਸਕਾਲਰਸ਼ਿਪ ਸਕੀਮ ਦਾ ਐਲਾਨ ਕੀਤਾ ਗਿਆ ਹੈ। ਇਸ ਦਾ ਮਕਸਦ ਯੋਗ ਵਿਦਿਆਰਥੀਆਂ ਨੂੰ ਮਾਲੀ ਸਹਾਇਤਾ ਪ੍ਰਦਾਨ ਕਰਨਾ ਹੈ।
ਕੌਣ ਅਪਲਾਈ ਕਰ ਸਕਦਾ ਹੈ?
- ਪਰਿਵਾਰ ਦੀ ਸਲਾਨਾ ਆਮਦਨੀ 2 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ।
- 2024 ਵਿੱਚ 10ਵੀਂ ਜਮਾਤ ਵਿੱਚ 80% ਜਾਂ 8 CGPA ਪ੍ਰਾਪਤ ਕਰਨ ਵਾਲੇ ਵਿਦਿਆਰਥੀ।
ਚੋਣ ਪ੍ਰਕਿਰਿਆ:
- ਐਕੈਡਮਿਕ ਕਾਰਗੁਜ਼ਾਰੀ ਤੇ ਆਧਾਰਿਤ ਸ਼ਾਰਟਲਿਸਟਿੰਗ।
- ਆਨਲਾਈਨ ਟੈਸਟ ਜਾਂ ਇੰਟਰਵਿਊ।
ਮਹੱਤਵਪੂਰਨ ਤਾਰੀਖਾਂ:
- ਅਰਜ਼ੀ ਦੀ ਆਖਰੀ ਤਾਰੀਖ: 31 ਜੁਲਾਈ 2024
- ਸਕ੍ਰੀਨਿੰਗ ਟੈਸਟ: 4 ਅਗਸਤ 2024
ਦਸਤਾਵੇਜ਼:
- ਫੋਟੋ, 10ਵੀਂ ਦੀ ਮਾਰਕਸ਼ੀਟ, ਆਮਦਨੀ ਸਰਟੀਫਿਕੇਟ
ਅਪਲਾਈ ਕਰਨ ਲਈ:
ਵਿਦਿਆਧਨ ਸਾਈਟ 'ਤੇ ਜਾਓ। ਜਾਂ ਇਸ ਲਿੰਕ ਤੇ ਕਲਿਕ ਕਰੋ https://www.vidyadhan.org/register/student
ਸਰੋਜਨੀ ਦਾਮੋਦਰਨ ਫਾਊਡੇਸ਼ਨ ਵੱਲੋਂ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿੱਦਿਆਰਥੀਆਂ ਲਈ ਇੱਕ ਵਿੱਦਿਆਧਨ ਸਕਾਲਰਸ਼ਿਪ ਸਕੀਮ ਸਾਲ 2023 ਤੋਂ ਚੱਲ ਰਹੀ ਹੈ। ਇਹ ਸਕਾਲਰਸ਼ਿਪ ਸਕੀਮ ਆਰਥਿਕ ਤੌਰ ਤੇ ਪਿਛੜੇ ਵਿਦਿਆਰਥੀਆਂ ਲਈ ਹੈ ਜਿਹਨਾਂ ਦੀ ਸਲਾਨਾ ਆਮਦਨ 2 ਲੱਖ ਰੁਪਏ ਤੋਂ ਘੱਟ ਹੈ। ਇਹ ਸਕਾਲਰਸਿਪ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ 80% ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਅਤੇ 70% ਤੱਕ ਪ੍ਰਾਪਤ ਕਰਨ ਵਾਲੇ CWSN ਵਿਦਿਆਰਥੀਆਂ ਲਈ ਹੈ।
ਸਰੋਜਨੀ ਦਾਮੋਦਰਨ ਫਾਊਡੇਸ਼ਨ ਵੱਲੋਂ ਚੁਣੇ ਗਏ ਵਿਦਿਆਰਥੀ ਨੂੰ ਦੋ ਸਾਲ ਦੀ ਸਕਾਲਰਸ਼ਿਪ ਦਿੱਤੀ ਜਾਵੇਗੀ । ਉਕਤ ਤੋਂ ਇਲਾਵਾ ਜੇਕਰ ਵਿਦਿਆਰਥੀ ਵੱਲੋਂ ਚੰਗਾ ਪ੍ਰਦਰਸ਼ਨ ਕੀਤਾ ਜਾਵੇਗਾ ਤਾਂ ਵਿਦਿਆਰਥੀਆਂ ਨੂੰ ਉਹਨਾਂ ਦੀ ਦਿਲਚਸਪੀ ਵਾਲਾ ਕੋਈ ਵੀ ਕੋਰਸ ਜਾ ਡਿਗਰੀ ਕਰਨ ਲਈ ਫਾਊਡੇਸਨ ਵੱਲੋਂ 15 -75 ਹਜਾਰ ਰੁਪਏ ਤੱਕ ਦੀ ਰਾਸ਼ੀ ਦਾ ਵਜੀਫਾ ਦਿੱਤਾ ਜਾਵੇਗਾ।
ਉਕਤ ਸਕਾਲਰਸਿਪ ਹੁਸ਼ਿਆਰ ਵਿਦਿਆਰਥੀਆਂ ਲਈ ਬਹੁਤ ਹੀ ਲਾਹੇਵੰਦ ਸਿੱਧ ਹੋਵੇਗੀ। ਇਸ ਲਈ ਵੱਧ ਤੋਂ ਵੱਧ ਯੋਗ ਵਿਦਿਆਰਥੀਆਂ ਨੂੰ 31 ਜੁਲਾਈ 2024 ਤੱਕ ਜਾ ਇਸ ਤੋਂ ਪਹਿਲਾ www.vidyadhan.org ਵਿੱਚ ਜਾ ਕੇ ਆਨਲਾਈਨ ਅਪਲਾਈ ਕੀਤਾ ਜਾਵੇਗਾ।
ਪੂਰੀ ਜਾਣਕਾਰੀ ਲਈ ਇੱਥੇ ਕਲਿੱਕ ਕਰੋ