ਭੁਪਿੰਦਰ ਸਿੰਘ ਰਾਣਾ ਕਲਰਕ ਡੀ ਈ ਓ ਐਲੀਮੈਂਟਰੀ ਲੁਧਿਆਣਾ ਦਾ ਦਿਹਾਂਤ
ਭੁਪਿੰਦਰ ਸਿੰਘ ਰਾਣਾ ਜ਼ਿਲ੍ਹਾ ਸਿੱਖਿਆ ਦਫਤਰ ਲੁਧਿਆਣਾ ਜੋ ਜੂਨੀਅਰ ਸਹਾਇਕ ਤੌਰ ਤੇ ਸੇਵਾ ਨਿਭਾ ਰਹੇ ਸਨ। ਇਹ ਕਾਫੀ ਸਮੇਂ ਤੋਂ ਬੀਮਾਰ ਚਲਦੇ ਆ ਰਹੇ ਸਨ।ਮਿਤੀ 22 ਜੂਨ ਨੂੰ ਇਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਜਿਲ੍ਹਾ ਸਿੱਖਿਆ ਦਫਤਰ ਲੁਧਿਆਣਾ ਦੇ ਜਿਲਾ ਸਿੱਖਿਆ ਅਧਿਕਾਰੀਆਂ ਨੇ ਅਤੇ ਸਮੂਹ ਸਟਾਫ ਨੇ ਅਫਸੋਸ ਜਾਹਿਰ ਕਰਦੇ ਹੋਏ ਕਿਹਾ ਕਿ ਇਹ ਬਹੁਤ ਵਧੀਆ ਇਨਸਾਨ ਸਨ ਇਹਨਾਂ ਦਾ ਬਹੁਤ ਘਾਟਾ ਪਿਆ ਹੈ। ਇਹਨਾਂ ਦਾ ਸੰਸਕਾਰ ਮਿਤੀ 25 ਜੂਨ ਨੂੰ ਜਗਰਾਓਂ ਨੇੜੇ ਰੇਲਵੇ ਫਾਟਕ ਸ਼ਮਸ਼ਾਨਘਾਟ ਵਿਖੇ ਹੋਵੇਗਾ।