PANCHAYAT ELECTION 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਚਾਇਤ, ਪੰਚਾਇਤ ਸਮਿਤੀ ਚੋਣਾਂ ਦੀਆਂ ਤਿਆਰੀਆਂ ਸ਼ੁਰੂ
Punjab Panchayat election date 2024 : ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਵੱਲੋਂ ਗ੍ਰਾਮ ਪੰਚਾਇਤ ਚੋਣਾਂ, ਪੰਚਾਇਤ ਸਮਿਤੀ ਚੋਣਾਂ ਸਬੰਧੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਕਮਿਸ਼ਨ ਨੇ ਪੰਜਾਬ ਰਾਜ ਵਿੱਚ ਗ੍ਰਾਮ ਪੰਚਾਇਤ ਚੋਣਾਂ ਲਈ ਵੋਟਰ ਸੂਚੀਆਂ ਦੀ ਤਿਆਰੀ ਲਈ ਯੋਗਤਾ ਮਿਤੀ 01.01.2023 ਵਾਲਾ ਡਾਟਾ ਬੇਸ ਪ੍ਰਾਪਤ ਕੀਤਾ ਸੀ ਜੋ ਪਹਿਲਾਂ 31.12.2023 ਤੱਕ ਕਰਵਾਈਆਂ ਜਾਣੀਆਂ ਸਨ।
ਹਾਲਾਂਕਿ ਪ੍ਰਸ਼ਾਸਨਿਕ ਕਾਰਨਾਂ ਕਰਕੇ ਅਤੇ ਲੋਕ ਸਭਾ ਚੋਣਾਂ ਨਾਲ ਸਬੰਧਤ ਚੋਣ ਪ੍ਰਕਿਰਿਆ ਸ਼ੁਰੂ ਹੋਣ ਕਾਰਨ ਇਹ ਚੋਣਾਂ ਨਹੀਂ ਹੋ ਸਕੀਆਂ।
ਹੁਣ, ਪਾਰਲੀਮਾਨੀ ਚੋਣਾਂ ਸੰਪੰਨ ਹੋ ਚੁੱਕੀਆਂ ਹਨ, ਪੰਜਾਬ ਚੋਣ ਕਮੀਸਨ ਵਲੋਂ ਸਮੂਹ ਡਿਪਟੀ ਕਮਿਸ਼ਨਰ ਕਮ ਜ਼ਿਲਾ ਚੋਣ ਅਫ਼ਸਰਾਂ ਨੂੰ ਨਿਰਦੇਸ਼ ਦਿੱਤਾ ਗਿਆ ਹੈ ਕਿ ਆਗਾਮੀ ਆਮ ਗ੍ਰਾਮ ਪੰਚਾਇਤ, ਪੰਚਾਇਤ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ ਵਰਤੋਂ ਦੇ ਉਦੇਸ਼ਾਂ ਲਈ ਵੋਟਰ ਸੂਚੀਆਂ, ਯੋਗਤਾ ਮਿਤੀ ਵਜੋਂ 01.01.2024 ਦੇ ਸੰਦਰਭ ਵਿੱਚ ਰਿਵਾਇਜ ਕੀਤੀਆਂ ਜਾਣ।
PUNJAB GRAM PANCHAYAT ELECTION 2024 LATEST UPDATE
ਵੋਟਰ ਸੂਚੀਆਂ ਰਿਵਾਇਜ ਹੋਣ ਤੋਂ ਬਾਅਦ ਆਉਣ ਵਾਲੇ 1-2 ਮਹੀਨੇ ਵਿੱਚ ਕਿਸੇ ਵੀ ਸਮੇਂ ਸੂਬੇ ਵਿੱਚ ਗ੍ਰਾਮ ਪੰਚਾਇਤ ਚੋਣਾਂ ਹੋ ਸਕਦੀਆਂ ਹਨ।