ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਜਲੰਧਰ ਵੱਲੋਂ 6 ਜੁਲਾਈ ਦੇ ਝੰਡਾ ਮਾਰਚ ਸਬੰਧੀ ਤਿਆਰੀ ਮੀਟਿੰਗ 02 ਜੁਲਾਈ ਨੂੰ*

 *ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਜਲੰਧਰ ਵੱਲੋਂ 6 ਜੁਲਾਈ ਦੇ ਝੰਡਾ ਮਾਰਚ ਸਬੰਧੀ ਤਿਆਰੀ ਮੀਟਿੰਗ 02 ਜੁਲਾਈ ਨੂੰ*


 

*ਅੱਜ ਦੀ ਇਸ ਵਰਚੁਅਲ ਮੀਟਿੰਗ ਵਿੱਚ 6 ਜੁਲਾਈ 2024 ਦੇ ਜਿਮਨੀ ਚੋਣ 34 ਵੈਸਟ ਜਲੰਧਰ ਵਿੱਚ ਝੰਡਾ ਮਾਰਚ ਸਬੰਧੀ ਉਲੀਕਿਆ ਪ੍ਰੋਗਰਾਮ*

ਜਲੰਧਰ, 30 ਜੂਨ  

ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ ਸਾਂਝਾ ਫਰੰਟ ਜਲੰਧਰ ਵੱਲੋਂ 6 ਜੁਲਾਈ 2024 ਦੇ ਝੰਡਾ ਮਾਰਚ ਸਬੰਧੀ ਸ੍ਰੀ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਵਰਚੁਅਲ ਮੀਟਿੰਗ ਹੋਈ। 

ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਜਲੰਧਰ ਦੇ ਕਨਵੀਨਰ ਨਵਪ੍ਰੀਤ ਸਿੰਘ ਬੱਲੀ ਅਤੇ ਪੁਸ਼ਪਿੰਦਰ ਕੁਮਾਰ ਵਿਰਦੀ ਨੇ ਸਾਂਝੇ ਰੂਪ ਵਿੱਚ ਮੀਟਿੰਗ ਦੀ ਕਾਰਵਾਈ ਬਾਰੇ ਦੱਸਿਆ ਕਿ ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪਿਛਲੇ ਕੀਤੇ ਸੰਘਰਸ਼ਾਂ ਦਾ ਰਿਵਿਊ ਕੀਤਾ ਗਿਆ ਅਤੇ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਸਮੀਖਿਆ ਵੀ ਕੀਤੀ ਗਈ। ਵਿਧਾਨ ਸਭਾ ਹਲਕਾ ਜਲੰਧਰ ਪੱਛਮੀਂ ਦੀ ਹੋ ਰਹੀ ਜਿਮਨੀ ਚੋਣ ਸਬੰਧੀ ਸਾਂਝੇ ਫਰੰਟ ਵਲੋਂ ਮਿਤੀ 6 ਜੁਲਾਈ 2024 ਨੂੰ ਹਲਕੇ ਅੰਦਰ ਕੀਤੇ ਜਾ ਰਹੇ ਝੰਡਾ ਮਾਰਚ ਪ੍ਰੋਗਰਾਮ ਦੀ ਤਿਆਰੀ ਸਬੰਧੀ ਅਤੇ ਉਸਦੇ ਰੂਟ ਸਬੰਧੀ ਵੀ ਚਰਚਾ ਕੀਤੀ ਗਈ ਅਤੇ ਰੂਟ ਪਲੈਨ ਵੀ ਬਣਾਇਆ ਗਿਆ। ਇਸ ਮੀਟਿੰਗ ਵਿੱਚ ਵਿਚਾਰੇ ਗਏ ਪ੍ਰੋਗਰਾਮ ਨੂੰ ਸਮਰਾ ਭਵਨ, ਨੇੜੇ ਬੱਸ ਸਟੈਂਡ ਜਲੰਧਰ ਵਿਖੇ ਕੀਤੀ ਜਾ ਰਹੀ 02 ਜੁਲਾਈ ਨੂੰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਜ਼ਿਲ੍ਹਾ ਜਲੰਧਰ ਅਤੇ ਫਰੰਟ ਦੇ ਸੂਬਾਈ ਕਨਵੀਨਰਾਂ ਦੀ ਸਾਂਝੀ ਮੀਟਿੰਗ ਵਿੱਚ ਵਿਚਾਰ ਵਟਾਂਦਰਾ ਕਰਕੇ ਇਹਨਾਂ ਫੈਸਲਿਆਂ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ।ਝੰਡਾ ਮਾਰਚ ਵਿੱਚ ਮੋਟਰਸਾਈਕਲ ਅਤੇ ਗੱਡੀਆਂ ਸਹਿਤ ਮੁਲਾਜ਼ਮਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਵਾਉਣ ਸਬੰਧੀ ਵੀ ਜ਼ਿਲ੍ਹਾ ਆਗੂਆਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ। ਅੱਜ ਦੀ ਮੀਟਿੰਗ ਵਿੱਚ ਉਪਰੋਤਕ ਆਗੂਆਂ ਤੋਂ ਇਲਾਵਾ ਸਰਵ ਸ੍ਰੀ ਨਿਰਮੋਲਕ ਸਿੰਘ ਹੀਰਾ, ਰਸ਼ਮਿੰਦਰ ਪਾਲ ਸੋਨੂੰ, ਰਮਨ ਕੁਮਾਰ ਗੁਪਤਾ ਕੁਲਦੀਪ ਸਿੰਘ ਵਾਲੀਆ, ਪੰਕਜ ਕੁਮਾਰ, ਸੁਖਵਿੰਦਰ ਸਿੰਘ ਮੱਕੜ ਤੋਂ ਇਲਾਵਾ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਦੇ ਸੂਬਾਈ ਆਗੂ ਤੀਰਥ ਸਿੰਘ ਬਾਸੀ ਵੀ ਹਾਜਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends