BREAKING NEWS: ਸਕੂਲਾਂ ਨੂੰ ਖੁੱਲਾ ਰੱਖਣ ਅਤੇ ਸਟੇਸ਼ਨ ਨਾਂ ਛੱਡਣ ਦੇ ਹੁਕਮ
Moga ,22 May 2024 ( pbjobsoftoday)
ਹਲਕਾ 074-ਧਰਮਕੋਟ ਅਧੀਨ ਸਕੂਲ ਮੁਖੀਆਂ ਨੂੰ ਲਿਖਿਆ ਗਿਆ ਹੈ ਕਿ ਜਿਹੜੇ ਸਕੂਲਾਂ ਵਿਚ ਪੋਲਿੰਗ ਬੂਥ ਬਣਾਏ ਗਏ ਹਨ, ਉਹਨਾਂ ਸਕੂਲਾਂ ਦੇ ਸਕੂਲ ਮੁੱਖੀ ਆਪਣੇ ਸਕੂਲ ਖੁੱਲ੍ਹੇ ਰੱਖਣਗੇ, ਖੁਦ ਨਿੱਜੀ ਤੌਰ ਤੇ ਸਕੂਲ ਵਿਚ ਹਾਜਰ ਰਹਿਣਗੇ ਅਤੇ ਆਪਣਾ ਸਟੇਸ਼ਨ ਛੱਡ ਕੇ ਨਹੀਂ ਜਾਣਗੇ।
ਇੱਕ ਜਿੰਮੇਵਾਰ ਕਰਮਚਾਰੀ ਦੀ ਡਿਊਟੀ ਲਗਾ ਕੇ ਉਸਦਾ ਫੋਨ ਨੰਬਰ ਦਫਤਰ ਨੂੰ ਸੂਚਿਤ ਕੀਤਾ ਜਾਵੇ ਤਾਂ ਕਿ ਅਧਿਕਾਰੀਆਂ/ਕਮਰਚਾਰੀਆਂ ਨੂੰ ਕੋਈ ਵੀ ਮੁਸ਼ਕਿਲ ਪੇਸ਼ ਨਾ ਆਵੇ।
ਇਸ ਵਿਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਵਰਤੀ ਜਾਵੇ। ਕਿਸੇ ਵੀ ਕਿਸਮ ਦੀ ਲਾਪਰਵਾਹੀ ਕਰਨ ਦੀ ਸੂਰਤ ਵਿਚ , ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 32 ਦੇ ਅਧੀਨ ਅਨੁਸ਼ਾਸ਼ਨੀ ਕਾਰਵਾਈ ਲਈ ਲਿਖਿਆ ਗਿਆ ਹੈ।