ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਯੂਨੀਅਨ ਦੇ ਜਿਲਾ ਪ੍ਰਧਾਨ ਸ਼ੋਭਿਤ ਭਗਤ ਨੂੰ ਨਜ਼ਰਬੰਦ ਕਰਨਾ ਮੰਦਭਾਗਾ :-ਰਾਜਿੰਦਰ ਸੰਧਾ*

 



*ਸਰਵ ਸਿੱਖਿਆ ਅਭਿਆਨ /ਮਿਡ ਡੇ ਮਿਲ ਯੂਨੀਅਨ ਦੇ ਜਿਲਾ ਪ੍ਰਧਾਨ ਸ਼ੋਭਿਤ ਭਗਤ ਨੂੰ ਨਜ਼ਰਬੰਦ ਕਰਨਾ ਮੰਦਭਾਗਾ :-ਰਾਜਿੰਦਰ ਸੰਧਾ*


*ਮੁੱਖ ਮੰਤਰੀ ਸਾਹਿਬ ਪੁਲਿਸ ਦੀ ਦੁਰਵਰਤੋਂ ਕਰਕੇ ਪੰਜਾਬ ਦੇ ਮੁਲਾਜ਼ਮਾਂ ਨੂੰ ਨਜ਼ਰਬੰਦ ਕਰਕੇ ਚੋਣਾਂ ਨਹੀ ਜਿੱਤੀਆ ਜਾਣੀਆ*


*ਮੁਲਾਜ਼ਮਾਂ ਦੇ ਘਰਾਂ ‘ਚ ਪੁਲਿਸ ਭੇਜ ਕੇ ਪਰਿਵਾਰਾਂ ਵਿਚ ਦਹਿਸ਼ਤ ਦਾ ਮਹੋਲ ਬਣਾ ਰਿਹਾ ਭਗਵੰਤ ਮਾਨ*


ਮਿਤੀ 27-05-2024(ਜਲੰਧਰ ) ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਮੁਲਾਜ਼ਮਾਂ ਦਾ ਐਨਾ ਡਰ ਸਤਾ ਰਿਹਾ ਹੈ ਕਿ ਪੁਲਿਸ ਦੇ ਜ਼ੋਰ ਰਾਹੀ ਮੁਲਾਜ਼ਮਾਂ ਨੂੰ ਘਰਾਂ ‘ਚ ਨਜ਼ਰਬੰਦ ਕੀਤਾ ਜਾ ਰਿਹਾ ਹੈ।ਸੱਤਾ ਵਿਚ ਆਉਣ ਸਮੇਂ ਮੁੱਖ ਮੰਤਰੀ ਨੇ ਵਾਅਦਾ ਕੀਤਾ ਸੀ ਕਿ ਮੁਲਾਜ਼ਮਾਂ ਦੀਆ ਮੰਗਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕੀਤਾ ਜਾਵੇਗਾ ਪਰ ਸੱਤਾ ਵਿਚ ਆਉਣ ਤੇ ਮੁੱਖ ਮੰਤਰੀ ਸਾਹਿਬ ਮੁਲਾਜ਼ਮਾਂ ਨੂੰ ਭੁੱਲ ਗਏ।


ਆਗੁਆ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਪਹਿਲਾਂ ਇਹੀ ਭਗਵੰਤ ਮਾਨ ਪੰਜਾਬ ਦੇ ਮੁਲਾਜ਼ਮਾਂ ਤੇ ਆਮ ਜਨਤਾ ਨੂੰ ਸਪੀਚ ਤੇ ਜਨਤਕ ਸਭਾਵਾਂ ਰਾਹੀ ਕਹਿੰਦੇ ਸਨ ਕਿ ਸੱਤਾਧਿਰ ਨੂੰ ਸਵਾਲ ਕਰੋ ਪਰ ਹੁਣ ਜਦੋਂ ਆਪ ਸੱਤਾ ਵਿਚ ਆਏ ਹਨ ਤਾਂ ਆਪਣੀਆ ਗੱਲਾਂ ਨੂੰ ਭੁੱਲ ਕੇ ਸਾਰੀਆ ਹੱਦਾਂ ਟੱਪ ਚੁੱਕੇ ਹਨ ਅਤੇ ਲੋਕਾਂ ਦੀ ਅਵਾਜ਼ ਨੂੰ ਦਬਾ ਰਹੇ ਹਨ।

ਆਗੂਆ ਨੇ ਕਿਹਾ ਕਿ ਚੋਣਾਂ ਦੇ ਦਿਨਾਂ ਦੋਰਾਨ ਜਥੇਬੰਦੀ ਦੇ ਆਗੂਆ ਦੇ ਘਰਾਂ ਵਿਚ  ਪੁਲਿਸ ਭੇਜ ਕੇ ਪਰਿਵਾਰਾਂ ਵਿਚ ਦਹਿਸ਼ਤ ਦਾ ਮਾਹੋਲ ਬਣਾਇਆ ਜਾ ਰਿਹਾ ਹੈ। ਆਗੂਆ ਨੇ ਕਿਹਾ ਕਿ ਇਸ ਤਰ੍ਹਾ ਦਹਿਸ਼ਤ ਦਾ ਮਾਹੋਲ ਬਣਾ ਕੇ ਚੋਣਾਂ ਨਹੀ ਜਿੱਤੀਆ ਜਾ ਸਕਦੀਆ।


ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਸਰਵ ਸਿੱਖਿਆ ਅਭਿਆਨ ਮਿਡ ਡੇ ਮੀਲ ਦਫਤਰੀ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ,ਪ੍ਰਵੀਨ ਸ਼ਰਮਾ, ਰਾਜਿੰਦਰ ਸੰਧਾ, ਜਗਮੋਹਨ ਸਿੰਘ   ਨੇ ਕਿਹਾ ਕਿ ਮੁੱਖ ਮੰਤਰੀ ਤੇ ਮੰਤਰੀ ਜਿਥੇ ਪ੍ਰਚਾਰ ਕਰ ਰਹੇ ਹਨ ਉਥੇ ਉਥੇ ਮੁਲਾਜ਼ਮ ਆਗੁਆ ਨੂੰ ਘਰਾਂ ਅਤੇ ਦਫਤਰਾਂ ਵਿਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਜੋ ਕਿ ਲੋਕਤੰਤਰ ਦੀ ਹੱਤਿਆ ਹੈ।

ਆਗੂਆ ਨੇ ਕਿਹਾ ਕਿ ਸਾਡੇ ਪਰਿਵਾਰਾਂ ‘ਚ ਡਰ ਦਾ ਮਾਹੋਲ ਬਣਾਇਆ ਜਾ ਰਿਹਾ ਹੈ ਅਤੇ ਭਗਵੰਤ ਮਾਨ ਸਰਕਾਰ ਲੋਕਤੰਤਰ ਦੀ ਹੱਤਿਆ ਕਰਨ ਵਿਚ ਸਾਰੀਆ ਹੱਦਾਂ ਪਾਰ ਕਰ ਗਈ ਹੈ ਜਿਸ ਨੂੰ ਕਿਸੇ ਵੀ ਹੱਦ ਤੇ ਬਰਦਾਸ਼ਤ ਨਹੀ ਕੀਤਾ ਜਾਵੇਗਾ।ਆਗੂਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਮੁਲਾਜ਼ਮਾਂ ਨੂੰ ਮਿਲਣ ਤੋਂ ਕਿਓ ਡਰ ਰਹੇ ਹਨ ਅਤੇ ਮੁਲਾਜ਼ਮਾਂ ਦੀਆ ਜ਼ਾਇਜ਼ ਮੰਗਾਂ ਨੂੰ ਲਾਗੂ ਕਰਨ ਚ ਕਿਓ ਨਾਕਾਮ ਹੋ ਰਹੇ ਹਨ।ਆਗੂਆ ਨੇ ਕਿਹਾ ਕਿ ਬਿਨ੍ਹਾ ਕਿਸੇ ਪੱਤਰ ਦੇ ਮੁਲਾਜ਼ਮਾਂ ਦੀ 5000 ਰੁਪਏ ਪ੍ਰਤੀ ਮਹੀਨਾ ਤਨਖਾਹ ਤੇ ਕੁਹਾੜਾ ਚਲਾ ਦਿੱਤਾ ਗਿਆ ਹੈ ਅਤੇ ਦਫਤਰੀ ਕਰਮਚਾਰੀਆ ਨੂੰ ਰੈਗੂਲਰ ਕਰਨ ਦੀ ਸਹਿਮਤੀ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ ਹੈ।

ਆਗੂਆ ਨੇ ਐਲਾਨ ਕੀਤਾ ਕਿ ਮੰਗਾਂ ਮੰਨਣ ਦੀ ਬਜਾਏ ਦਫਤਰੀ ਮੁਲਾਜ਼ਮਾਂ ਦੇ ਘਰਾਂ ਵਿਚ ਪੁਲਿਸ ਭੇਜਣ ਦੀ ਸਰਕਾਰ ਦੀ ਕਾਰਵਾਈ ਦਾ ਮੁਲਾਜ਼ਮ ਡੱਟ ਕੇ ਵਿਰੋਧ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿਚ ਸਰਕਾਰ ਵਿਰੁੱਧ ਲਾਮਬੰਦੀ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਬਾਕੀ ਮੰਤਰੀ ਨੂੰ ਘੇਰਿਆ ਜਾਵੇਗਾ ਅਤੇ ਸਵਾਲ ਕੀਤਾ ਜਾਵੇਗਾਂ ਕਿ ਪੰਜਾਬ ਦੇ ਮੁਲਾਜ਼ਮ ਚੋਰ, ਗੈਗਸਟਰ ਜਾਂ ਅੱਤਵਾਦੀ ਹਨ ਜੋ ਉਨਾਂ੍ਹ ਦੇ ਘਰਾਂ ਵਿਚ ਪੁਲਿਸ ਦਾ ਪਹਿਰਾ ਲਾਇਆ ਜਾ ਰਿਹਾ ਹੈ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends