BIG BREAKING: ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਆਈਏਐਸ ਬਿਨੈ ਬੁਬਲਾਨੀ (DGSE) ਵਿਰੁੱਧ FIR ਦਰਜ਼

BIG BREAKING: ਅਜੀਤ ਅਖ਼ਬਾਰ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਅਤੇ ਆਈਏਐਸ ਬਿਨੈ ਬੁਬਲਾਨੀ (DGSE) ਵਿਰੁੱਧ FIR ਦਰਜ਼ 


ਪੰਜਾਬ ਵਿਜੀਲੈਂਸ ਬਿਊਰੋ (ਵੀਬੀ) ਨੇ ਬੁੱਧਵਾਰ ਨੂੰ ਅਜ਼ੀਤ ਅਖ਼ਬਾਰ ਦੇ ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਨੈ ਬੁਬਲਾਨੀ ਅਤੇ ਸੇਵਾ ਅਤੇ ਸੇਵਾਮੁਕਤ ਅਧਿਕਾਰੀਆਂ ਸਮੇਤ 24 ਹੋਰਾਂ ਵਿਰੁੱਧ ਜੰਗ-ਏ ਆਜ਼ਾਦੀ ਯਾਦਗਾਰੀ ਕੰਪਲੈਕਸ ਕਰਤਾਰਪੁਰ, ਜਲੰਧਰ ਦੀ ਉਸਾਰੀ ਵਿੱਚ ਸਰਕਾਰੀ ਫੰਡਾਂ ਦੀ ਧੋਖਾਧੜੀ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕੀਤਾ ਹੈ। 



ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਵਿੱਚ ਦੀਪਕ ਬਿਲਡਰਜ਼, ਲੁਧਿਆਣਾ ਦੇ ਮਾਲਕ ਦੀਪਕ ਕੁਮਾਰ ਸਿੰਗਲ, ਸੇਵਾਮੁਕਤ ਚੀਫ ਇੰਜੀਨੀਅਰ ਕਮ ਸੁਤੰਤਰ ਇੰਜੀਨੀਅਰ ਅਰਵਿੰਦਰ ਸਿੰਘ, ਸੇਵਾਮੁਕਤ ਚੀਫ ਇੰਜੀਨੀਅਰ ਤੇਜ਼ ਰਾਮ ਕਟਨੌਰੀਆ ਅਤੇ 13 ਹੋਰ ਸੇਵਾਮੁਕਤ ਅਤੇ ਸੇਵਾ ਕਰ ਰਹੇ ਇੰਜੀਨੀਅਰ ਸ਼ਾਮਲ ਹਨ।

ਸਾਲ 2012 ਵਿੱਚ ਤਤਕਾਲੀ ਪੰਜਾਬ ਸਰਕਾਰ (ਬਾਦਲ ਸਰਕਾਰ) ਨੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਲੈ ਕੇ ਭਾਰਤ ਦੀ ਅਜ਼ਾਦੀ ਤੱਕ ਭਾਵ ਸਾਲ 1947 ਤੱਕ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਅਤੇ ਅਜਾਦੀ ਵਿੱਚ ਪੰਜਾਬੀਆਂ ਦੀ ਭੂਮਿਕਾ ਨੂੰ ਦਰਸਾਉਂਦੀ ਯਾਦਗਾਰ ਬਣਾਉਣ ਦਾ ਪ੍ਰਸਤਾਵ ਰੱਖਿਆ ਸੀ, ਤਾਂ ਜੋ ਅਗਲੀਆਂ ਆਉਣ ਵਾਲੀਆਂ ਪੀੜੀਆਂ ਭਾਰਤ ਦੇ ਅਜਾਦੀ ਸੰਗਰਾਮ ਵਿੱਚ ਪੰਜਾਬੀਆਂ ਦੇ ਇਤਹਾਸ ਅਤੇ ਯੋਗਦਾਨ ਬਾਰੇ ਜਾਣੂ ਹੋਣ। ਪੰਜਾਬ ਸਰਕਾਰ ਨੇ ਉਪਰੋਕਤ ਪੋਜੈਕਟ ਨੂੰ ਪੂਰਾ ਕਰਨ ਲਈ 315 ਕਰੋੜ ਰੁਪਏ ਦੀ ਰਾਸ਼ੀ ਮੰਨਜੂਰ ਕੀਤੀ ਅਤੇ ਨੈਸ਼ਨਲ ਹਾਈਵੇ ਕਰਤਾਰਪੁਰ ਜਿਲ੍ਹਾ ਜਲੰਧਰ ਨੂੰ ਸਾਹਿਤ 25 ਏਕੜ ਪ੍ਰਮੁੱਖ ਜ਼ਮੀਨ ਇਸ ਮੰਤਵ ਲਈ ਅਲਾਟ ਕੀਤੀ ਗਈ ਸੀ। ਜੰਗ-ਏ-ਅਜ਼ਾਦੀ ਫਾਊਂਡੋ ਦਾ ਪ੍ਰੋਜੈਕਟ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਦੇ ਕੰਟਰੋਲ ਅਤੇ ਪੋਰਟਫੋਲੀਓ ਅਧੀਨ ਸੀ ਅਤੇ ਇਸਤਗਰ ਨੂੰ ਮੁਕੰਮਲ ਕਰਨ ਦੀ ਜੁੰਮੇਵਾਰੀ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਪੰਜਾਬ ਨੂੰ ਦਿੱਤੀ ਗਈ ਸੀ। ਪੰਜਾਬ ਸਰਕਾਰ ਵੱਲੋਂ ਪ੍ਰੋਜੈਕਟ ਦੇ ਕੰਮ ਨੂੰ ਨੇਪਰੇ ਚਾੜਨ ਲਈ ਕੁਲ ਤਿੰਨ ਕਮੇਟੀਆਂ ਦਾ ਗਠਨ ਕੀਤਾ ਗਿਆ .

ਅਜਾਦੀ ਦੀ ਜੰਗ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਮਹਾਨ ਯੋਗਦਾਨ ਨੂੰ ਦਰਸਾਉਣ ਹਿੱਤ ਕਰਤਾਰਪੁਰ ਵਿਖੇ ਬਣਾਈ ਗਈ ਜੰਗ ਏ ਅਜਾਦੀ ਯਾਦਗਾਰ ਫਾਉਡੇਸਨ ਦੇ ਕੰਮ ਕਾਜ ਨੂੰ ਸੁਚੱਜੇ ਢੰਗ ਅਤੇ ਤੇਜੀ ਨਾਲ ਕਾਰਵਾਈ  ਲਈ ਬਰਜਿੰਦਰ ਸਿੰਘ ਹਮਦਰਦ ਨੂੰ  ਨੋਟੀਫਿਕੇਸ਼ਨ ਰਾਂਹੀ ਕਾਰਜਕਾਰੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਸੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਨੂੰ ਮੁੱਖ ਕਾਰਜਕਾਰੀ  ਅਫਸਰ ਜੰਗ ਏ ਅਜਾਦੀ ਫਾਊਂਡੇਸ਼ਨ ਨੂੰ  ਕਮੇਟੀ ਦਾ ਮੈਂਬਰ ਸਕੱਤਰ ਨਿਯੁਕਤ ਕੀਤਾ ਗਿਆ ਸੀ 

ਪੰਜਾਬ ਸਰਕਾਰ ਵੱਲੋਂ ਉਕਤ ਪ੍ਰੋਜੈਕਟ ਦੀ ਉਸਾਰੀ ਲਈ ਵੱਖ-ਵੱਖ ਅਦਾਰੇ ਜਿਵੇਂ ਕਿ ਵੇਅਰ ਹਾਊਸਿੰਗ ਕਾਰਪੋਰੇਸ਼ਨ, ਨਗਰ ਸੁਧਾਰ ਟਰੱਸਟ ਗੁਮਾਡਾ, ਪੰਜਾਬ ਹੈਰੀਟੇਜ਼ ਬੋਰਡ, ਡਾਇਰੈਕਟਰ ਸੱਭਿਆਚਾਰ ਮਾਮਲੇ ਆਦਿ ਤੋਂ ਕਰੀਬ 315 ਕਰੋੜ ਰੁਪਏ ਦਾ ਫੰਡ ਜਾਰੀ ਕਰਵਾਇਆ ਗਿਆ । 

ਵਿਜੀਲੈਂਸ ਬਿਊਰੋ ਜਲੰਧਰ ਵੱਲੋਂ ਜਾਰੀ FIR ਵਿੱਚ ਲਿਖਿਆ ਗਿਆ ਹੈ ਕਿ "ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ Punjab Freedom Movement Memorial Foundation Rules & Bye-laws, 2012 ਦੇ ਰੂਲ ਨੰਬਰ 11   ਦੀ ਉਲੰਘਣਾ ਕਰਦੇ ਹੋਏ ਜੰਗ ਏ ਆਜ਼ਾਦੀ ਦੀ ਉਸਾਰੀ ਨਾਲ ਸੰਬੰਧਿਤ Sewage Treatment Plant, Landscaping. Operation and maintenance ਅਤੇ Documentary Film ਬਣਾਉਣ ਦੇ ਕੰਮ ਬਿਨ੍ਹਾਂ ਟੈਂਡਰ ਪ੍ਰਣਾਲੀ ਅਪਣਾਏ ਸਬੰਧਤ ਖਾਸ ਠੇਕੇਦਾਰਾਂ / ਵਿਅਕਤੀਆਂ ਨੂੰ ਵੰਡੀ ਰਾਸ਼ੀ ਦੇ ਕੇ ਸੌਂਪ ਦਿੱਤੇ ਗਏ ਅਤੇ ਇਸ ਤੋਂ ਇਲਾਵਾ ਸ੍ਰੀ ਬਰਜਿੰਦਰ ਸਿੰਘ ਹਮਦਰਦ, ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ, ਆਈ.ਏ.ਐਸ., ਮੁੱਖ ਕਾਰਜਕਾਰੀ ਅਫਸਰ ਵੱਲੋਂ ਦੀਪਕ ਕੁਮਾਰ ਸਿੰਗਲ ਮਾਲਕ ਮੈਸ.  ਦੀਪਕ ਬਿਲਡਰ ਅਤੇ  ਸੰਨੀ ਜੈਨ Project Manager, Godrej & Boyce Mfg. Co. Ltd. ਨਾਲ ਮਿਲੀਭੁਗਤ ਕਰਕੇ ਉਹਨਾਂ ਦੀਆਂ ਕੰਪਨੀਆਂ ਨੂੰ ਹੋਰ ਵਿੱਤੀ ਲਾਭ ਦੇਣ ਦੀ ਮਨਸ਼ਾ ਨਾਲ ਕੰਪਨੀਆਂ/ਠੇਕੇਦਾਰਾਂ ਦੇ BOQ (Bill of Quantity) ਵਿੱਚ ਉਹਨਾਂ ਵੱਲੋਂ ਦਰਸਾਏ ਗਏ ਕੰਮਾਂ ਦੀਆਂ ਆਈਟਮਾਂ/ਰੇਟਾਂ ਤੋਂ ਉਲਟ ਜਾ ਕੇ ਠੇਕੇਦਾਰਾਂ ਵੱਲੋਂ ਬਦਨੀਤੀ ਨਾਲ ਸਰਕਾਰੀ ਪੈਸਾ ਹੜ੍ਹਪਣ ਦੀ ਸੋਚੀ ਸਮਝੀ ਸਕੀਮ ਤਹਿਤ ਪੇਸ਼ ਕੀਤੀਆਂ ਗੈਰ ਵਾਜਿਬ NS (Non Schedule) ਆਈਟਮਾਂ ਦੀਆਂ ਡਿਮਾਂਡਾ/ਸਬੰਧੀ ਅਜੰਡੇ ਤਿਆਰ ਕਰਕੇ ਕਾਰਜਕਾਰੀ ਜਾਂ ਦੀ ਦੀ ਮੀਟਿੰਗ ਸੱਦ ਕੇ ਉਸ ਵਿੱਚ ਪੇਸ਼ ਕਰਕੇ ਬਾਕੀ ਕਾਰਜਕਾਰੀ ਕਮੇਟੀ ਮੈਂਬਰਾਂ ਦੇ ਦਸਤਖਤ ਕਰਵਾਏ ਬਗੈਰ ਉਹਨਾਂ ਦੀ ਮੀਟਿੰਗ ਵਿੱਚ ਹਾਜਰੀ ਦਾ ਹਵਾਲਾ ਦੇ ਕੇ ਆਪਣੀ ਮਰਜੀ ਨਾਲ ਉਕਤ ਅਜੰਡੇ ਦੀ ਪ੍ਰੋਸੀਡਿੰਗ ਅਪਨੇ ਦੋਣਾਂ ਦੇ ਦਸਤਖਤਾਂ ਹੇਠ ਲਿਖ ਕੇ ਪ੍ਰਵਾਨ ਕਰ ਦਿੱਤੀ ਜਾਂਦੀ ਸੀ ਅਤੇ ਕਾਰਜਕਾਰੀ ਕਮੇਟੀ ਦੀ ਪ੍ਰਵਾਨਗੀ ਦੇ ਕੋਈ ਲਿਖਤੀ ਹੁਕਮਾਂ ਕੀਤੇ ਬਗੈਰ ਸਰਕਾਰੀ ਅਧਿਕਾਰੀਆਂ ਨੂੰ ਜੁਬਾਨੀ ਤੌਰ ਪਰ ਉਹਨਾਂ ਪਾਸੋਂ ਇਹਨਾਂ NS (Non Schedule) ਆਈਟਮਾਂ ਦੇ ਬਿੱਲ ਤਸਦੀਕ ਕਰਵਾ ਕੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ ਬਤੌਰ ਸਾਈਲਿੰਗ ਅਥਾਰਿਟੀ ਠੇਕੇਦਾਰਾਂ ਨੂੰ ਵਾਧੂ ਗਲਤ ਅਦਾਇਗੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਇਸ ਤੱਥ ਦੀ ਪੁਸ਼ਟੀ ਮਿਤੀ 08.12.2015 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਦੀ ਪ੍ਰੋਸੀਡਿੰਗ ਤੋਂ ਹੋਈ ਜਿਸ ਵਿੱਚ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਕਾਰਜਕਾਰੀ ਕਮੇਟੀ ਅਤੇ ਸ੍ਰੀ ਵਿਨੇ ਬੁਬਲਾਨੀ ਆਈ.ਏ.ਐਸ. ਮੁੱਖ ਕਾਰਜਕਾਰੀ ਅਫਸਰ ਵੱਲੋਂ ਚੀਫ ਇੰਜੀਨੀਅਰ ਸਪੈਸ਼ਲ ਟੈਕਨੀਕਲ ਐਕਸਪਰਟ ਯੋਗੇਸ਼ ਗੁਪਤਾ ਵੱਲੋਂ NS ਰੇਟਾਂ ਦੀ ਪ੍ਰਵਾਨਗੀ ਨਾ ਦੇਣ ਦੇ ਬਾਵਜੂਦ ਉਸਦੇ ਦਸਤਖਤਾਂ ਦੇ ਬਿਨਾਂ ਹੀ ਉਸ ਦਾ ਗਲਤ ਹਵਾਲਾ ਦੇ ਕੇ ਫਰਜੀ ਪ੍ਰੋਸੀਡਿੰਗ ਲਿਖ ਕੇ ਕਰੋੜਾਂ ਰੁਪਏ ਦੀਆਂ NS ਆਈਟਮਾਂ ਦੀਆਂ ਗੈਰ-ਵਾਜਿਬ ਪ੍ਰਵਾਨਗੀਆਂ ਠੇਕੇਦਾਰਾਂ ਦੇ ਹੱਕ ਵਿੱਚ ਦਿੱਤੀਆਂ ਗਈਆਂ ਹਨ। ਜੋ ਰਿਕਾਰਡ ਮੁਤਾਬਿਕ ਸਾਹਮਣੇ ਆਇਆ ਹੈ ਕਿ ਦੀਪਕ ਬਿਲਡਰ ਵਲੋਂ ਆਪਣੇ BOQ (Bill of Quantity) ਵਿਚ ਸਟੀਲ ਦਾ ਰੇਟ 5900/-ਰੁਪਏ ਪ੍ਰਤੀ ਕੁਇੰਟਲ Quote ਕਰਨ ਦੇ ਬਾਵਜੂਦ ਉਸ ਵਲੋਂ ਬਦਨੀਯਤੀ ਨਾਲ ਸਰਕਾਰੀ ਪੈਸਾ ਹੜੱਪਣ ਦੀ ਮੰਨਸ਼ਾ ਨਾਲ ਪ੍ਰਾਇਮਰੀ ਸਟੀਲ ਦਾ ਮੁੱਦਾ ਉਠਾਕੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਤੇ ਸ੍ਰੀ ਵਿਨੈ ਬੁਬਲਾਨੀ ਸੀ.ਈ.ਓ ਦੀ ਜੁਬਾਨੀ ਸ਼ਹਿ ਪਰ ਬਿਨ੍ਹਾਂ ਕਾਰਜਕਾਰੀ ਕਮੇਟੀ ਦੀ ਪ੍ਰਵਾਨਗੀ ਦੇ ਮਿਤੀ 09/04/2015 ਤੋਂ ਟਾਟਾ ਸਟੀਲ ਖਰੀਦ ਕਰਨਾ ਸ਼ੁਰੂ ਕਰ ਦਿੱਤਾ ਅਤੇ ਸ੍ਰੀ ਬਰਜਿੰਦਰ ਸਿੰਘ ਹਮਦਰਦ ਪ੍ਰਧਾਨ ਤੇ ਸ੍ਰੀ ਵਿਨੈ ਬੁਬਲਾਨੀ ਸੀ.ਈ.ਓ ਵਲੋਂ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਦੀਪਕ ਬਿਲਡਰ ਨਾਲ ਗਿਣੀ ਮਿਥੀ ਸਾਜਿਸ਼ ਤਹਿਤ ਉਸ ਨੂੰ ਤਿੰਨ ਮਹੀਨੇ ਬਾਅਦ ਉਸ ਵਲੋਂ ਉਕਤ ਬਿਨ੍ਹਾਂ ਪ੍ਰਵਾਨਗੀ ਖਰੀਦੇ ਗਏ ਟਾਟਾ ਸਟੀਲ ਦੀ ਗੱਲ ਮਿਤੀ 17/07/2015 ਦੀ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿਚ ਲੁਕਾ ਕੇ ਮੀਟਿੰਗ ਦੀ ਫਰਜੀ ਪ੍ਰੋਸੀਡਿੰਗ ਲਿਖ ਕੇ ਕਰੀਬ ਤਿੰਨ ਮਹੀਨੇ ਬਾਅਦ ਦੀਪਕ ਬਿਲਡਰ ਨੂੰ ਪ੍ਰਾਇਮਰੀ ਸਟੀਲ ਦੇ ਨਾਮ ਪਰ ਟਾਟਾ ਸਟੀਲ ਖਰੀਦਣ ਦੀ ਪ੍ਰਵਾਨਗੀ ਦੇ ਕੇ ਕਰੀਬ 03 ਕਰੋੜ ਰੁਪਏ ਦਾ ਵਾਧੂ ਫਾਇਦਾ ਦੇ ਕੇ ਸਰਕਾਰੀ ਖਜਾਨੇ ਦਾ ਵਿੱਤੀ ਨੁਕਸਾਨ ਕੀਤਾ ਹੈ। 

FIR ਵਿੱਚ ਲਗਾਏ ਗਏ ਦੋਸ਼ਾਂ ਸਬੰਧੀ ਜਾਣਕਾਰੀ ਲਈ ਪੜ੍ਹੋ FIR ਦੀ ਕਾਪੀ 













Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends