ਐਸ.ਏ.ਐਸ ਨਗਰ,(01 ਅਪ੍ਰੈਲ )ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਮਾਨਯੋਗ ਡਾ: ਸਤਬੀਰ ਬੇਦੀ,ਚੇਅਰਪਰਸਨ, ਪੰਜਾਬ ਸਕੂਲ ਸਿੱਖਿਆ ਬੋਰਡ ਦੀ ਯੋਗ ਅਗਵਾਈ ਸਦਕੇ ਮਿਤੀ 01.04.2024 ਨੂੰ ਅਕਾਦਮਿਕ ਸਾਲ 2023-2024 ਪੰਜਵੀਂ ਸ਼੍ਰੇਣੀ ਦਾ ਨਤੀਜਾ ਡਾ: ਪ੍ਰੇਮ ਕੁਮਾਰ, ਵਾਈਸ ਚੇਅਰਮੈਨ,ਪੰਜਾਬ ਸਕੂਲ ਸਿੱਖਿਆ ਬੋਰਡ,ਮੋਹਾਲੀ ਵੱਲੋਂ ਘੋਸ਼ਿਤ ਕੀਤਾ ਗਿਆ। ਇਸ ਸਾਲ ਪੰਜਵੀਂ ਸ਼੍ਰੇਣੀ ਦੀ ਪ੍ਰੀਖਿਆ ਵਿੱਚ ਕੁੱਲ 308431 ( ਤਿੰਨ ਲੱਖ ਛੇ ਹਜਾਰ ਚਾਰ ਸੌ ਇੱਕਤੀ) ਪ੍ਰੀਖਿਆਰਥੀ ਪ੍ਰੀਖਿਆ ਵਿੱਚ ਬੈਠੇ ਸਨ ਜਿਨ੍ਹਾਂ ਵਿੱਚੋਂ 305937 (ਤਿੰਨ ਲੱਖ ਪੰਜ ਹਜਾਰ ਨੂੰ ਸੌ ਸੈਂਤੀ ਪਾਸ) ਹੋਏ ਅਤੇ ਇਸ ਨਤੀਜੇ ਦੀ ਪਾਸ ਪ੍ਰਤੀਸ਼ਤਤਾ 99.84 ਰਹੀ ਹੈ।
ਪੰਜਵੀਂ ਸ਼੍ਰੇਣੀ ਮਾਰਚ 2024 ਪ੍ਰੀਖਿਆਵਾਂ ਦੇ ਪ੍ਰਯੋਗੀ ਵਿਸ਼ਿਆਂ ਦੀ ਆਖਰੀ ਮਿਤੀ: 15.03.2023 ਸੀ ਅਤੇ ਇਹ ਨਤੀਜਾ 15 ਦਿਨਾਂ ਦੇ ਅੰਦਰ ਘੋਸ਼ਿਤ ਕਰਨਾ ਬੋਰਡ ਕਰਮਚਾਰੀਆਂ ਅਤੇ ਮੁਲਾਂਕਣ ਕਰਨ ਵਾਲੇ ਅਮਲੇ ਅਤੇ ਸਬੰਧਤ ਜਿਲ੍ਹਾ ਅਧਿਕਾਰੀਆਂ ਦੀ ਲਗਨ ਨਾਲ ਹੀ ਇਹ ਸੰਭਵ ਹੋਇਆ ਹੈ, ਜੋ ਕਿ ਸ਼ਲਾਘਾਯੋਗ ਹੈ।
PSEB 5TH RESULT 2024 LINK , DISTT WISE PASS PERCENTAGE, SUBJECT WISE PERCENTAGE
ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ ਵਿੱਚ ਪਾਸ ਨਹੀਂ ਹੋ ਸਕੇ, ਉਹਨਾਂ ਦੀ ਸਪਲੀਮੈਂਟਰੀ ਪ੍ਰੀਖਿਆ ਦੋ ਮਹੀਨੇ ਤੱਕ ਫਿਰ ਹੋਵੇਗੀ। ਜਿਸਦੇ ਲਈ ਸਬੰਧਿਤ ਵਿਦਿਆਰਥੀ ਵੱਖਰੇ ਤੌਰ ਤੇ ਫਾਰਮ ਆਦਿ ਭਰਨਗੇ,ਜਿਸਦੇ ਲਈ ਤਰੀਕ ਵੱਖਰੇ ਤੌਰ ਤੇ School login ਅਤੇ ਅਖਬਾਰ ਰਾਹੀਂ ਸੂਚਿਤ ਕੀਤੀ ਜਾਵੇਗੀ। ਪਰ ਇਹ ਅਸਫਲ ਪ੍ਰੀਖਿਆਰਥੀ ਛੇਵੀਂ ਸ਼੍ਰੇਣੀ ਵਿੱਚ ਆਰਜੀ ਦਾਖਲਾ ਲੈ ਸਕਦੇ ਹਨ ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਹੋ ਜਾਣਗੇ
ਉਹਨਾਂ ਪ੍ਰੀਖਿਆਰਥੀਆਂ ਦਾ ਨਤੀਜਾ Promoted ਅਤੇ ਜਿਹੜੇ ਪ੍ਰੀਖਿਆਰਥੀ ਸਪਲੀਮੈਂਟਰੀ ਪ੍ਰੀਖਿਆ ਵਿੱਚ ਪਾਸ ਨਹੀਂ ਹੋਣਗੇ ਉਹਨਾਂ ਪ੍ਰੀਖਿਆ ਦਾ ਨਤੀਜਾ Not Promoted ਘੋਸ਼ਿਤ ਹੋਵੇਗਾ ਭਾਵ ਉਹ ਦੁਬਾਰਾ ਪੰਜਵੀਂ ਸ੍ਰੇਣੀ ਵਿੱਚ ਹੀ ਦਾਖਲੇ ਦੇ ਯੋਗ ਹੋਣਗੇ।
ਨਤੀਜੇ ਸਬੰਧੀ ਦਰਸਾਏ ਅੰਕ ਵਿਦਿਆਰਥੀਆਂ/ਸਕੂਲਾਂ ਲਈ ਕੇਵਲ ਸੂਚਨਾ ਹਿੱਤ ਹੋਣਗੇ। ਨਤੀਜੇ ਦੀ ਘੋਸ਼ਣਾ ਕਰਨ ਸਮੇਂ ਡਾ. ਮਨਿੰਦਰ ਸਿੰਘ ਸਰਕਾਰੀਆ (ਕੰਟਰੋਲਰ ਪ੍ਰੀਖਿਆਵਾਂ), ਸ੍ਰੀ ਮਨਮੀਤ ਸਿੰਘ ਭੱਠਲ (ਉੱਪ ਸਕੱਤਰ- ਪੰਜਵੀਂ/ਅੱਠਵੀਂ), ਸ਼੍ਰੀ ਗੁਰਪ੍ਰੇਮ ਸਿੰਘ (ਸਹਾਇਕ ਸਕੱਤਰ-ਬਾਰ੍ਹਵੀਂ/ਕੰਡਕਟ), ਸ੍ਰੀ ਗੁਲਸ਼ਨ ਅਰੋੜਾ (ਸਹਾਇਕ ਸਕੱਤਰ- ਪੰਜਵੀਂ/ਅੱਠਵੀਂ) ਪੰਜਾਬ ਸਕੂਲ ਸਿੱਖਿਆ ਬੋਰਡ, ਮੋਹਾਲੀ ਅਤੇ ਸਬੰਧਤ ਅਧਿਕਾਰੀ ਵੀ ਮੌਜੂਦ ਸਨ।