ਸਰਵ ਸਾਂਝ ਸਿੱਖਿਆ ਸੰਸਥਾ ਦਰਸ਼ੋਪੁਰ ਵੱਲੋਂ ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ

 ਸਰਵ ਸਾਂਝ ਸਿੱਖਿਆ ਸੰਸਥਾ ਦਰਸ਼ੋਪੁਰ ਵੱਲੋਂ  ਡਾਕਟਰ ਬੀ ਆਰ ਅੰਬੇਡਕਰ ਜੀ ਦਾ ਜਨਮ ਦਿਹਾੜਾ ਮਨਾਇਆ 

ਬਾਬਾ ਜੀ ਦੇ ਸਦਕਾ ਹੀ ਅੱਜ ਅਸੀਂ ਅਜਾਦੀ ਦਾ ਆਨੰਦ ਮਾਣ ਰਹੇ ** ਪਵਨ ਕੁਮਾਰ 


ਤਾਰਾਗੜ੍ਹ 14 ਅਪ੍ਰੈਲ () ਭੋਆ ਵਿਧਾਨ ਸਭਾ ਹਲਕੇ ਦੇ ਪਿੰਡ ਦਰਸ਼ੋਪੁਰ  ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ  ਦਾ ਜਨਮ ਦਿਹਾੜਾ ਸ੍ਰੀ ਗੁਰੂ ਰਵਿਦਾਸ ਧਰਮਸ਼ਾਲਾ ਦਰਸ਼ੋਪੁਰ ਵਿਖੇ ਸੈਂਟਰ ਮੁੱਖ ਅਧਿਆਪਕ ਪਵਨ ਕੁਮਾਰ ਦੀ ਅਗਵਾਈ ਮਨਾਇਆ ਗਿਆ ਜਿਸ ਵਿੱਚ ਪਿੰਡ ਵਾਸੀਆ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਮੌਕੇ ਤੇ ਸਭ ਤੋਂ ਪਹਿਲਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਫੁੱਲ ਅਰਪਿਤ ਕੀਤੇ ਗਏ । ਉਸ ਤੋਂ ਬਾਅਦ ਬੱਚਿਆਂ ਦੇ ਬਾਬਾ ਸਾਹਿਬ ਦੇ ਜਨਮ ਦਿਨ ਨੂੰ ਸਮਰਪਿਤ ਭਾਸ਼ਣ ਮੁਕਾਬਲੇ ਕਰਵਾਏ ਗਏ । ਭਾਸ਼ਣ ਮੁਕਾਬਲੇ ਉਪਰੰਤ ਪਵਨ ਕੁਮਾਰ ਜੀ ਨੇ ਬੱਚਿਆਂ ਦੀ ਹੌਂਸਲਾ ਅਫ਼ਜਾਈ ਕੀਤੀ ।



 ਸਰਵ ਸਾਂਝ ਸਿੱਖਿਆ ਸੰਸਥਾ ਦੇ ਪ੍ਰਧਾਨ ਸ਼੍ਰੀ ਜਰਨੈਲ ਸਿੰਘ ਜੀ ਨੇ ਬਾਬਾ ਸਾਹਿਬ ਜੀ ਦੀ ਜੀਵਨੀ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਉਨਾਂ ਦੀਆਂ ਸਿੱਖਿਆ ਸਬੰਧੀ ਪ੍ਰਾਪਤੀਆਂ ਨੂੰ ਦੱਸਿਆ। ਇਸ ਮੌਕੇ ਤੇ ਪਵਨ ਕੁਮਾਰ ਨੇ ਦੱਸਿਆ ਕਿ ਬਾਬਾ ਭੀਮ ਰਾਓ ਅੰਬੇਡਕਰ ਵਲੋਂ ਲਿਖਤ ਸਵਿਧਾਨ ਅਨੁਸਾਰ ਹੀ ਅੱਜ ਅਸੀਂ ਅਜਾਦੀ ਦਾ ਆਨੰਦ ਮਾਣ ਰਹੇ ਹਾਂ ਅਤੇ ਉਨ੍ਹਾਂ ਦੇ ਕਾਰਨ ਹੀ ਅੱਜ ਦਲਿਤ ਅਤੇ ਬਚਿੰਤ ਸਮਾਜ ਨੂੰ ਸਹੀ ਜਿੰਦਗੀ ਜੀਨ ਨੂੰ ਮਿਲੀ ਹੈ ਇਸ ਲਈ ਅਸੀਂ ਸਦਾ ਹੀ ਬਾਬਾ ਸਾਹਿਬ ਅੰਬੇਡਕਰ ਜੀ ਦੇ ਧੰਨਵਾਦੀ ਰਹਾਂਗੇ। ਇਸ ਮੌਕੇ ਤੇ ਪ੍ਰਧਾਨ ਜੀ ਨੇ ਬੱਚਿਆਂ ਨੂੰ ਦੱਸਿਆ ਕਿ ਪਿੰਡ ਵਿੱਚ ਪੰਜਵੀਂ ਤੋਂ ਅੱਠਵੀਂ ਜਮਾਤ ਤੱਕ ਗਰੀਬ ਬੱਚਿਆਂ ਲਈ ਫ੍ਰੀ ਟਿਉਸ਼ਨ ਸੈਂਟਰ ਖੋਲ੍ਹਿਆ ਜਾਵੇਗਾ । ਜਿਸ ਦੀ ਸ਼ੁਰੂਆਤ ਜਲਦੀ ਹੀ ਕੀਤੀ ਜਾਵੇਗੀ।ਇਸ ਮੌਕੇ ਤੇ ਸੰਸਥਾ ਦੇ ਜਨਰਲ ਸਕੱਤਰ ਸ਼੍ਰੀ ਸ਼ਾਮ ਲਾਲ, ਖਜਾਨਚੀ ਸ਼੍ਰੀ ਲਖਵੀਰ ਸਿੰਘ(ਕਾਲੂ) ,ਸ਼੍ਰੀ ਮਦਨ ਲਾਲ ਜੀ ,ਸ਼੍ਰੀ ਜਤਿੰਦਰ ਸਿੰਘ ਜੀ, ਪਿੰਟੂ (ਫੌਜੀ) , ਮੋਨੂੰ ਜੀ, ਰੋਮੀ ਜੀ ਅਤੇ ਰਾਜ ਪਾਲ ਸਿੰਘ ਜੀ ਮੋਜੂਦ ਸਨ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

TEACHER TRANSFER 2024 MERIT POINTS CALCULATOR

TEACHER TRANSFER 2024 MERIT POINTS CALCULATOR ( fill your details) Merit Points Calculator Merit Point...

RECENT UPDATES

Trends