ਮਿਡ-ਡੇ-ਮੀਲ ਕੁੱਕਾਂ ਲਈ ਮੁਫਤ ਇਲਾਜ ਅਤੇ ਜੀਵਨ ਬੀਮੇ ਦਾ ਪ੍ਰਬੰਧ ਕਰੇ ਸਰਕਾਰ- ਡੈਮੋਕਰੇਟਿਕ ਟੀਚਰ ਫਰੰਟ ਪੰਜਾਬ

 ਮਿਡ-ਡੇ-ਮੀਲ ਕੁੱਕਾਂ ਲਈ ਮੁਫਤ ਇਲਾਜ ਅਤੇ ਜੀਵਨ ਬੀਮੇ ਦਾ ਪ੍ਰਬੰਧ ਕਰੇ ਸਰਕਾਰ- ਡੈਮੋਕਰੇਟਿਕ ਟੀਚਰ ਫਰੰਟ ਪੰਜਾਬ


ਮਿਡ-ਡੇ-ਮੀਲ ਕੁੱਕਾਂ ਨੂੰ ਘੱਟੋ ਘੱਟ ਉਜਰਤਾਂ ਦੇ ਕਾਨੂੰਨ ਦੇ ਘੇਰੇ ਵਿੱਚ ਲਿਆਵੇ ਪੰਜਾਬ ਸਰਕਾਰ-ਡੀ.ਟੀ.ਐਫ. ਪੰਜਾਬ


ਅੰਮ੍ਰਿਤਸਰ, .....(): ਡੀ.ਟੀ.ਐਫ ਪੰਜਾਬ ਦੀ ਜ਼ਿਲ੍ਹਾ ਇਕਾਈ ਅੰਮ੍ਰਿਤਸਰ ਵੱਲੋਂ ਆਨਲਾਈਨ ਮੀਟਿੰਗ ਸੂਬਾ ਵਿਤ ਸਕੱਤਰ-ਕਮ-ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਦੀ ਸਾਂਝੀ ਯੋਗ ਅਗਵਾਈ ਵਿੱਚ ਹੋਈ ਜਿਸ ਵਿੱਚ ਸਿੱਖਿਆ ਵਿਭਾਗ ਤੇ ਅਧਿਆਪਕਾਂ ਨਾਲ ਸੰਬੰਧਿਤ ਮਸਲੇ ਵਿਚਾਰੇ ਗਏ। ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਬੀਤੇ ਦਿਨੀਂ ਮਹਿਰੂਮ ਮਿਡ-ਡੇ-ਮੀਲ ਵਰਕਰ ਭੈਣ ਮਨਜੀਤ ਕੌਰ, ਸਰਕਾਰੀ ਸਕੂਲ ਮਾਛੀਵਾੜਾ ਖਾਮ, ਲੁਧਿਆਣਾ ਦੀ ਖਾਣਾ ਬਣਾਉਂਦੇ ਹੋਏ ਅੱਗ ਨਾਲ ਝੁਲਸਣ ਕਾਰਨ ਹੋਈ ਬੇਵਕਤੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਨੁੱਖੀ ਕਦਰਾਂ ਕੀਮਤਾਂ ਸਮਝਦਿਆਂ ਜਥੇਬੰਦੀ  ਡੈਮੋਕਰੇਟਿਕ ਟੀਚਰ ਫਰੰਟ ਪੰਜਾਬ ਮਹਿਸੂਸ  ਕਰਦੀ ਹੈ ਕਿ ਸਮੂਹ ਕੱਚੇ ਮੁਲਾਜ਼ਮ ਪੰਜਾਬ ਸਰਕਾਰ ਦੀ ਵਾਦਾ ਖਿਲਾਫੀ ਅਤੇ ਕਾਰਪੋਰੇਟ ਪੱਖੀ ਨਿਜੀਕਰਨ,  ਉਦਾਰੀਕਰਨ, ਸੰਸਾਰੀਕਰਨ ਦੀਆਂ ਨੀਤੀਆਂ ਦੇ ਸ਼ਿਕਾਰ ਹਨ। ਸਰਕਾਰੀ ਸਕੂਲਾਂ ਵਿੱਚ ਬਹੁ ਗਿਣਤੀ ਵਿਦਿਆਰਥੀਆਂ ਦਾ ਭੋਜਨ ਬਣਾਉਣ ਵਾਲੀਆਂ ਮਿਡ-ਡੇ-ਮੀਲ ਭੈਣਾਂ ਹਰ ਰੋਜ਼ ਆਪਣੀ ਜਾਣ ਦੀ ਪਰਵਾਹ ਕੀਤੇ ਬਗੈਰ ਬਿਨਾਂ ਕਿਸੇ ਸਰਕਾਰੀ ਸੁਰੱਖਿਆ ਤੰਤਰ ਦੇ ਸਕੂਲਾਂ ਵਿੱਚ ਵਿਦਿਆਰੀਆਂ ਦੀ ਸੇਵਾ ਕਰ ਰਹੀਆਂ ਹਨ। ਬੀਤੇ ਦਿਨੀਂ ਲੁਧਿਆਣਾ ਦੇ ਮਾਛੀਵਾੜਾ ਖਾਮ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀਆਂ ਲਈ ਦੁਪਹਿਰ ਦਾ ਭੋਜਨ ਬਣਾਉਣ ਵੇਲੇ ਅੱਗ ਨਾਲ ਝੁਲਸਣ ਕਾਰਨ ਇਸ ਸੰਸਾਰ ਨੂੰ ਅਲਵਿਦਾ ਕਹਿ ਗਈ। ਮੌਤ ਉਪਰੰਤ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਦੇਣ ਦੀ ਥਾਂ ਸਰਕਾਰੀ ਅਫ਼ਸਰਾਂ ਦੇ ਸਾਹਮਣੇ ਰਾਤ ਵੇਲੇ ਮਹਿਰੂਮ ਦਾ ਦਾਹ ਸੰਸਕਾਰ ਕੀਤਾ, ਜਿਸ ਤੋਂ ਸਰਕਾਰ ਤੇ ਵਿਭਾਗ ਦਾ ਗੈਰ ਮਨੁੱਖੀ ਵਰਤਾਰਾ ਸਪਸ਼ਟ ਹੁੰਦਾ ਹੈ। ਸੂਬਾ ਸਰਕਾਰ ਵਲੋਂ ਕੁੱਕਾਂ ਲਈ ਬਾਰ ਬਾਰ ਮੰਗ ਤੇ ਮੀਟਿੰਗਾ ਕਰਨ ਉਪਰੰਤ ਵੀ ਨਾ ਤੇ ਕੋਈ ਸੁਰੱਖਿਆ ਕਿੱਟਾਂ, ਨਾਂ ਕੋਈ ਵਰਦੀ, ਨਾ ਕੋਈ ਸਿਹਤ ਸੁਵਿਧਾ, ਨਾ ਕੋਈ ਜੀਵਨ ਬੀਮਾ, ਨਾ ਘੱਟੋ ਘੱਟ ਉਜ਼ਰਤਾਂ ਦਾ ਕਾਨੂੰਨ ਲਾਗੂ ਕੀਤਾ ਗਿਆ ਹੈ। ਮੁਲਾਜ਼ਮ ਮੰਗਾਂ ਵਿੱਚ ਮੁੱਖ ਤੌਰ ਤੇ ਵੱਖ-ਵੱਖ ਕਿਸਮ ਦੇ 37 ਭੱਤਿਆਂ, ਅਨਿਯਮਤ ਮਹਿਗਾਈ ਭੱਤੇ,  ਏ.ਸੀ.ਪੀ ਸਕੀਮ, ਪੁਰਾਣੀ ਪੈਨਸ਼ਨ ਬਹਾਲੀ ਸਕੀਮ ਆਦਿ ਮੁੱਦਿਆਂ ਤੇ ਜਥੇਬੰਦੀ ਤੇ ਸਰਕਾਰ ਵਿਚਾਲੇ ਅੜਿੱਕਾ ਜਯੋਂ ਦਾ ਤਿਉਂ ਬਣਿਆ ਹੋਇਆ ਹੈ। ਸਰਕਾਰ ਨੇ ਮੁਲਾਜ਼ਮ ਮੰਗਾ ਸਬੰਧੀ ਆਪਣੇ ਕੀਤੇ ਵਾਅਦੇ,  ਸਰਕਾਰ ਬਣਨ ਉਪਰੰਤ ਲਗਭਗ ਦੋ ਸਾਲ ਬੀਤਣ ਤੇ ਵੀ ਪੂਰੇ ਨਹੀਂ ਕੀਤੇ। ਅਜਿਹੀ ਇੱਕ ਹੋਰ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਦਾ ਜਿਕਰ ਕਰਦਿਆਂ ਆਗੂਆਂ ਨੇ ਦੱਸਿਆ ਕਿ ਰੂਪਨਗਰ ਵਿਖੇ ਫੂਲਪੁਰ ਗਰੇਵਾਲ ਦੇ ਪ੍ਰਾਇਮਰੀ ਸਕੂਲ ਵਿੱਚ ਕੁੱਕ ਭੈਣ ਰਣਜੀਤ ਕੌਰ ਦੇ ਖਾਣਾ ਬਣਾਉਂਦੇ ਹੋਏ ਪ੍ਰੈਸ਼ਰ ਕੁੱਕਰ ਫਟਣ ਕਾਰਨ ਗੰਭੀਰ ਸੱਟਾਂ ਲੱਗੀਆਂ ਪਰੰਤੁ ਜਾਨ ਬਚ ਗਈ। ਇਸ ਸਬੰਧੀ ਆਗੂਆਂ ਵੱਲੋਂ ਸਮੂਹ ਕੁਕਾਂ ਨੂੰ ਜਾਗਰੂਕ ਕਰਦਿਆਂ ਅਪੀਲ ਵੀ ਕੀਤੀ ਗਈ ਕਿ ਖਾਣਾ ਪਕਾਉਣ ਸਮੇਂ ਸੁਰੱਖਿਆ ਨਿਯਮਾਂ ਦਾ ਖਾਸ ਧਿਆਨ ਰੱਖਿਆ ਜਾਵੇ ਜਿਵੇਂ ਕੁੱਕਰ ਚੰਗੀ ਤਰ੍ਹਾਂ ਸਾਫ ਕਰਕੇ ਵਰਤਣ ਤੇ ਸਮੇਂ ਸਮੇਂ ਤੇ ਗੈਸ ਦੀ ਸਾਫ਼ ਸਫ਼ਾਈ, ਪਾਇਪ ਦਾ ਨਿਰੀਖਣ ਆਦਿ ਕਰਦੇ ਰਹਿਣ ਤਾਂ ਜੋ ਭਵਿੱਖ ਵਿੱਚ ਅਜਿਹੀਆਂ ਦਰਦਨਾਕ ਹਾਦਸਿਆਂ ਤੋਂ ਬਚਿਆ ਜਾ ਸਕੇ ।

ਭੈਣ ਮਨਜੀਤ ਕੌਰ ਦੇ ਅਕਾਲ ਚਲਾਣੇ ਤੇ ਗੈਰ ਕੁਦਰਤੀ ਮੌਤ ਤੇ ਅਫਸੋਸ ਪ੍ਰਗਟਾਉਂਦਿਆਂ ਜਥੇਬੰਦੀ ਦੇ ਆਗੂਆਂ ਹਰਜਾਪ ਸਿੰਘ ਬੱਲ, ਗੁਰਦੇਵ ਸਿੰਘ, ਰਾਜੇਸ਼ ਕੁਮਾਰ ਪਰਾਸ਼ਰ, ਸੁਖਜਿੰਦਰ ਸਿੰਘ, ਮਨਪ੍ਰੀਤ ਸਿੰਘ, ਨਿਰਮਲ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਕੰਵਲਜੀਤ ਸਿੰਘ , ਨਰੇਸ਼ ਕੁਮਾਰ ਆਦਿ ਨੇ ਸੂਬਾ ਸਰਕਾਰ ਤੇ ਸਿੱਖਿਆ ਵਿਭਾਗ ਤੋਂ ਮੰਗ ਕੀਤੀ ਕਿ ਮਹਿਰੂਮ ਭੈਣ ਮਨਜੀਤ ਕੌਰ ਦੇ ਪਰਿਵਾਰ ਨੂੰ ਘਟੋਂ ਘੱਟ ਵੀਹ ਲੱਖ ਦੀ ਰਾਸ਼ੀ ਵਿੱਤੀ ਸਹਾਇਤਾ ਦਿੱਤੀ ਜਾਵੇ ਅਤੇ ਮਿਡ-ਡੇ-ਮੀਲ ਕੁੱਕਾਂ ਨੂੰ ਮੁਫ਼ਤ ਇਲਾਜ਼ ਅਤੇ ਜੀਵਨ ਬੀਮੇ ਦੀ ਸਹੂਲਤ ਦਿੱਤੀ ਜਾਵੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ?

  27 ਜੁਲਾਈ ਦਾ ਰਾਸ਼ੀਫਲ: ਤੁਹਾਡੇ ਲਈ ਕੀ ਹੈ ਖਾਸ? ਆਓ, ਦੇਖੀਏ 27 ਜੁਲਾਈ ਨੂੰ ਤੁਹਾਡੀ ਰਾਸ਼ੀ ਲਈ ਕੀ ਕੁਝ ਖਾਸ ਹੈ: ਮੇਖ (ਮਾਰਚ 21 - ਅਪ੍ਰੈਲ 19) ਆਪਣੀਆਂ ਭਾਵਨਾਵਾਂ ...

RECENT UPDATES

Trends