Lok sabha election 2024: ਕੋਡ ਆਫ ਕੰਡਕਟ ਦੌਰਾਨ ਸਮੂਹ ਵਿਭਾਗਾਂ ਨੂੰ ਹੁਕਮ
ਗੁਰਦਾਸਪੁਰ, 14 ਮਾਰਚ 2024
ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ 2024 ਦੀਆਂ ਆਮ ਚੋਣਾਂ ਦਾ ਐਲਾਨ 16 ਮਾਰਚ ਨੂੰ ਕੀਤਾ ਜਾ ਰਿਹਾ ਹੈ। ਚੋਣਾਂ ਦੇ ਐਲਾਨ ਹੋਣ ਦੀ ਮਿਤੀ ਤੋਂ ਆਦਰਸ਼ ਚੋਣ ਜਾਬਤਾ (Model Code of Conduct) ਅਮਲ ਵਿਚ ਆ ਚੁੱਕਾ ਹੈ, ਜੋ ਚੋਣ ਪ੍ਰੀਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹੇਗਾ।
- LOK SABHA ELECTION 2024 READ UPDATE HERE
ਮਾਡਲ ਕੋਡ ਆਫ ਕੰਡਕਟ ਦੀ ਪਾਲਣਾ ਹਿੱਤ ਜ਼ਿਲ੍ਹਾ ਚੋਣ ਅਫ਼ਸਰ ਗੁਰਦਾਸਪੁਰ ਵੱਲੋਂ ਸਮੂਹ ਵਿਭਾਗਾਂ ਨੂੰ ਹੇਠ ਲਿਖੇ ਅਨੁਸਾਰ ਕਾਰਵਾਈ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ :-
(1) ਮਾਡਲ ਕੋਡ ਆਫ ਕੰਡਕਟ (Model Code of Conduct)
1 ਇਲੈਕਟ੍ਰੇਨਿਕ, ਪ੍ਰਿੰਟ ਮੀਡੀਏ ਅਤੇ ਸੋਸਲ ਮੀਡੀਏ ਵਿਚ ਚੋਣ ਵਿਭਾਗ ਦੀ ਪ੍ਰਵਾਨਗੀ ਤੋਂ ਬਗੈਰ ਕੋਈ ਵੀ ਸਰਕਾਰੀ ਇਸ਼ਤਿਹਾਰਬਾਜ਼ੀ ਨਾ ਕੀਤੀ ਜਾਵੇ ।
2. ਕਿਸੇ ਸਰਕਾਰੀ ਗੱਡੀ (ਐਬੂਲੈਸ, ਸਾਈਕਲ, ਸਰਕਾਰੀ ਸਟੇਸ਼ਨਰੀ ਅਤੇ ਹੋਰ ਆਈਟਮਾਂ) ਉਪਰ ਕਿਸੇ ਵੀ ਰਾਜਨੀਤਕ ਲੀਡਰ ਦੇ ਫੋਟੋਗ੍ਰਾਰਸ ਨਹੀਂ ਲੱਗੇ ਹੋਏ ਚਾਹੀਦੇ। ਇਸ ਤੋਂ ਇਲਾਵਾ ਸਰਕਾਰੀ ਵੈਬਸਾਈਟ ਤੇ ਮੰਤਰੀਆਂ, ਲੀਡਰਾਂ ਦੀਆਂ ਫੋਟੋਆਂ ਜਾਂ ਰਾਜਨੀਤਕ ਗਤੀਵਿਧੀਆਂ ਨੂੰ ਤੁਰੰਤ ਹਟਾ ਦਿੱਤਾ ਜਾਵੇ।
3. ਐਮ.ਪੀ./ਐਮ.ਐਲ.ਏ. ਲੈਡ ਸਕੀਮ ਤਹਿਤ ਕੋਈ ਵਿੱਤੀ ਸਹਾਇਤਾ/ਗ੍ਰਾਟ ਜਾਰੀ ਨਾ ਕੀਤੀ ਜਾਵੇ ।
4. ਕਿਸੇ ਵੀ ਵਿਅਕਤੀ ਨੂੰ ਨਵਾਂ ਨੀਲਾ ਕਾਰਡ/ ਨਵਾਂ ਹਾਸਨ ਕਾਰਡ/ਨਵੀਂ ਪੈਨਸ਼ਨ ਆਦਿ ਦਾ ਲਾਭ ਨਾ ਦਿੱਤਾ ਜਾਵੇ ।
5. ਵਿਭਾਗ ਦੀਆਂ ਚਾਲੂ ਵੱਖ-ਵੱਖ ਸਕੀਮਾਂ ਤਹਿਤ ਕਿਸੇ ਵੀ ਨਵੇਂ ਬਿਨੇਕਾਰ ਦੀ ਚੋਣ ਨਾ ਕੀਤੀ ਜਾਵੇ।
6 . ਕਿਸੇ ਇਮਾਰਤ ਦਾ ਨੀਂਹ ਪੱਥਰ ਨਾ ਰੱਖਿਆ/ਰਖਵਾਇਆ ਜਾਵੇ ਅਤੇ ਨਾ ਹੀ ਕੋਈ ਉਦਘਾਟਨ ਕੀਤਾ/ਕਰਵਾਇਆ ਜਾਵੇ।
ਚੋਣ ਜ਼ਾਬਤੇ ਤੋਂ ਪਹਿਲਾ ਚੱਲ ਰਹੇ ਕੰਮਾਂ ਦੀ ਰਿਪੋਰਟ ਤਿਆਰ ਕਰਕੇ ਇਸ ਦਫਤਰ ਨੂੰ ਭੇਜੀ ਜਾਵੇ । ਕਿਸੇ ਵੀ ਸੂਰਤ ਵਿਚ ਕੋਈ ਵੀ ਨਵਾਂ ਵਿਕਾਸ ਕਾਰਜ ਸ਼ੁਰੂ ਨਾ ਕੀਤਾ ਜਾਵੇ।
7. ਸਮੂਹ ਵਿਭਾਗ ਇਹ ਵੀ ਯਕੀਨੀ ਬਣਾਉਣਗੇ ਕਿ ਕਿਸੇ ਵੀ ਸਰਕਾਰੀ ਸਕੀਮ ਤਹਿਤ ਕਿਸੇ ਕਿਸਮ ਦੇ ਵਸਤੂਗਤ ਲਾਭਾਂ ਦੀ ਵੰਡ, ਜਿਵੇਂ ਕਿ ਸਾਈਕਲਾਂ/ਸਿਲਾਈ ਮਸ਼ੀਨਾਂ ਦੀ ਵੰਡ, ਸਪੋਰਟਸ ਕਿੱਟਾਂ ਆਦਿ ਦੀ ਵੰਡ ਚੋਣ ਜਾਬਤੇ ਦੌਰਾਨ ਨਹੀਂ ਕਰਨਗੇ ਅਤੇ ਆਪਣੇ ਆਪਣੇ ਵਿਭਾਗ ਵਿਚ ਇਸ ਦੇ ਮੌਜੂਦ ਸਟਾਕ ਦਾ ਇੰਦਰਾਜ ਕਰਨਗੇ ਅਤੇ ਸਟਾਕ ਦੀ ਪੁਜੀਸ਼ਨ ਬਾਰੇ ਜਿਲ੍ਹਾ ਚੋਣ ਦਫਤਰ, ਗੁਰਦਾਸਪੁਰ ਨੂੰ ਲਿਖਤੀ ਤੌਰ ਤੇ ਸੂਚਿਤ ਕਰਨਗੇ।
8. ਮਾਡਲ ਕੋਡ ਆਫ ਕੰਡਕਟ ਦੇ ਚਲਦਿਆਂ ਕਿਸੇ ਵੀ ਸਰਕਾਰੀ ਕੰਮਕਾਰ ਸਮੇਂ ਕਿਸੇ ਵੀ ਰਾਜਨੀਤਕ ਵਿਅਕਤੀ ਦੀ ਸ਼ਮੂਲੀਅਤ ਨਹੀਂ ਹੋਣੀ ਚਾਹੀਦੀ ।
(9) ਸਰਕਾਰੀ ਅਤੇ ਅਰਧ ਸਰਕਾਰੀ ਅਦਾਰਿਆ (ਬੋਰਡ/ਕਾਰਪੋਰੇਸਨਾ/ਏਜੰਸੀਆ, ਸਹਿਕਾਰਤਾ ਆਦਿ ਦਫਤਰ) ਵਿਚ ਨਵੇਂ ਭਰਤੀ/ਸਲੈਕਟ/ਟਰਾਂਸਫਰ ਕੀਤੇ ਗਏ ਉਮੀਦਵਾਰਾਂ ਨੂੰ ਮਾਡਲ ਕੋਡ ਆਫ ਕੰਡਕਟ ਦੇ ਚਲਦਿਆਂ ਜੁਆਇੰਨ ਨਾ ਕਰਵਾਇਆ ਜਾਵੇ
10. ਹਰ ਪ੍ਰਕਾਰ ਦੀਆਂ ਸ਼੍ਰੇਣੀਆਂ ਦੀ ਬਦਲੀ ਕਰਨ ਤੇ ਪੂਰਨ ਪਾਬੰਦੀ ਹੈ।
11. ਚੋਣ ਜ਼ਾਬਤੇ ਦੀ ਮਿਤੀ ਤੋਂ ਕਿਸੇ ਵੀ ਨਵੇਂ ਅਸਲੇ ਦੀ ਫਾਈਲ ਨੂੰ ਨੰਬਰ ਨਾ ਲਗਾਇਆ ਜਾਵੇ ਅਤੇ ਅਗਾਹ ਕਿਸੇ ਅਫਸਰ ਨੂੰ ਫਾਈਲ ਫਾਰਵਰਡ ਨਾ ਕੀਤੀ ਜਾਵੇ। ਚੋਣਾਂ ਦੀ ਪ੍ਰੀਕਿਰਿਆ ਖਤਮ ਹੋਣ ਤੱਕ ਕਿਸੇ ਨੂੰ ਵੀ ਅਸਲਾ ਲਾਇਸੈਂਸ/ਸਕਿੰਟਰ ਜਾਰੀ ਨਾ ਕੀਤਾ ਜਾਵੇ। ਇਸ ਸਬੰਧੀ ਲਗਾਏ ਗਏ ਅਸਲਾ ਰਜਿਸਟਰ (ਡਾਇਰੀ/ਡਿਸਪੈਚ ਰਜਿਸਟਰ) ਦੇ ਆਖਰੀ ਪੰਨੇ ਦੀ ਫੋਟੋ ਕਾਪੀ ਇਸ ਦਫਤਰ ਨੂੰ ਭੇਜਣੀ ਯਕੀਨੀ ਬਣਾਈ ਜਾਵੇ।
12. ਮਾਡਲ ਕੋਡ ਆਫ ਕੰਡਕਟ ਨੂੰ ਸਖਤੀ ਨਾਲ ਲਾਗੂ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ । ਕੋਈ ਅਜਿਹੀ ਗਤੀਵਿਧੀ ਨਾ ਕੀਤੀ ਜਾਵੇ. ਜਿਸ ਨਾਲ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਹੁੰਦੀ ਹੋਵੇ।
ਜੇਕਰ ਕਿਸੇ ਵਿਭਾਗ ਵੱਲੋਂ ਮਾਡਲ ਕੋਡ ਆਫ ਕੰਡਕਟ ਦੀ ਉਲੰਘਣਾ ਕੀਤੀ ਜਾਂਦੀ ਹੈ, ਤਾਂ ਉਸ ਦੀ ਜਿੰਮੇਵਾਰੀ ਉਸ ਵਿਭਾਗ ਦੇ ਮੁੱਖੀ ਦੀ ਹੋਵੇਗੀ ਅਤੇ ਚੋਣ ਨਿਯਮਾਂ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।