ਬੀਪੀਈਓ ਵੱਲੋਂ ਅਧਿਆਪਕਾਂ ਤੋਂ ਦਾਨ ਦੇ ਰੂਪ ਵਿੱਚ ਪੈਸੇ ਮੰਗਣ ਦੇ ਦੋਸ਼ , ਸਿੱਖਿਆ ਸਕੱਤਰ ਵੱਲੋਂ ਦੋਸ਼ ਸੂਚੀ ਜਾਰੀ
ਕਰਮਚਾਰੀ ਨੂੰ ਸੂਚਿਤ ਕੀਤਾ ਗਿਆ ਹੈ ਕਿ ਜੇਕਰ ਉਹ ਆਪਣਾ ਲਿਖਤੀ ਜਵਾਬ ਤਿਆਰ ਕਰਨ ਲਈ ਕੋਈ ਸਬੰਧਤ ਰਿਕਾਰਡ ਵੇਖਣਾ ਚਾਹੇ ਤਾਂ ਉਹ ਸਬੰਧਤ ਜਿਲ੍ਹਾ ਸਿੱਖਿਆ ਅਫਸਰ (ਐਸਿ) ਦੇ ਦਫਤਰ ਵਿੱਚ ਇਸ ਪੱਤਰ ਦੀ ਪਹੁੰਚ ਤੋਂ ਇੱਕ ਹਫਤੇ ਦੇ ਅੰਦਰ-ਅੰਦਰ ਵੇਖ ਸਕਦਾ ਹੈ। ਉਸ ਨੂੰ ਇਹ ਦੱਸਿਆ ਗਿਆ ਹੈ ਕਿ ਉਸ ਨੂੰ ਕੇਵਲ ਉਹੀ ਰਿਕਾਰਡ ਵਿਖਾਇਆ ਜਾਵੇਗਾ ਜੋ ਉਪਰੋਕਤ ਅਫਸਰ ਦੇ ਪਾਸ ਹੋਵੇਗਾ ਅਤੇ ਜਿਸਦਾ ਸਿੱਧਾ ਸਬੰਧ ਇਸ ਕੇਸ ਨਾਲ ਹੋਵੇਗਾ। ਜੇਕਰ ਉਸ ਅਫਸਰ ਦੀ ਰਾਇ ਵਿੱਚ ਇਹ ਰਿਕਾਰਡ ਵਿਖਾਉਣਾ ਲੋਕ ਹਿੱਤ ਵਿੱਚ ਨਹੀਂ ਹੋਵੇਗਾ ਤਾਂ ਉਹ ਰਿਕਾਰਡ ਵਿਖਾਉਣ ਤੋਂ ਨਾਂਹ ਕਰ ਸਕਦਾ ਹੈ।
ਜੇਕਰ ਉਹ ਕੋਈ ਹੋਰ ਸਬੰਧਤ ਰਿਕਾਰਡ, ਜੇ ਉਸ ਦਫਤਰ ਪਾਸ ਨਾ ਹੋਵੇ, ਵੇਖਣਾ ਚਾਹੇ ਤਾਂ ਉਸ ਦਾ ਸਬੰਧਤ ਰਿਕਾਰਡ ਨੂੰ ਵੇਖਣਾ ਉਸਦੇ ਲਿਖਤੀ ਜਵਾਬ ਦੇਰ ਨਾਲ ਦੇਣ ਦਾ ਯੋਗ ਕਾਰਨ ਨਹੀਂ ਮੰਨਿਆ ਜਾਵੇਗਾ ਅਤੇ ਲਿਖਤੀ ਜਵਾਬ ਇਸ ਪੱਤਰ ਦੇ ਨਿਸਚਿਤ ਸਮੇਂ ਦੇ ਅੰਦਰ-ਅੰਦਰ ਸਹੀਕਰਤਾ ਨੂੰ ਨਾ ਮਿਲਿਆ ਤਾਂ ਉਹ ਸਮਝਿਆ ਜਾਵੇ ਕਿ ਉਸਨੇ ਕੋਈ ਜਵਾਬ ਨਹੀਂ ਦੇਣਾ। ਜਵਾਬ ਨਾ ਦੇਣ ਦੀ ਸੂਰਤ ਵਿੱਚ ਕੇਸ ਦਾ ਇਕ ਤਰਫਾ ਫੈਸਲਾ ਕੇਸ ਦੇ ਗੁਣ ਦੋਸ਼ਾਂ ਦੇ ਆਧਾਰ ਤੇ ਕਰ ਦਿੱਤਾ ਜਾਵੇਗਾ।
ਲਿਖਤੀ ਜਵਾਬ ਜਿਲ੍ਹਾ ਸਿੱਖਿਆ ਅਫਸਰ (ਐਸਿ), ਫਤਿਹਗੜ੍ਹ ਸਾਹਿਬ ਰਾਹੀਂ ਭੇਜਣ ਅਤੇ ਇਸ ਦੀ ਇੱਕ ਕਾਪੀ ਸਿੱਖਿਆ ਸਕੱਤਰ ਦਫਤਰ ਨੂੰ ਭੇਜਣ ਲਈ ਲਿਖਿਆ ਗਿਆ ਹੈ।