ਰਾਜਨੀਤਿਕ ਪ੍ਰਣਾਲੀ-ਅਰਥ ਅਤੇ ਵਿਸ਼ੇਸ਼ਤਾਈਆਂ
(POLITICAL SYSTEM-MEANING AND CHARACTERISTICS)
MULTIPLE CHOICE TYPE QUESTIONS
ਹੇਠ ਲਿਖਿਆਂ ਵਿੱਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਨਹੀਂ ਹੈ ?
a. ਮਨੁੱਖੀ ਸਬੰਧਾਂ ਦਾ ਸਥਾਈ ਨਮੂਨਾ
b. ਉਚਿੱਤਤਾਪੂਰਨ ਸ਼ਕਤੀ ਦਾ ਪ੍ਰਯੋਗ
c. ਸੀਮਾਵਾਂ ਦੀ ਅਣਹੋਂਦ
d. ਰਾਜਨੀਤਿਕ ਪ੍ਰਣਾਲੀਆਂ ਦਾ ਮਿਲਿਆ-ਜੁਲਿਆ ਸਰੂਪ
- Ans c. ਸੀਮਾਵਾਂ ਦੀ ਅਣਹੋਂਦ
ਹੇਠ ਲਿਖਿਆਂ ਵਿਚੋਂ ਕਿਹੜੀ ਰਾਜਨੀਤਿਕ ਪ੍ਰਣਾਲੀ ਦੀ ਵਿਸ਼ੇਸ਼ਤਾ ਹੈ ?
a. ਰਾਜਨੀਤਿਕ ਸਾਧਨਾਂ 'ਤੇ ਸਮਾਨ ਕੰਟਰੋਲ
b. ਰਾਜਨੀਤਿਕ ਪ੍ਰਭਾਵ ਦੀ ਸਮਾਨ ਵੰਡ
c. ਰਾਜਨੀਤਿਕ ਢਾਂਚਿਆਂ ਦੀ ਬਹੁਕਾਰਜਾਤਮਕਤਾ
d. ਸੀਮਾਵਾਂ ਦੀ ਅਣਹੋਂਦ
- Ans c. ਰਾਜਨੀਤਿਕ ਢਾਂਚਿਆਂ ਦੀ ਬਹੁਕਾਰਜਾਤਮਕਤਾ
ਸ਼ਾਸ਼ਨ ਦੀ ਪ੍ਰਕ੍ਰਿਆ (Process of Government) ਪੁਸਤਕ ਦਾ ਲੇਖਕ ਹੈ -
a. ਰਾਬਰਟ ਏ. ਡਾਹਲ
b. ਡੇਵਿਡ ਈਸਟਨ
c. ਆਰਥਰ ਬੈਂਟਲੇ
d. ਬਲੰਸ਼ਲੀ
- Ans: c. ਆਰਥਰ ਬੈਂਟਲੇ
“ਪ੍ਰਣਾਲੀ ਇਕ ਪੂਰਨ ਇਕਾਈ ਹੈ ਜਿਹੜੀ ਅਨੇਕਾਂ ਭਾਗਾਂ ਦੇ ਮਿਲਣ ਤੋਂ ਬਣਦੀ ਹੈ।" ਇਹ ਕਥਨ ਹੈ -
a. ਆਲਮੰਡ ਅਤੇ ਪਾਵਲ
b. ਰਾਬਰਟ ਏ. ਡਾਹਲ
c. ਮੈਕਸ ਵੰਬਰ
d. ਕੋਲਿਨ ਚੇਰੀ
- Ans d. ਕੋਲਿਨ ਚੇਰੀ
"ਰਾਜਨੀਤਿਕ ਪ੍ਰਣਾਲੀ ਮਨੁੱਖੀ ਸਬੰਧਾਂ ਦਾ ਉਹ ਸਥਾਈ ਨਮੂਨਾ ਹੈ ਜਿਸ ਵਿੱਚ ਕਾਫੀ ਮਾਤਰਾ ਵਿੱਚ ਸ਼ਕਤੀ, ਸ਼ਾਸ਼ਨ ਜਾਂ ਸੱਤਾ ਸ਼ਾਮਲ ਹੈ।” ਇਹ ਪਰਿਭਾਸ਼ਾ ਹੈ
a. ਰਾਬਰਟ ਏ. ਡਾਹਲ
b. ਡੇਵਿਡ ਈਸਟਨ
c . ਬੀਅਰ ਅਤੇ ਉਲਮਾ
d. ਮੈਕਸ ਵੈਬਰ
- Ans a. ਰਾਬਰਟ ਏ. ਡਾਹਲ
ਆਲਮੰਡ ਅਤੇ ਪਾਵਲ ਅਨੁਸਾਰ ਹੇਠ ਲਿਖਿਆਂ ਵਿਚੋਂ ਕਿਹੜਾ ਰਾਜਨੀਤਿਕ ਪ੍ਰਣਾਲੀ ਦਾ ਨਿਕਾਸ ਕਾਰਜ ਹੈ ?
a. ਰਾਜਨੀਤਿਕ ਸਮਾਜੀਕਰਨ ਅਤੇ ਭਰਤੀ
b. ਹਿੱਤ ਸਮੂਹੀਕਰਨ
c. ਨਿਯਮਾਂ ਨੂੰ ਲਾਗੂ ਕਰਨਾ
d. ਹਿੱਤ ਸਪਸ਼ਟੀਕਰਨ
- Ans c. ਨਿਯਮਾਂ ਨੂੰ ਲਾਗੂ ਕਰਨਾ
ਹੇਠ ਲਿਖਿਆਂ ਵਿਚੋਂ ਰਾਜ ਅਤੇ ਰਾਜਨੀਤਿਕ ਪ੍ਰਣਾਲੀ ਵਿਚਕਾਰ ਕਿਹੜਾ ਅੰਤਰ ਨਹੀਂ ਹੈ ?
a. ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਸਮਾਨ ਹੁੰਦਾ ਹੈ।
b. ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੇ ਨਿਰਮਾਣਕ ਤੱਤਾਂ ਵਿਚਕਾਰ ਅੰਤਰ ਹੁੰਦਾ ਹੈ।
c. ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦੀਆਂ ਸੀਮਾਵਾਂ ਵਿਚਕਾਰ ਅੰਤਰ ਹੁੰਦਾ ਹੈ।
d. ਸਾਰੇ ਰਾਜ ਸਮਾਨ ਹੁੰਦੇ ਹਨ ਜਦਕਿ ਰਾਜਨੀਤਿਕ ਪ੍ਰਣਾਲੀਆਂ ਵਿਚਕਾਰ ਭਿੰਨਤਾ ਹੁੰਦੀ ਹੈ।
- Ans a. ਰਾਜ ਅਤੇ ਰਾਜਨੀਤਿਕ ਪ੍ਰਣਾਲੀ ਦਾ ਸਰੂਪ ਸਮਾਨ ਹੁੰਦਾ ਹੈ।
ਹੇਠ ਲਿਖਿਆਂ ਵਿਚੋਂ ਕਿਸ ਵਿਦਵਾਨ ਦੁਆਰਾ 'ਰਾਜਨੀਤਿਕ ਪ੍ਰਣਾਲੀ' ਦੀ ਧਾਰਨਾ ਦਾ ਪਹਿਲੀ ਵਾਰ ਪ੍ਰਯੋਗ ਕੀਤਾ ਗਿਆ मी ?
a. ਰਾਬਰਟ ਏ. ਡਾਹਲ
b. ਆਲਮੰਡ ਅਤੇ ਪਾਵਲ
c. ਮੈਕਸ ਵੰਬਰ
d. ਡੇਵਿਡ ਈਸਟਨ
- Ans d. ਡੇਵਿਡ ਈਸਟਨ
ਡੇਵਿਡ ਈਸਟਨ ਅਨੁਸਾਰ ਹੇਠ ਲਿਖਿਆਂ ਵਿਚੋਂ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਨਿਕਾਸ ਕਾਰਜ ਹੈ ?
a. ਵਿਵਹਾਰ ਨੂੰ ਨਿਯਮਬੱਧ ਕਰਨ ਦੀ ਮੰਗ
b. ਸੰਚਾਰ ਅਤੇ ਸੂਚਨਾ ਦੀ ਮੰਗ
c. ਰਾਜਨੀਤਿਕ ਪ੍ਰਣਾਲੀ ਵਿਚ ਭਾਗ ਲੈਣ ਦੀ ਮੰਗ
d ਵਿਵਹਾਰ ਨੂੰ ਨਿਯਮਤ ਕਰਨਾ
- Ans d . ਵਿਵਹਾਰ ਨੂੰ ਨਿਯਮਤ ਕਰਨਾ
ਡੇਵਿਡ ਈਸਟਨ ਅਨੁਸਾਰ ਹੇਠ ਲਿਖਿਆਂ ਵਿਚੋਂ ਰਾਜਨੀਤਿਕ ਪ੍ਰਣਾਲੀ ਦਾ ਕਿਹੜਾ ਨਿਕਾਸ ਕਾਰਜ ਨਹੀਂ ਹੈ ?
a . ਵਿਵਹਾਰ ਨੂੰ ਨਿਯਮਤ ਕਰਨਾ
b.ਵਸਤੂਆਂ ਅਤੇ ਸੇਵਾਵਾਂ ਦੀ ਵੰਡ
c. ਨੀਤੀਆਂ ਅਤੇ ਉਦੇਸ਼ਾਂ ਦਾ ਐਲਾਨ
d. ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ
- Ans d. ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨਾ