ਵਿਦਿਆਰਥੀਆਂ ਲਈ ਵੱਡੀ ਖੱਬਰ:: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਰਥੀਆਂ ਲਈ ਵੱਡਾ ਬਦਲਾਅ, ਹੁਣ ਪਾਸ ਹੋਣ ਲਈ ਇੰਨੇਂ ਪ੍ਰਤੀਸ਼ਤ ਅੰਕ ਜ਼ਰੂਰੀ

PSEB BIG NEWS : ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆਰਥੀਆਂ ਲਈ ਵੱਡੀ ਖੱਬਰ, ਹੁਣ ਪਾਸ ਹੋਣ ਲਈ ਇੰਨੇਂ ਪ੍ਰਤੀਸ਼ਤ ਅੰਕ ਜ਼ਰੂਰੀ 

PSEB RESULT FORMULA 6TH TO 10TH 2024 : ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐੱਸ.ਈ.ਬੀ.) ਵੱਲੋਂ ਜਾਰੀ 6ਵੀਂ ਤੋਂ 10ਵੀਂ ਜਮਾਤ ਲਈ ਸਕੀਮ ਆਫ ਸਟਡੀ ਤਹਿਤ ਥਿਊਰੀ ਪ੍ਰੀਖਿਆ 'ਚ ਪਾਸ ਅੰਕਾਂ 'ਚ ਵੱਡਾ ਬਦਲਾਅ ਕੀਤਾ ਗਿਆ ਹੈ।

ਪਾਸ ਹੋਣ ਲਈ ਥਿਊਰੀ ਵਿੱਚ 25% ਅੰਕ ਪ੍ਰਾਪਤ ਕਰਨੇ ਜ਼ਰੂਰੀ, ਪਹਿਲਾਂ 20% ਅੰਕਾਂ ਨਾਲ ਪਾਸ ਹੁੰਦੇ ਸਨ ਵਿਦਿਆਰਥੀ 


 ਸੈਸ਼ਨ 2023-24 ਵਿਚ  ਮਾਰਚ ਮਹੀਨੇ ਹੋਣ ਵਾਲੀ  ਫਾਈਨਲ ਪ੍ਰੀਖਿਆ ਵਿਚ ਵਿਦਿਆਰਥੀਆਂ ਨੂੰ ਥਿਊਰੀ ਪ੍ਰੀਖਿਆ ਵਿਚ 20 ਦੀ ਬਜਾਏ 25 ਫੀਸਦੀ ਅੰਕ ਹਾਸਲ ਕਰਨੇ ਹੋਣਗੇ। ਪਾਸ ਪ੍ਰਤੀਸ਼ਤਤਾ ਅੰਕਾਂ ਦਾ ਇਹ ਨਿਯਮ ਗਰੁੱਪ-ਏ ਦੇ ਛੇ ਵਿਸ਼ਿਆਂ ਲਈ ਨਿਰਧਾਰਿਤ ਕੀਤਾ ਗਿਆ ਹੈ, ਜਦੋਂ ਕਿ ਪ੍ਰੈਕਟੀਕਲ ਅਤੇ ਥਿਊਰੀ ਨੂੰ ਮਿਲਾ ਕੇ 33 ਪ੍ਰਤੀਸ਼ਤ ਅੰਕ ਪ੍ਰਾਪਤ ਕਰਨੇ ਲਾਜ਼ਮੀ ਹੋਣਗੇ।



10ਵੀਂ ਜਮਾਤ ਦੀ ਬੋਰਡ ਪ੍ਰੀਖਿਆ ਲਈ ਕੁੱਲ ਅੰਕ 650 ਹੋਣਗੇ। ਕੁੱਲ 8 ਵਿਸ਼ਿਆਂ ਦੀ ਪ੍ਰੀਖਿਆ ਹੋਵੇਗੀ, ਜਿਸ ਵਿੱਚੋਂ ਗਰੁੱਪ-ਏ ਦੇ 6 ਵਿਸ਼ਿਆਂ ਵਿੱਚ ਪਾਸ ਹੋਣਾ ਜ਼ਰੂਰੀ ਹੋਵੇਗਾ, ਜਦੋਂ ਕਿ ਗਰੁੱਪ-ਬੀ ਦੇ 2 ਵਿਸ਼ਿਆਂ ਵਿੱਚ ਬੈਠਣਾ ਲਾਜ਼ਮੀ ਹੋਵੇਗਾ। 2022-23 ਵਿੱਚ, ਵਿਦਿਆਰਥੀਆਂ ਲਈ ਨੌਂ ਵਿਸ਼ਿਆਂ ਵਿੱਚ ਪ੍ਰੀਖਿਆ ਦੇਣਾ ਲਾਜ਼ਮੀ ਹੋਵੇਗਾ। 2022-23 ਵਿੱਚ, ਵਿਦਿਆਰਥੀਆਂ ਲਈ ਨੌਂ ਵਿਸ਼ਿਆਂ ਵਿੱਚ ਹਾਜ਼ਰ ਹੋਣਾ ਲਾਜ਼ਮੀ ਕੀਤਾ ਗਿਆ ਸੀ। ਇਸ ਵਾਰ ਇੱਕ ਵਿਸ਼ਾ ਘਟਾਇਆ ਗਿਆ ਹੈ, ਜੋ ਕਿ ਇਲੈਕਟਿਵ, ਪ੍ਰੀ-ਵੋਕੇਸ਼ਨਲ ਅਤੇ NSQF ਹੈ। ਤੁਹਾਨੂੰ 3 ਦੀ ਬਜਾਏ 2 ਵਿਸ਼ਿਆਂ ਦੀ ਚੋਣ ਕਰਨੀ ਪਵੇਗੀ। 10ਵੀਂ ਜਮਾਤ ਵਿੱਚ ਪੰਜਾਬੀ ਜਾਂ ਪੰਜਾਬ ਹਿਸਟਰੀ ਕਲਚਰ ਦੀ ਥਿਊਰੀ ਪ੍ਰੀਖਿਆ ਕੁੱਲ 65 ਅੰਕਾਂ ਦੀ ਹੋਵੇਗੀ ਅਤੇ ਅੰਦਰੂਨੀ ਮੁਲਾਂਕਣ 10 ਅੰਕਾਂ ਦਾ ਹੋਵੇਗਾ। ਕੁੱਲ 75 ਅੰਕ ਹੋਣਗੇ ਜਦਕਿ ਗਰੁੱਪ-ਏ ਦੇ ਅੰਗਰੇਜ਼ੀ, ਹਿੰਦੀ, ਗਣਿਤ, ਵਿਗਿਆਨ ਅਤੇ ਸਮਾਜਿਕ ਵਿਗਿਆਨ ਦੇ ਹੋਰ ਵਿਸ਼ਿਆਂ ਵਿੱਚ ਥਿਊਰੀ ਲਈ 80 ਅੰਕ ਅਤੇ ਅੰਦਰੂਨੀ ਮੁਲਾਂਕਣ ਲਈ 20 ਅੰਕ ਹੋਣਗੇ। ਇਹ ਪੇਪਰ ਕੁੱਲ 100 ਅੰਕਾਂ ਦੇ ਹੋਣਗੇ। ਗਰੁੱਪ-ਬੀ ਵਿੱਚ ਕੰਪਿਊਟਰ ਸਾਇੰਸ ਵਿੱਚ ਥਿਊਰੀ 50 ਅੰਕ, ਪ੍ਰੈਕਟੀਕਲ 45 ਅੰਕ ਅਤੇ ਅੰਦਰੂਨੀ ਮੁਲਾਂਕਣ 5 ਅੰਕਾਂ ਦਾ ਹੋਵੇਗਾ। 

ACCORDING TO SCHEME OF STUDY  FOR SESSION 2023-24 

i) Each candidate shall have to appear in total eight subjects out of which, it is compulsory to pass in all the subjects from Group-A 


 ਇਸ ਪਰੀਖਿਆ ਲਈ ਕੁੱਲ 650 ਅੰਕ ਨਿਰਧਾਰਿਤ ਕੀਤੇ ਗਏ ਹਨ। ਹਰੇਕ ਪ੍ਰੀਖਿਆਰਥੀ ਵੱਲੋਂ ਕੁੱਲ ਅੱਠ (08) ਵਿਸ਼ਿਆਂ ਦੀ ਪਰੀਖਿਆ ਦਿੱਤੀ ਜਾਵੇਗੀ ਜਿਨ੍ਹਾਂ ਵਿੱਚੋਂ Group -A ਦੇ 6 ਵਿਸ਼ਿਆਂ ਵਿੱਚੋਂ ਪਾਸ ਹੋਣਾ ਅਤੇ Group-B ਦੇ ਦੋ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ।

 (Total 650 marks have been allocated for this Examination. Each Candidate shall have to appear in total eight subjects. It is mandatory to pass in 06 subjects of Group-A and compulsory to appear in two subjects of Group-B).

ii) ਪ੍ਰੀਖਿਆਰਥੀਆਂ ਵੱਲੋਂ ਲਿਖਤੀ ਪਰੀਖਿਆ, ਪ੍ਰਯੋਗੀ ਪਰੀਖਿਆ (ਜਿਸ ਵਿਸ਼ੇ ਵਿੱਚ ਵੀ ਹੋਵੇ) ਅਤੇ INA ਵਿੱਚ ਕੁੱਲ ਮਿਲਾਕੇ 33% ਅੰਕ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ ਬਸ਼ਰਤੇ ਪ੍ਰੀਖਿਆਰਥੀ ਨੇ ਲਿਖਤੀ ਪਰੀਖਿਆ ਵਿੱਚ ਘੰਟੋ ਘੱਟ 25% ਅੰਕ ਪ੍ਰਾਪਤ ਕੀਤੇ ਹੋਣ। (It is compulsory to get minimum 33% marks in total of theory, Practical (wherever applicable) and INA provide the candidate has obtained minimum 25% marks in theory of each subject).


iii) ਗਰੁੱਪ-B ਦੇ ਵਿਸ਼ਿਆਂ ਵਿੱਚ ਅਪੀਅਰ ਹੋਣਾ ਲਾਜ਼ਮੀ ਹੈ ਅਤੇ ਇਹਨਾਂ ਵਿਸ਼ਿਆਂ ਵਿੱਚ ਪ੍ਰਾਪਤ ਕੀਤੇ ਅੰਕ ਤੇ ਗਰੇਡ ਸਰਟੀਫਿਕੇਟ ਵਿੱਚ ਦਰਸਾਏ ਜਾਣਗੇ। (A candidate has to appear in subjects of Group-B and the marks and grade so obtained will be as such reflected on the certificate.)


iv. ਗਰੁੱਪ-A ਅਤੇ ਗਰੁੱਪ-B ਅਧੀਨ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਮੁਹੱਈਆ ਕਰਵਾਏ ਜਾਣਗੇ। (Question papers for all compulsory subjects of Group-A and Group-B shall be provided by the Punjab School Education Board).


V. ਗਰੁੱਪ-A ਦੇ ਜ਼ਰੂਰੀ ਵਿਸ਼ਿਆਂ ਅਤੇ ਗਰੁੱਪ-B ਅਧੀਨ ਕੰਪਿਊਟਰ ਸਾਇੰਸ ਵਿਸ਼ੇ ਦਾ ਮੁਲਾਂਕਣ ਬੋਰਡ ਪੱਧਰ ਤੇ ਕੀਤਾ ਜਾਵੇਗਾ। ਜਦ ਕਿ ਸਿਹਤ ਅਤੇ ਸਰੀਰਿਕ ਸਿੱਖਿਆ ਅਤੇ ਚੋਣਵੇਂ/ਪ੍ਰੀ-ਵੋਕੇਸ਼ਨਲ ਜਾਂ NSQF ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਕੀਤਾ ਜਾਵੇਗਾ। (Evaluation of compulsory subjects in Group-A and Computer Science of Group-B will be done at Board's level, whereas, evaluation of Health and Physical Education and Elective Subject/Pre-Vocational or NSQF will be done at school level).


vi, ਵਿਲੱਖਣ ਸਮਰਥਾ ਵਾਲੇ ਵਿਦਿਆਰਥੀ ਜੇਕਰ Group-A ਵਿੱਚੋਂ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ ਵਿਸ਼ਿਆਂ ਤੋਂ ਇਲਾਵਾ ਬਾਕੀ ਪੰਜ ਵਿਸ਼ੇ Group-B ਵਿੱਚੋਂ compulsory ਵਿਸ਼ਿਆਂ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਬੋਰਡ ਪੱਧਰ ਤੇ ਹੋਵੇਗਾ। ਜੇਕਰ ਵਿਦਿਆਰਥੀ ਤਿੰਨ ਹੋਰ ਗਰੇਡਿੰਗ ਵਾਲੇ ਵਿਸ਼ੇ Group-B ਵਿੱਚੋਂ ਚੋਣਵੇਂ ਵਿਸ਼ੇ ਦੇ ਤੌਰ ਤੇ ਲੈਂਦਾ ਹੈ ਤਾਂ ਇਹਨਾਂ ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਹੋਵੇਗਾ।


(Apart from Punjabi or Punjab History and Culture from Group-A, if Differently Able students opt other five subjects from Group-B as a compulsory subjects, then the evaluation of these subjects will be done at Board level. If they opt three subjects from Group-B as elective subject, then the evaluation of these subjects will be done at school level.)


vii. ਵਿਲੱਖਣ ਸਮੱਰਥਾ ਵਾਲੇ ਵਿਦਿਆਰਥੀਆਂ ਦੀ ਪਰੀਖਿਆ ਅਤੇ ਮੁਲਾਂਕਣ ਬੋਰਡ ਪੱਧਰ ਤੇ ਕੀਤਾ ਜਾਵੇਗਾ। (Examination and Evaluation for Differently Able students will be done at Board level.).


viii. ਸਵਾਗਤ ਜ਼ਿੰਦਗੀ ਵਿਸ਼ਾ ਕਿਰਿਆ ਅਧਾਰਿਤ ਵਿਸ਼ਾ ਹੈ। ਜਿਸ ਦੇ ਅੰਕ INA ਅਧੀਨ ਦਿੱਤੇ ਜਾਣਗੇ। (Welcome Life is an activity based subject for which marks are given under INA).


ix.  ਪ੍ਰਯੋਗੀ ਪਰੀਖਿਆ ਲਈ ਬੋਰਡ ਵੱਲੋਂ ਕੋਈ ਪ੍ਰਸ਼ਨ ਪੱਤਰ ਮੁਹੱਇਆ ਨਹੀਂ ਕਰਵਾਏ ਜਾਣਗੇ ਅਤੇ ਇਹ ਪਰੀਖਿਆ ਸਕੂਲ  ਪੱਧਰ ਤੇ ਲਈ ਜਾਵੇਗੀ। (No question papers will be provided by the Punjab School Education Board for practical exams and its examination will be taken at school level).



X. ਜਿਸ ਪਰੀਖਿਆਰਥੀ ਨੇ ਪੰਜਾਬੀ/ਹਿੰਦੀ/ਉਰਦੂ ਵਿਸ਼ਾ ਪਹਿਲੀ ਭਾਸ਼ਾ ਵੱਜੋਂ ਚੋਣ ਕੀਤੀ ਹੈ, ਉਹ ਉਹੀ ਵਿਸ਼ਾ ਦੂਜੀ ਭਾਸ਼ਾ ਵਜੋਂ ਨਹੀਂ ਚੁਣ ਸਕਦਾ। (A candidate, who opts Punjabi/Hindi/Urdu subject as first language cannot opt same as a second language).


xi. ਚੋਣਵੇਂ, Pre-Vocational ਅਤੇ NSQF ਵਿਸ਼ਿਆਂ ਦਾ ਮੁਲਾਂਕਣ ਸਕੂਲ ਪੱਧਰ ਤੇ ਕੀਤਾ ਜਾਵੇਗਾ ਜਦੋਂ ਕਿ ਇਹਨਾਂ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਬੋਰਡ ਵੱਲੋਂ ਤਿਆਰ ਕੀਤੇ ਜਾਣਗੇ। (Evaluation of Elective, Pre-Vocational and NSQF subjects will be done at school level. Question paper of these subjects will be sent by Board.)




















Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends