ਸਾਲ 2022-23 ਪ੍ਰਸਾਰ ਭਾਰਤੀ ਅਵਾਰਡ ਜੇਤੂ ਪੰਜਾਬ ਦੀ ਧੀ' ਕਾਜਲ'

 ਸਾਲ 2022-23 ਪ੍ਰਸਾਰ ਭਾਰਤੀ ਅਵਾਰਡ ਜੇਤੂ ਪੰਜਾਬ ਦੀ ਧੀ' ਕਾਜਲ'



ਸਾਡੇ ਦੇਸ਼ ਦੇ ਵਿਦਿਅਕ ਢਾਂਚੇ ਵਿੱਚ ਅਜੇ ਵੀ ਬਹੁਤ ਸਾਰੀਆਂ ਕਮੀਆਂ ਹਨ। ਵਿਦਿਆਰਥੀਆਂ ਦੀ ਰੁਚੀ ਮੁਤਾਬਕ ਕੀਤੀ ਪੜ੍ਹਾਈ ਹੀ ਉਸਦਾ ਭਵਿੱਖ ਸੰਵਾਰ ਸਕਦੀ ਹੈ। ਇਸ ਲਈ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਪਹਿਚਾਣੀਏ।ਇਹ ਜ਼ਿਮੇਵਾਰੀ ਨਿਰੋਲ ਰੂਪ ਵਿੱਚ ਅਧਿਆਪਕਾਂ ਦੀ ਬਣਦੀ ਹੈ ਕਿਉਂਕਿ ਉਹ ਵਿਦਿਆਰਥੀਆਂ ਦੇ ਮਿੱਤਰ, ਗਾਈਡ ਅਤੇ ਪੱਥ-ਪਰਦਰਸਕ ਹੁੰਦੇ ਹਨ। ਅਜਿਹੀ ਹੀ ਇੱਕ ਪੰਜਾਬ ਦੀ ਧੀ ਹੈ, ਕਾਜਲ ਜਿਸਨੇ ਆਪਣੀਆਂ ਰੁਚੀਆਂ ਨੂੰ ਮਾਣ ਬਖਸ਼ਿਆ ਹੈ।ਪਿੰਡ ਕੋਟਲੀ ਖਾਸ ਤਹਿਸੀਲ ਮੁਕੇਰੀਆਂ, ਜ਼ਿਲ੍ਹਾ ਹੁਸ਼ਿਆਰਪੁਰ ਵਿਖੇ 5 ਜੁਲਾਈ,1999 ਵਿੱਚ ਪੈਦਾ ਹੋਈ ਇਸ ਵਿਦਿਆਰਥਣ ਨੇ ਮੁੱਢਲੀ ਸਿੱਖਿਆ ਦਸਮੇਸ਼ ਪਬਲਿਕ ਸਕੂਲ ਚੱਕ- ਕਲਾ ਬਖਸ ਤੋਂ ਵਧੀਆ ਅੰਕ ਲੈ ਕੇ ਪਾਸ ਕੀਤੀ,ਇਸ ਉਪਰੰਤ ਆਪਣੀ ਰੁਚੀ ਮੁਤਾਬਕ 'ਜਰਨਲਿਜ਼ਮ ਇੰਨ ਮਾਸ ਕਮਿਊਨੀਕੇਸ਼ਨ' ਬੈਚੂਲਰ ਡਿੰਗਰੀ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਾਖਲਾ ਲਿਆ ਅਤੇ ਸਾਲ 2021ਵਿਚ ਆਪਣੇ ਵਿਭਾਗ ਵਿਚੋਂ ਸੋਨੇ ਦਾ ਤਮਗਾ ਲੈ ਕੇ ਬੈਚੂਲਰ ਡਿੰਗਰੀ ਪ੍ਰਾਪਤ ਕੀਤੀ।ਉਸ ਦੀ ਇਹ ਦਿਲੀ ਤਮੰਨਾ ਸੀ ਕਿ ਉਹ ਆਪਣੀ ਮਾਸਟਰ ਡਿੰਗਰੀ ਦੇਸ਼ ਦੇ ਚੋਟੀ ਦੇ ਇੰਸਟੀਚਿਊਟ ਤੋਂ ਪ੍ਰਾਪਤ ਕਰੇ। ਉਸਦੀ ਮਿਹਨਤ ਤੇ ਲਗਨ ਰੰਗ ਲਿਆਈ ਅਤੇ ਉਸਨੂੰ 'ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ'ਤੋਂ ਮਾਸਟਰ ਡਿਪਲੋਮਾ ਕਰਨ ਦਾ ਸੁਭਾਗ ਪ੍ਰਾਪਤ ਹੋਇਆ।ਉਹ ਪੰਜਾਬ ਦੀ ਕੇਵਲ ਇਕੋ-ਇਕ ਕੁੜੀ ਸੀ,ਜਿਸਨੂੰ ਉਸ ਦੀ ਦਿਲਚਸਪ ਸਟਰੀਮ (ਰੇਡੀਓ ਤੇ ਟੈਲੀਵਿਜ਼ਨ) ਵਿਚ ਪੂਰੇ ਭਾਰਤ ਦੀਆਂ 51 ਸੀਟਾਂ ਵਿਚ ਦਾਖਲਾ ਮਿਲਿਆ ਸੀ। ਮਾਸਟਰ ਡਿਪਲੋਮਾ ਖਤਮ ਹੁੰਦਿਆਂ ਹੀ ਉਸਦੀ ਪਲੇਸਮੈਂਟ 'ਪ੍ਰਸਾਰ ਭਾਰਤੀ 'ਨਵੀ ਦਿੱਲੀ ਵਿਖੇ ਹੋ ਗਈ ਸੀ।ਉਹ 23 ਅਗਸਤ,2023 ਨੂੰ ਆਪਣੀ ਡਿਊਟੀ ਉੱਪਰ ਹਾਜ਼ਰ ਹੋ ਗਈ ਸੀ।ਇਹ ਉਸਦੀ ਜ਼ਿੰਦਗੀ ਦੇ ਬਹੁਤ ਹੀ ਸੁਨਹਿਰੀ ਪਲ ਸਨ ਜਦੋਂ ਉਸ ਨੂੰ ਇਹ ਸੂਚਨਾ ਮਿਲੀ ਕਿ ਇਸ ਸਾਲ ਦੇ' ਰਾਸ਼ਟਰੀ ਪਰਸਾਰ ਭਾਰਤੀ'ਪੁਰਸਕਾਰ ਵਿਚ ਉਸ ਦੀ ਚੋਣ ਹੋ ਚੁੱਕੀ ਹੈ। ਪੰਜਾਬ ਦੀ ਇਸ ਧੀ ਦਾ ਮਾਣ-ਸਨਮਾਨ ਪੂਰੇ ਪੰਜਾਬ ਦਾ ਮਾਣ ਹੈ।ਉਸ ਦੇ ਪਰਿਵਾਰ ਲਈ ਇਹ ਅਤੀਅੰਤ ਖੁਸ਼ੀ ਦੇ ਪਲ ਹੋਣਗੇ ਜਦੋਂ ਉਸ ਨੂੰ' ਭਾਰਤ ਮੰਡਪਮ ਪ੍ਰਗਤੀ ਮੈਦਾਨ' ਨਵੀਂ ਦਿੱਲੀ ਵਿੱਚ 10 ਜਨਵਰੀ,2024 ਨੂੰ ਰਾਸ਼ਟਰਪਤੀ ਦੁਆਰਾ ਸਨਮਾਨਿਤ ਕੀਤਾ ਜਾਵੇਗਾ।

         

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends