PSEB 12 PRACTICAL 2024: ਬਾਰਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਦਾ MOCK EXAM ,11 ਜਨਵਰੀ ਨੂੰ
ਚੰਡੀਗੜ੍ਹ, 5 ਜਨਵਰੀ 2024 ( PBJOBSOFTODAY)
ਬਾਰ੍ਹਵੀਂ ਸ਼੍ਰੇਣੀ ਦੀ ਪ੍ਰਯੋਗੀ ਪਰੀਖਿਆ ਆਨ ਲਾਈਨ ਵਿਧੀ ਨਾਲ ਕਰਵਾਈਆਂ ਜਾਣਗੀਆਂ।ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫਿਜਿਕਸ, ਕਮਿਸਟਰੀ, ਬਾਇਓਲੋਜੀ, ਅਕਾਊਟੈਂਸੀ-2, ਫੰਡਾਮੈਂਟਲ ਆਫ ਈ ਬਿਜਨਸ ਅਤੇ ਹੋਮ ਸਾਇੰਸ ਵਿਸ਼ਿਆਂ ਦੇ ਪ੍ਰਸ਼ਨ ਪੱਤਰ ਆਨ ਲਾਈਨ ਵਿਧੀ ਰਾਹੀਂ ਭੇਜੇ ਜਾ ਰਹੇ ਹਨ। ਸਬੰਧਤ ਵਿਸ਼ਿਆਂ ਨੂੰ ਪੜਾਉਣ ਵਾਲੇ ਅਧਿਆਪਕ ਹੀ ਸਬੰਧਤ ਵਿਸ਼ੇ ਦੀ ਪ੍ਰਯੋਗੀ ਪਰੀਖਿਆ ਲੈਣਗੇ। ਸੈਸ਼ਨ 2024 ਦੀਆਂ ਸਾਲਾਨਾ ਪਰੀਖਿਆਵਾਂ ਆਨਲਾਈਨ ਵਿਧੀ ਰਾਹੀਂ ਪ੍ਰਸ਼ਨ ਪੱਤਰ ਭੇਜ ਕੇ ਕਰਵਾਉਣ ਲਈ ਪ੍ਰਕਿਰਿਆ ਚੱਲ ਰਹੀ ਹੈ। (pbjobsoftoday)
ਇਸ ਸਬੰਧੀ ਮਿਤੀ 11-01-2024 ਨੂੰ Mock Exam ਕਰਵਾਇਆ ਰਿਹਾ ਹੈ ਤਾਂ ਜੋ ਸਾਲਾਨਾ ਪ੍ਰਯੋਗੀ ਪਰੀਖਿਆ ਸਬੰਧੀ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਪਰੀਖਿਆ ਨਿਰਵਿਘਨ ਸੰਪੂਰਨ ਕਰਵਾਈ ਜਾ ਸਕੇ। ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਿਸੇ ਵੀ ਪ੍ਰੀਖਿਅਕ ਨੂੰ ਕੋਈ ਅਦਾਇਗੀ/ਮਿਹਨਤਾਨਾ ਨਹੀਂ ਦਿੱਤਾ ਜਾਵੇਗਾ।