MID DAY MEAL COOK ADJUSTMENT: ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਕੁੱਕ ਕੰਮ ਹੈਲਪਰ ਨੇੜਲੇ ਸਕੂਲਾਂ ਵਿੱਚ ਹੋਣਗੇ ਅਡਜਸਟ, ਪੜ੍ਹੋ ਹਦਾਇਤਾਂ

MID DAY MEAL ADJUSTMENT: ਵਿਦਿਆਰਥੀਆਂ ਦੀ ਗਿਣਤੀ ਘੱਟ ਹੋਣ ਕਾਰਨ ਕੁੱਕ ਕੰਮ ਹੈਲਪਰ ਨੇੜਲੇ ਸਕੂਲਾਂ ਵਿੱਚ ਹੋਣਗੇ ਅਡਜਸਟ, ਪੜ੍ਹੋ ਹਦਾਇਤਾਂ 

ਚੰਡੀਗੜ੍ਹ, 10 ਜਨਵਰੀ 2024 (PBJOBSOFTODAY)

ਵਿਦਿਆਰਥੀਆਂ ਦੀ ਗਿਣਤੀ ਘੱਟਣ ਕਾਰਨ ਹਟਾਏ ਗਏ ਕੁੱਕ ਕਮ ਹੈਲਪਰਾਂ ਨੂੰ ਦੁਬਾਰਾ ਅਡਜਸਟਮੈਂਟ ਕਰਨ ਸਬੰਧੀ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।  ਇਸ ਸਬੰਧੀ ਪੰਜਾਬ ਮਿਡ ਡੇ ਮੀਲ ਸੋਸਾਇਟੀ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਪੱਤਰ ਜਾਰੀ ਕੀਤਾ ਹੈ ਅਤੇ ਲਿਖਿਆ ਗਿਆ ਹੈ ਕਿ " ਮਿਤੀ 26/12/2023 ਨੂੰ ਮਾਣਯੋਗ ਵਿੱਤ ਮੰਤਰੀ, ਪੰਜਾਬ ਜੀ ਦੀ ਪ੍ਰਧਾਨਗੀ ਹੇਠ ਕੁੱਕ ਕਮ ਹੈਲਪਰਾਂ ਦੀਆ ਮੰਗਾਂ ਸਬੰਧੀ ਮੀਟਿੰਗ ਕੀਤੀ ਗਈ। ਜਿਸ ਵਿੱਚ ਫੈਸਲਾ ਲਿਆ ਗਿਆ ਕਿ ਜਦੋਂ ਵੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟਣ ਕਾਰਨ ਕੁੱਕ ਕਮ ਹੈਲਪਰ ਨੂੰ ਹਟਾਇਆ ਜਾਦਾ ਹੈ ਤਾ ਬਲਾਕ ਦੁਆਰਾ ਅਡਜਸਟਮੈਂਟ ਹਿੱਤ ਭੇਜੇ ਗਏ ਕੁੱਕ ਕਮ ਹੈਲਪਰਾਂ ਨੂੰ ਪਹਿਲ ਦੇ ਆਧਾਰ ਤੇ ਨਿਯੁਕਤ ਕੀਤਾ ਜਾਵੇਗਾ।

ਇਸ  ਫੈਸਲੇ ਦੇ ਸਨਮੁੱਖ ਸਮੂਹ ਸਕੂਲਾਂ ਨੂੰ ਲਿਖਿਆ ਗਿਆ ਹੈ ਕਿ ਸਮੂਹ ਸਕੂਲ ਮੈਨੇਜਮੈਂਟ ਕਮੇਟੀਆਂ/ਸਮੂਹ ਸਕੂਲ ਮੁੱਖੀਆਂ ਨੂੰ ਹਦਾਇਤਾਂ ਜਾਰੀ ਕੀਤੀਆ ਜਾਣ ਕਿ ਜਦੋਂ ਵੀ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਘੱਟਣ ਕਾਰਨ ਕਿਸੇ ਵੀ ਕੁੱਕ ਕਮ ਹੈਲਪਰ ਨੂੰ ਹਟਾਇਆ ਜਾਂਦਾ ਹੈ ਤਾਂ ਉਸਨੂੰ ਬਲਾਕ ਦਫਤਰ ਵੱਲੋਂ ਦੂਜੇ ਨੰੜਲੇ ਸਕੂਲ ਜਿੱਥੇ ਕੁੱਕ ਲੋੜੀਂਦਾ ਹੋਵੇ, ਉਸ ਸਕੂਲ ਵਿੱਚ ਅਡਜਸਟ ਕਰਨ ਹਿੱਤ ਭੇਜਿਆ ਜਾਂਦਾ ਹੈ ਤਾਂ ਸਬੰਧਤ ਸਕੂਲ ਜਿੱਥੇ ਕੁੱਕ ਨੂੰ ਅਡਜਸਟ ਕੀਤਾ ਜਾ ਰਿਹਾ ਹੈ, ਉਸ ਸਕੂਲ ਦੀ ਮੈਨੇਜਮੈਂਟ ਕਮੇਟੀ ਪਹਿਲ ਦੇ ਆਧਾਰ ਤੇ ਉਸ ਕੁੱਕ ਨੂੰ ਨਿਯੁਕਤ ਕਰੇਗੀ। ਭਾਵੇਂ ਕਿ ਉਹ ਕਿਸੇ ਵੀ ਪਿੰਡ/ਸ਼ਹਿਰ ਜਾਂ ਕਸਬੇ ਨਾਲ ਸਬੰਧਤ ਕਿਉਂ ਨਾ ਹੋਣ ਅਤੇ ਉਸਦੀ ਥਾਂ ਤੇ ਕਿਸੇ ਨਵੇਂ ਕੁੱਕ ਦੀ ਨਿਯੁਕਤੀ ਨਾ ਕੀਤੀ ਜਾਵੇ।



ਅਡਜਸਟਮੈਂਟ ਕਰਵਾਉਣ ਹਿੱਤ ਕੇਵਲ ਤੇ ਕੇਵਲ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਲੋਂ ਹੀ ਰਿਕਾਰਡ ਅਨੁਸਾਰ ਫੈਸਲਾ ਲਿਆ ਜਾਵੇਗਾ ਕਿ ਕਿਸ ਸਕੂਲ ਵਿੱਚ ਕੁੱਕ ਲੋੜੀਂਦਾ ਹੈ ਅਤੇ ਸਬੰਧਤ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਵੱਲੋਂ ਲਿਆ ਗਿਆ ਫੈਸਲਾ ਹੀ ਮੰਨਣਯੋਗ ਹੋਵੇਗਾ। ਸਬੰਧਤ ਬਲਾਕ ਵਿੱਚ ਜੇਕਰ ਕੋਈ ਵੀ ਆਸਾਮੀ ਖਾਲੀ ਨਾ ਹੋਵੇ ਅਤੇ ਉਸ ਬਲਾਕ ਵਿੱਚ ਕਿਸੇ ਕੁੱਕ ਨੂੰ ਵਿਦਿਆਰਥੀਆਂ ਦੀ ਗਿਣਤੀ ਘੱਟਣ ਕਾਰਨ ਹਟਾਇਆ ਗਿਆ ਹੋਵੇ ਤਾਂ ਉਸਦੀ ਅਡਜਸਟਮੈਂਟ ਲਾਜ਼ਮੀ ਨਹੀਂ ਹੋਵੇਗੀ।

ਇਹ ਹੁਕਮ  ਸਕੱਤਰ, ਸਕੂਲ ਸਿੱਖਿਆ ਦੀ ਪ੍ਰਵਾਨਗੀ ਨਾਲ ਜਾਰੀ ਕੀਤੇ ਗਏ ਹਨ ਅਤੇ ਇਹ ਹੁਕਮ ਮਿਤੀ 01/01/2024 ਤੋਂ ਲਾਗੂ ਹੋਣਗੇ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends