ਸਿੱਖਿਆ ਬੋਰਡ ਵੱਲੋਂ ਵਿਦਿਆਰਥੀਆਂ ਦੇ ਵੇਰਵਿਆਂ ਵਿੱਚ ਸੋਧ ਲਈ ਆਖਰੀ ਮੌਕਾ, ਪ੍ਰਤੀ ਸੋਧ 500 ਰੁਪਏ ਫੀਸ
ਚੰਡੀਗੜ੍ਹ, 10 ਜਨਵਰੀ 2024 (PBJOBSOFTODAY)
ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਸਬੰਧਤ ਪੰਜਾਬ ਰਾਜ ਦੇ ਸਮੂਹ ਸਕੂਲ ਮੁੱਖੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸ਼ੈਸ਼ਨ 2023-24 ਲਈ ਪੰਜਵੀਂ/ਅੱਠਵੀਂ ਸ਼੍ਰੇਣੀ ਵਿੱਚ ਆਨ ਲਾਈਨ ਰਜਿਸਟ੍ਰੇਸ਼ਨ /ਕੰਟੀਨਿਊਸ਼ਨ ਕਰਦੇ ਸਮੇਂ ਵੇਰਵਿਆਂ (ਨਾਂ, ਪਿਤਾ/ਮਾਤਾ ਦਾ ਨਾਂ ਰਜਿਸਟ੍ਰੇਸ਼ਨ ਨੰ., ਜਨਮ ਮਿਤੀ ਅਤੇ ਵਿਸ਼ੇ ਆਦਿ) ਵਿੱਚ ਜੋ ਗਲਤ ਇੰਦਰਾਜ ਕਰ ਦਿੱਤੇ ਗਏ ਹਨ, ਅਜਿਹੀਆਂ ਗਲਤੀਆਂ ਨੂੰ ਸੋਧਣ ਲਈ ਹੇਠ ਲਿਖੇ ਸ਼ਡਿਊਲ ਅਨੁਸਾਰ ਮਿਤੀਆਂ ਵਿਚ ਵਾਧਾ ਕੀਤਾ ਗਿਆ ਹੈ।
ਵੇਰਵਿਆਂ ਦੀ ਸੋਧ ,ਮਿਤੀ 10/01/2024 ਤੋਂ 16/01/2024 ਤੱਕ ਕੀਤੀ ਜਾਵੇਗੀ। ਇਸ ਸੋਧ ਦੀ ਫੀਸ 500 ਰੁਪਏ ਪ੍ਰਤੀ ਸੋਧ ਹੈ।