JNV BARNALA RECRUITMENT:ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਪੀ.ਐਮ. ਜਵਾਹਰ ਨਵੋਦਿਆ ਵਿਦਿਆਲਾ ਢਿੱਲਵਾਂ,ਬਰਨਾਲਾ ਲਈ ਇੰਟਰਵਿਊ

 ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਪੀ.ਐਮ. ਜਵਾਹਰ ਨਵੋਦਿਆ ਵਿਦਿਆਲਾ ਢਿੱਲਵਾਂ,ਬਰਨਾਲਾ ਲਈ ਇੰਟਰਵਿਊ


ਬਰਨਾਲਾ, 3 ਜਨਵਰੀ


      ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਵੱਲੋਂ ਪੀ.ਐਮ. ਜਵਾਹਰ ਨਵੋਦਿਆ ਵਿਦਿਆਲਾ ਢਿੱਲਵਾਂ,ਬਰਨਾਲਾ ਨਾਲ ਤਾਲਮੇਲ ਕਰਕੇ ਮਿਤੀ 05 ਜਨਵਰੀ 2024 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ 01 ਵਜੇ ਤੱਕ ਡਾਟਾ ਐਂਟਰੀ ਉਪਰੇਟਰ (ਟ੍ਰੇਨਰ) (ਲੜਕੇ, ਲੜਕੀਆਂ ਦੋਵਾਂ ਲਈ) ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਦੂਸਰੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਰਨਾਲਾ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। 



            ਇਸ ਸਬੰਧੀ ਪਲੇਸਮੈਂਟ ਅਫ਼ਸਰ, ਜ਼ਿਲ੍ਹਾ ਰੋਜਗਾਰ ਉਤਪਤੀ ਹੁਨਰ ਵਿਕਾਸ ਅਤੇ ਸਿਖਲਾਈ ਦਫ਼ਤਰ, ਬਰਨਾਲਾ ਨੇ ਦੱਸਿਆ ਕਿ ਉਕਤ ਅਸਾਮੀ ਲਈ ਯੋਗਤਾ ਘੱਟੋਂ ਘੱਟ ਬੀ.ਸੀ.ਏ./ਐਮ.ਸੀ.ਏ. ਜਾਂ ਹੋਰ ਸਬੰਧਤ ਯੋਗਤਾ ਪਾਸ (ਤਜਰਬਾ ਘੱਟੋ ਘੱਟ 2 ਸਾਲ ਕੰਪਿਊਟਰ ਐਪਲੀਕੇਸ਼ਨ), ਉਮਰ ਘੱਟੋ ਘੱਟ 25 ਤੋਂ 45 ਸਾਲ ਹੋਣੀ ਚਾਹੀਦੀ ਹੈ।

            ਇੰਟਰਵਿਊ ਦੌਰਾਨ ਪ੍ਰਾਰਥੀ ਕੋਲ ਰਿਜ਼ਊਮ ਅਤੇ ਇੰਟਰਵਿਊ ਦੌਰਾਨ ਫਾਰਮਲ ਡਰੈਸ ਵਿੱਚ ਹੋਣਾ ਲਾਜਮੀ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਬਰਨਾਲਾ ਦੇ ਹੈਲਪਲਾਇਨ ਨੰਬਰ 94170-39072 ਤੇ ਸੰਪਰਕ ਕਰੋ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends