EDUCATION BREAKING: ਇਹਨਾਂ ਵਿਸ਼ਿਆਂ ਦੇ ਅਧਿਆਪਕਾਂ ਨੂੰ ਫੰਡਾਂ ਦਾ ਇੰਚਾਰਜ ਨਾ ਬਣਾਉਣ ਦੇ ਹੁਕਮ
ਚੰਡੀਗੜ੍ਹ, 1 ਜਨਵਰੀ 2024
ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਤਾਇਨਾਤ ਸਾਇੰਸ ਅਤੇ ਹਿਸਾਬ ਵਿਸ਼ਿਆਂ ਦੇ ਅਧਿਆਪਕਾਂ ਨੂੰ ਸਕੂਲਾਂ ਵਿੱਚ ਵੱਖ-ਵੱਖ ਫੰਡਾਂ, ਜਿਵੇਂ ਕਿ ਅਮਲਗਾਮੇਟਿਡ ਫੰਡ, ਸਪੋਰਟਸ ਫੰਡ, ਸਮੱਗਰਾ ਸਿੱਖਿਆ ਫੰਡ ਆਦਿ ਦਾ ਇੰਚਾਰਜ ਬਣਾ ਦਿੱਤਾ ਜਾਂਦਾ ਹੈ ਜਿਸ ਕਾਰਣ ਵਿਦਿਆਰਥੀਆਂ ਦੀ ਪੜ੍ਹਾਈ ਤੇ ਬੁਰਾ ਪ੍ਰਭਾਵ ਪੈਂਦਾ ਹੈ। ਸਾਇੰਸ ਅਤੇ ਹਿਸਾਬ ਅਜਿਹੇ ਵਿਸ਼ੇ ਹਨ ਜੋ ਕਿ ਅਧਿਆਪਕਾਂ ਦੇ ਨਿਰੰਤਰ ਅਤੇ ਲਗਾਤਾਰ ਧਿਆਨ ਦੀ ਮੰਗ ਕਰਦੇ ਹਨ ਅਤੇ ਇਹਨਾਂ ਵਿਸ਼ਿਆਂ ਵਿੱਚ ਪ੍ਰੈਕਟੀਕਲ ਕ੍ਰਿਆਵਾਂ ਅਤੇ ਐਕਸਪੈਰੀਮੈਂਟ (experiment) ਵੀ ਸ਼ਾਮਿਲ ਹੁੰਦੇ ਹਨ।
ਇਸ ਲਈ ਡਾਇਰੈਕਟੋਰੇਟ ਆਫ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ , ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਲਿਖਿਆ ਗਿਆ ਹੈ ਕਿ ਸਾਇੰਸ ਅਤੇ ਹਿਸਾਬ ਵਿਸ਼ੇ ਦੇ ਅਧਿਆਪਕਾਂ ਨੂੰ ਉਹਨਾਂ ਦੇ ਆਪਣੇ ਵਿਸ਼ੇ ਨਾਲ ਸਬੰਧਤ ਫੰਡ ਤੋਂ ਬਿਨਾਂ ਕਿਸੇ ਵੀ ਹੋਰ ਫੰਡ, ਜਿਵੇਂ ਕਿ ਅਮਲਗਾਮੇਟਿਡ ਫੰਡ, ਸਪੋਰਟਸ ਫੰਡ, ਸਮੱਗਰਾ ਸਿੱਖਿਆ ਫੰਡ ਆਦਿ ਦਾ ਇੰਚਾਰਜ ਨਾ ਬਣਾਇਆ ਜਾਵੇ ਤਾਂ ਜੋ ਸਾਇੰਸ ਅਤੇ ਹਿਸਾਬ ਵਿਸ਼ਾ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਹਰਜਾ ਨਾ ਹੋਵੇ।
ਸਾਇੰਸ ਅਤੇ ਹਿਸਾਬ ਵਿਸ਼ਿਆਂ ਦੇ ਅਧਿਆਪਕਾਂ ਨੂੰ ਵੱਖ-ਵੱਖ ਫੰਡਾਂ ਦਾ ਇੰਚਾਰਜ ਨਾ ਬਣਾਉਣ ਸਬੰਧੀ ਪੱਤਰ। |