ਲੈਕਚਰਾਰ ਯੂਨੀਅਨ ਨੇ ਵਿਦਿਆਰਥੀ ਪੜ੍ਹਾਈ ਅਤੇ ਹੋਰ ਹਿੱਤਾਂ ਲਈ ਅਧਿਆਪਕ ਸੇਵਾਮੁਕਤੀ ਮਾਰਚ ਵਿੱਚ ਕਰਨ ਦੀ ਮੰਗ ਕੀਤੀ - ਅਮਨ ਸ਼ਰਮਾ
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਹੰਗਾਮੀ ਆਨ- ਲਾਈਨ ਮੀਟਿੰਗ ਅਧਿਆਪਕ ਸੇਵਾਮੁਕਤੀ ਦੇ ਮੁੱਦੇ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਦੀ ਪ੍ਰਧਾਨਗੀ ਵਿੱਚ ਹੋਈ। ਜਿਸ ਵਿੱਚ ਸ਼ਾਮਿਲ ਸੂਬਾ ਸਲਾਹਕਾਰ ਸੁਖਦੇਵ ਸਿੰਘ ਰਾਣਾ, ਬਲਰਾਜ ਸਿੰਘ ਬਾਜਵਾ, ਰਵਿੰਦਰਪਾਲ ਸਿੰਘ, ਕੁਲਦੀਪ ਗਰੋਵਰ ਫਾਜ਼ਿਲਕਾ ਅਤੇ ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਅਗਸਤ ਮਹੀਨੇ ਤੋਂ ਫਰਵਰੀ ਵਿੱਚ ਸੇਵਾਮੁਕਤ ਹੋਣ ਵਾਲੇ ਅਧਿਆਪਕਾਂ ਨੂੰ ਵਿਦਿਆਰਥੀਆਂ ਦੀ ਪੜ੍ਹਾਈ ਹਿੱਤ ਮਾਰਚ ਮਹੀਨੇ ਤੱਕ ਵਾਧਾ ਦੇ ਕੇ ਸੇਵਾਮੁਕਤ ਕਰਦਾ ਹੈ ਜੋ ਕਿ ਬਹੁਤ ਵਧੀਆ ਅਤੇ ਸਲਾਘਾਯੋਗ ਫੈਸਲਾ ਹੈ।
ਲੈਕਚਰਾਰ ਆਗੂ ਕੌਸ਼ਲ ਸ਼ਰਮਾ ਪਠਾਨਕੋਟ, ਮਲਕੀਤ ਸਿੰਘ ਫਿਰੋਜ਼ਪੁਰ ਅਤੇ ਤਜਿੰਦਰ ਸਿੰਘ ਤਰਨਤਾਰਨ ਨੇ ਕਿਹਾ ਕਿ ਪਰ ਅਪ੍ਰੈਲ ਤੋਂ ਜੁਲਾਈ ਮਹੀਨੇ ਵਿੱਚ ਰਿਟਾਇਰ ਹੋਣ ਵਾਲੇ ਅਧਿਆਪਕ ਉਸ ਮਹੀਨੇ ਵਿੱਚ ਹੀ ਰਿਟਾਇਰ ਹੋ ਜਾਂਦੇ ਹਨ ਜਿਸ ਨਾਲ ਸਬੰਧਤ ਵਿਸ਼ਿਆਂ ਦੀ ਪੋਸਟਾਂ ਕਈ ਮਹੀਨੇ ਤੱਕ ਖਾਲੀ ਰਹਿਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੁੰਦਾ ਹੈ | ਇਸਲਈ ਜਥੇਬੰਦੀ ਮੁੱਖਮੰਤਰੀ ਅਤੇ ਸਿੱਖਿਆ ਮੰਤਰੀ ਕੋਲੋਂ ਵਿਦਿਆਰਥੀਆਂ ਦੀ ਪੜ੍ਹਾਈ ਅਤੇ ਬਿਹਤਰੀ ਲਈ ਅਪ੍ਰੈਲ ਤੋਂ ਜੁਲਾਈ ਵਿੱਚ ਸੇਵਮੁਕਤ ਹੋਣ ਵਾਲੇ ਅਧਿਆਪਕਾਂ ਦੀ ਸੇਵਾਮੁਕਤੀ ਵੀ ਵਿੱਦਿਅਕ ਸੈਸ਼ਨ ਦੇ ਅੰਤ ਭਾਵ ਮਾਰਚ ਮਹੀਨੇ ਕਰਨ ਦੀ ਮੰਗ ਕਰਦੀ ਹੈ ਤਾਂਕਿ ਵਿਦਿਆਰਥੀਆਂ ਦੇ ਹੋ ਰਹੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਮੀਟਿੰਗ ਵਿੱਚ ਗੁਰਪ੍ਰੀਤ ਸਿੰਘ,ਅਮਰਜੀਤ ਸਿੰਘ ਵਾਲੀਆ, ਬਲਦੀਸ਼ ਕੁਮਾਰ, ਜਗਤਾਰ ਸਿੰਘ ਹੋਸ਼ਿਆਰਪੁਰ, ਇੰਦਰਜੀਤ ਸਿੰਘ,ਅਰੁਣ ਕੁਮਾਰ, ਬਲਜੀਤ ਸਿੰਘ ਕਪੂਰਥਲਾ, ਜਸਪਾਲ ਸਿੰਘ ਸੰਗਰੂਰ,ਚਰਨਦਾਸ ਮੁਕਤਸਰ, ਵਿਵੇਕ ਕਪੂਰ ਫਰੀਦਕੋਟ, ਕੁਲਵਿੰਦਰਪਾਲ ਸਿੰਘ ਅਤੇ ਜਤਿੰਦਰ ਸਿੰਘ ਮਸਾਣੀਆਂ ਹਾਜਰ ਸਨ |