67th National Games: ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਖਿਡਾਰੀਆਂ ਨੂੰ ਵਧਾਈ



67ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਵਲੋਂ ਬਿਹਤਰੀਨ ਕਾਰਗੁਜ਼ਾਰੀ


ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਖਿਡਾਰੀਆਂ ਨੂੰ ਵਧਾਈ 


ਚੰਡੀਗੜ੍ਹ, 12 ਜਨਵਰੀ: 67ਵੀਆਂ ਨੈਸ਼ਨਲ ਸਕੂਲ ਖੇਡਾਂ ਦੌਰਾਨ ਪੰਜਾਬ ਦੇ ਖਿਡਾਰੀਆਂ ਵਲੋਂ ਹੁਣ ਤੱਕ ਬਿਹਤਰੀਨ ਕਾਰਗੁਜ਼ਾਰੀ ਦਾ ਪ੍ਰਦਰਸ਼ਨ ਕੀਤਾ ਗਿਆ ਹੈ।



ਇਹ ਜਾਣਕਾਰੀ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਪੰਜਾਬ ਦੇ ਖਿਡਾਰੀਆਂ ਵਲੋਂ ਨੈਸ਼ਨਲ ਸਕੂਲ ਖੇਡਾਂ ਵਿੱਚ 142 ਮੈਡਲ ਜਿੱਤੇ ਗਏ ਹਨ ਜਿਨ੍ਹਾਂ ਵਿਚ ਸੋਨੇ ਦੇ 46, ਚਾਂਦੀ ਦੇ 33 ਅਤੇ ਸਿਲਵਰ ਦੇ 63 ਮੈਡਲ ਜਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਖੇਡਾਂ ਫਰਵਰੀ 2024 ਵਿਚ ‌ਸਮਾਪਤ ਹੋਣਗੀਆਂ।


ਪੰਜਾਬ ਨੇ ਆਰਚਰੀ ਵਿੱਚ 4 ਸੋਨ, 3 ਚਾਂਦੀ ਅਤੇ 5 ਕਾਂਸੇ ਦੇ ਤਮਗੇ ਸਮੇਤ ਕੁੱਲ 12 ਮੈਡਲ ਜਿੱਤੇ। ਅਥਲੈਟਿਕਸ ਵਿੱਚ 1 ਸੋਨ, 1 ਚਾਂਦੀ ਅਤੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 3 ਮੈਡਲ ਜਿੱਤੇ। ਬੈਡਮਿੰਟਨ ਵਿੱਚ 1 ਸੋਨ ਅਤੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 2 ਮੈਡਲ ਜਿੱਤੇ। ਬਾਕਸਿੰਗ ਵਿੱਚ 4 ਸੋਨ, 5 ਚਾਂਦੀ ਅਤੇ 12 ਕਾਂਸੇ ਦੇ ਤਮਗੇ ਸਮੇਤ ਕੁੱਲ 21 ਮੈਡਲ ਜਿੱਤੇ। ਫੈਂਸਿੰਗ ਵਿੱਚ 2 ਸੋਨ ਅਤੇ 4 ਕਾਂਸੇ ਦੇ ਤਮਗੇ ਸਮੇਤ ਕੁੱਲ 6 ਮੈਡਲ ਜਿੱਤੇ। ਫੁੱਟਬਾਲ ਵਿੱਚ 1 ਕਾਂਸੇ ਦੇ ਤਮਗਾ ਜਿੱਤਿਆ। ਜਿਮਨਾਸਟਿਕ ਵਿੱਚ 1 ਕਾਂਸੇ ਦੇ ਤਮਗਾ ਜਿੱਤਿਆ। ਹੈਂਡਵਾਲ 1 ਚਾਂਦੀ ਅਤੇ 1 ਕਾਂਸੇ ਦੇ ਤਮਗੇ ਸਮੇਤ ਕੁੱਲ 2 ਮੈਡਲ ਜਿੱਤੇ। ਜੂਡੋ ਵਿੱਚ 7 ਸੋਨ, 4 ਚਾਂਦੀ ਅਤੇ 3 ਕਾਂਸੇ ਦੇ ਤਮਗੇ ਸਮੇਤ ਕੁੱਲ 14 ਮੈਡਲ ਜਿੱਤੇ। ਕਬੱਡੀ ਵਿੱਚ 1 ਚਾਂਦੀ ਦਾ ਮੈਡਲ ਜਿੱਤਿਆ। ਕਰਾਟੇ ਵਿੱਚ 12 ਸੋਨ, 9 ਚਾਂਦੀ ਅਤੇ 12 ਕਾਂਸੇ ਦੇ ਤਮਗੇ ਸਮੇਤ ਕੁੱਲ 33 ਮੈਡਲ ਜਿੱਤੇ। ਖੋ-ਖੋ ਵਿੱਚ 1 ਕਾਂਸੇ ਦਾ ਤਮਗਾ ਜਿੱਤਿਆ। ਸ਼ੂਟਿੰਗ ਵਿੱਚ 6 ਸੋਨ, 3 ਚਾਂਦੀ ਅਤੇ 3 ਕਾਂਸੇ ਦੇ ਤਮਗੇ ਸਮੇਤ ਕੁੱਲ 12 ਮੈਡਲ ਜਿੱਤੇ। ਸਵਿਮਿੰਗ ਵਿੱਚ 4 ਸੋਨ, 1 ਚਾਂਦੀ ਅਤੇ 2 ਕਾਂਸੇ ਦੇ ਤਮਗੇ ਸਮੇਤ ਕੁੱਲ 7 ਮੈਡਲ ਜਿੱਤੇ। ਟੈਨਿਸ ਵਿੱਚ 1 ਚਾਂਦੀ ਦਾ ਮੈਡਲ ਜਿੱਤਿਆ। ਬਾਲੀਬਾਲ ਵਿੱਚ 1 ਕਾਂਸੇ ਦਾ ਤਮਗਾ ਜਿੱਤਿਆ। ਵੇਟਲਿਫਟਿੰਗ ਵਿੱਚ 3 ਚਾਂਦੀ ਅਤੇ 4 ਕਾਂਸੇ ਦੇ ਤਮਗੇ ਸਮੇਤ ਕੁੱਲ 7 ਮੈਡਲ ਜਿੱਤੇ। ਰੈਸਲਿੰਗ ਫ੍ਰੀ ਸਟਾਇਲ ਵਿੱਚ 1 ਚਾਂਦੀ ਅਤੇ 9 ਕਾਂਸੇ ਦੇ ਤਮਗੇ ਸਮੇਤ ਕੁੱਲ 10 ਮੈਡਲ ਜਿੱਤੇ। ਰੈਸਲਿੰਗ ਗਰੀਕੋ-ਰੋਮਨ ਵਿੱਚ 2 ਸੋਨ ਅਤੇ 2 ਕਾਂਸੇ ਦੇ ਤਮਗੇ ਸਮੇਤ ਕੁੱਲ 4 ਮੈਡਲ ਜਿੱਤੇ। ਹਾਕੀ ਵਿੱਚ 2 ਸੋਨ ਮੈਡਲ ਜਿੱਤੇ। ਬਾਸਕਿਟ ਬਾਲ ਵਿੱਚ 1 ਸੋਨ ਤਗਮਾ ਜਿੱਤਿਆ। ਇਸ ਸਮੇਂ ਮੈਡਲ ਟੈਲੀ ਵਿਚ ਪੰਜਾਬ ਰਾਜ ਪੰਜਵੇਂ ਸਥਾਨ 'ਤੇ ਹੈ।


ਸ.ਬੈਂਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਅਤੇ ਖਿਡਾਰੀ ਨੂੰ ਉਤਸ਼ਾਹਿਤ ਕਰਨ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ ਜਿਸਦੇ ਸਾਰਥਿਕ ਸਿੱਟੇ ਸਾਹਮਣੇ ਆ ਰਹੇ ਹਨ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends