ਸਿੱਖਿਆ ਵਿਭਾਗ, ਪੰਜਾਬ ਵਿੱਚ ਈ.ਟੀ.ਟੀ ਕਾਡਰ ਦੀਆਂ 6635 ਆਸਾਮੀਆਂ ਭਰਨ ਲਈ ਮਿਤੀ 30-07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਇਸ ਭਰਤੀ ਵਿੱਚ ਸਟੇਸ਼ਨ ਅਲਾਟਮੈਂਟ ਮਗਰੋਂ ਉਮੀਦਵਾਰਾਂ ਦੇ ਅਲਾਟ ਕੀਤੇ ਸਟੇਸ਼ਨਾਂ ਤੇ ਜੁਆਇਨ ਨਾ ਕਰਨ ਕਰਕੇ, ਵਿਦਹੈਲਡ ਉਮੀਦਵਾਰਾਂ ਦੀ ਪਾਤਰਤਾ ਰਿਜੈਕਟ ਹੋਣ ਕਾਰਨ ਅਤੇ ਹੋਰ ਵੱਖ ਵੱਖ ਕੈਟਾਗਰੀ ਦੀਆਂ ਕੁਝ ਅਸਾਮੀਆਂ ਖਾਲੀ ਰਹਿ ਗਈਆਂ ਸਨ।
ਸਿੱਖਿਆ ਭਰਤੀ ਡਾਇਰੈਕਟੋਰੇਟ ਵਲੋਂ ਵੱਖ ਵੱਖ ਸਮੇਂ ਤੇ ਜਾਰੀ ਸਿਲੈਕਸ਼ਨ ਸੂਚੀਆਂ ਵਿੱਚੋਂ ਇਹਨਾਂ ਖਾਲੀ ਰਹਿੰਦੀਆਂ ਅਸਾਮੀਆਂ ਨੂੰ ਭਰਨ ਲਈ ਮਿਤੀ 04-01-2024 ਤੋਂ ਆਨਲਾਈਨ ਪ੍ਰੋਸੈੱਸ ਰਾਹੀਂ ਸਟੇਸ਼ਨ ਚੋਣ ਦਾ ਸੱਦਾ ਦਿੱਤਾ ਜਾਂਦਾ ਹੈ। ਆਨਲਾਈਨ ਪੋਰਟਲ ਮਿਤੀ 04-01-2024 ਤੋਂ 05-01-2024 ਤੱਕ ਖੁੱਲਾ ਰਹੇਗਾ। ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਉਕਤ ਸਡਿਊਲ ਅਨੁਸਾਰ ਆਪਣੀ ਚੁਆਇਸ ਦੇ ਸਟੇਸ਼ਨ ਦੀ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਨਲਾਈਨ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸਨ ਆਪਣੀ ਆਈ.ਡੀ. ਵਿੱਚ ਭਰ ਸਕਦੇ ਹਨ। ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨ-ਲਾਈਨ ਹੀ ਹੋਵੇਗੀ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੁਆਇਸ ਨਹੀਂ ਕਰਨਗੇ ਉਹਨਾਂ ਯੋਗ ਉਮੀਦਵਾਰਾਂ ਨੂੰ ਐਮ.ਆਈ.ਐਸ ਸ਼ਾਖਾ ਵਲੋਂ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਅਲਾਟ ਕਰ ਦਿੱਤਾ ਜਾਵੇਗਾ, ਜੋ ਮੁੜ ਬਦਲਿਆ ਨਹੀਂ ਜਾਵੇਗਾ।
ਇਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਸਟੇਸ਼ਨ ਅਲਾਟਮੈਂਟ ਵੇਲੇ ਜੇਕਰ ਕਿਸੇ ਉਮੀਦਵਾਰ ਵੱਲੋਂ ਉਸਦੀ ਸਟੇਸ਼ਨ ਚੁਆਇਸ ਵਿੱਚ ਚੁਣੇ ਗਏ ਸਟੇਸ਼ਨ ਦੀ ਅਲਾਟਮੈਂਟ, ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ ਤਾਂ ਅਜਿਹੀ ਸਥਿਤੀ ਵਿੱਚ ਉਸ ਉਮੀਦਵਾਰ ਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਰਾਹੀਂ ਵਿਭਾਗ ਦੀ ਐਮ.ਆਈ.ਐਸ ਸ਼ਾਖਾ ਵੱਲੋਂ ਅਲਾਟ ਕਰ ਦਿੱਤਾ ਜਾਵੇਗਾ।ਅਜਿਹੇ ਉਮੀਦਵਾਰ ਜੋ ਵਿਗਿਆਪਨ ਮਿਤੀ 30-07-2021 ਰਾਹੀਂ ਪਹਿਲਾਂ ਹੀ ਚੁਣੇ ਗਏ ਹਨ, ਵਿਭਾਗ ਵਲੋਂ ਇਹਨਾਂ ਯੋਗ ਉਮੀਦਵਾਰਾਂ ਨੂੰ ਹੋਰ ਕੈਟਾਗਰੀ ਅਧੀਨ ਨਿਯੁਕਤੀ ਪੱਤਰ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਇਸੇ ਭਰਤੀ ਵਿੱਚ ਬਤੌਰ ਈ.ਟੀ.ਟੀ ਕੰਮ ਕਰ ਰਹੇ ਹਨ, ਇਸ ਤਰਾਂ ਦੇ ਉਮੀਦਵਾਰਾਂ ਦਾ ਨਿਯੁਕਤੀ ਵਾਲਾ ਸਥਾਨ ਜੋ ਪਹਿਲਾਂ ਸੀ ਉਹੀ ਰਹੇਗਾ।