ਮਾਸਟਰ ਕੇਡਰ ਯੂਨੀਅਨ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਕਲਮ ਛੋੜ ਹੜਤਾਲ ਦਾ ਡੱਟਵਾਂ ਸਮਰਥਨ

 ਮਾਸਟਰ ਕੇਡਰ ਯੂਨੀਅਨ ਵੱਲੋਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਦੀ ਕਲਮ ਛੋੜ ਹੜਤਾਲ ਦਾ ਡੱਟਵਾਂ ਸਮਰਥਨ



ਪੰਜਾਬ ਦੀ ਸਿਰਮੌਰ ਜਥੇਬੰਦੀ ਮਾਸਟਰ ਕੇਡਰ ਯੂਨੀਅਨ ਇਕਾਈ ਫਾਜ਼ਿਲਕਾ ਵੱਲੋਂ ਮਨਿਸਟਰੀਅਲ ਸਟਾਫ਼ ਨੂੰ ਸੰਗਠਿਤ ਸਮਰਥਨ ਦਿੱਤਾ ਗਿਆ ।ਜਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸਮੁੱਚਾ ਮਨਿਸਟਰੀਅਲ ਸਟਾਫ਼ ਕਲਮ ਛੋੜ ਹੜਤਾਲ ਤੇ ਹੈ ਸਰਕਾਰ ਨੇ ਸੱਤਾ ਵਿੱਚ ਆਉਣ ਤੋ ਪਹਿਲਾਂ ਪੰਜਾਬ ਦੇ ਮੁਲਾਜ਼ਮ ਵਰਗ ਨਾਲ ਪੱਕਾ ਵਆਦਾ ਕੀਤਾ ਸੀ ਕਿ ਤੁਸੀਂ ਸਾਡੀ ਸਰਕਾਰ ਆਮਆਦਮੀ ਦੀ ਬਣਾਓ ਸਰਕਾਰ ਬਣਦਿਆ ਹੈ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਮੁਲਾਜ਼ਮ ਵਰਗ ਨੇ ਆਪਣੇ ਰਿਸ਼ਤੇਦਾਰਾ ਸਮੇਤ ਬਦਲਾਅ ਤੇ ਪੈਨਸ਼ਨ ਡੀ ਏ ਬਹਾਲੀ ਲਈ ਭਰਵੀ ਵੋਟ ਪਾਈ ਪਰ ਸਰਕਾਰ ਸੱਤਾ ਵਿੱਚ ਆਉਣ ਤੋਂ ਬਾਅਦ‌ ਬੱਚਿਆਂ ਵਾਲੀ ਜਿੱਦ ਫੜੀ ਬੈਠੀ ਹੈ ਤੇ ਸੰਜਿਦਾ ਮੰਗਾਂ ਪ੍ਰਤੀ ਚੁੱਪੀ ਧਾਰੀ ਬੈਠੀ ਹੈ ।ਮਾਸਟਰ ਕੇਡਰ ਯੂਨੀਅਨ ਫਾਜ਼ਿਲਕਾ ਦੇ ਪ੍ਰਧਾਨ ਬਲਵਿੰਦਰ ਸਿੰਘ ਜਿਲਾ ਜਨਰਲ ਸਕੱਤਰ ਦਲਜੀਤ ਸਿੰਘ ਸ਼ਭਰਵਾਲ ਸਰਪ੍ਰਸਤ ਧਰਮਿੰਦਰ ਗੁਪਤਾ ਜੀ ਨੇ ਫਾਜ਼ਿਲਕਾ ਪੱਕੇ ਧਰਨੇ ਤੇ ਬੈਠੇ ਸਟਾਫ਼ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਮੁਲਾਜ਼ਮ ਵਰਗ ਨੂੰ ਧੋਖਾ ਦੇ ਰਹੀ ਹੈ ਲਾਰੇ ਤੇ ਲਿਫਾਫੇਬਾਜੀ ਨਾਲ ਡੰਗ ਟਪਾ ਰਹੀ ਹੈ ।ਸਰਕਾਰ ਕਰੋੜਾਂ ਰੁਪਏ ਇਸ਼ਤਿਹਾਰ ਬਾਜੀ ਤੇ ਖਰਚ ਰਹੀ ਹੈ ਵਾਸਤਵਿਕਤਾ ਵਿੱਚ ਸਰਕਾਰ ਦੀ ਕਾਰਗੁਜ਼ਾਰੀ ਜੀਰੋ ਫੀਸਦੀ ਹੈ ਆਮ ਆਦਮੀ ਦੀ ਸਰਕਾਰ ਆਮ ਲੋਕਾਂ ਤੋਂ ਭੱਜ ਰਹੀ ਹੈ ।ਆਗੂਆਂ ਨੇ ਕਿਹਾ ਕਿ ਸਿੱਖਿਆ ਵਿਭਾਗ ਦੇ ਸਮੁੱਚੇ ਮੁਲਾਜ਼ਮ ਦਫਤਰੀ ਕਰਮਚਾਰੀਆਂ ਦੇ ਨਾਲ ਚਟਾਨ ਵਾਗ ਖੜ੍ਹੇ ਹਨ ਤੇ ਖੜ੍ਹ ਰਹਿਨਗੇ ਪ੍ਰਧਾਨ ਬਲਵਿੰਦਰ ਸਿੰਘ ਤੇ ਸਰਪ੍ਰਸਤ ਧਰਮਿੰਦਰ ਗੁਪਤਾ ਜੀ ਨੇ ਕਿਹਾ ਕਿ ਜੇ ਸਰਕਾਰ ਨੂੰ ਪੰਜਾਬ ਦੇ ਮੁਲਾਜ਼ਮ ਵਰਗ ਨਾਲ ਦਿਲੋ ਹਮਦਰਦੀ ਹੈ ਤਾਂ ਤੁਰੰਤ ਪ੍ਰਭਾਵ ਤੋਂ ਪੈਡਿੰਗ ਡੀ ਏ ਤੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ ।ਆਗੂਆਂ ਨੇ ਕਿਹਾ ਮਾਸਟਰ ਕੇਡਰ ਯੂਨੀਅਨ ਦਫ਼ਤਰੀ ਕਰਮਚਾਰੀਆਂ ਦੇ ਧਰਨਿਆ ਗੇਟ ਰੈਲੀਆ ਤੇ ਪੁੱਤਲਾ ਫੂਕ ਮੁਜ਼ਾਹਰਿਆ ਵਿੱਚ ਭਰਵੀ ਸ਼ਮੂਲੀਅਤ ਕਰ ਰਹੀ ਹੈ ਕਰਦੀ ਰਹੇਗੀ ਇਹ ਲੜਾਈ ਸਮੁੱਚੇ ਵਰਗ ਦੀ ਹੈ ਮਾਸਟਰ ਕੇਡਰ ਯੂਨੀਅਨ ਇਸ ਵਿੱਚ ਮੈਨ ਪਾਵਰ ਦੇ ਨਾਲ ਆਰਥਿਕ ਸਹਿਯੋਗ ਜਥੇਬੰਦਧਕ ਪੱਧਰ ਤੇ ਕਰਦੀ ਰਹੇਗੀ ਉਹਨਾਂ ਕਿਹਾ ਸੰਜੀਦਾ ਤੇ ਹੱਕੀ ਮੰਗਾਂ ਲਈ ਹਮੇਸ਼ਾਂ ਇਕੱਠੇ ਜੰਗਾਂ ਲੜਦੇ ਰਹਾਗੇ ।ਇਸ ਮੌਕੇ ਮਾਸਟਰ ਕੇਡਰ ਯੂਨੀਅਨ ਦੇ ਜੁਝਾਰੂ ਪਰਮਜੀਤ ਸਿੰਘ ਖਜਾਨਚੀ ਮੋਹਨ ਲਾਲ ਵਾਇਸ ਪ੍ਰਧਾਨ ਪਰਮਿੰਦਰ ਸਿੰਘ ਜਿਲਾ ਵਾਇਸ ਪ੍ਰਧਾਨ ,ਆਕਾਸ ਡੋਡਾ ਰਾਹੁਲ ਕੁਮਾਰ ,ਰੌਕਸੀ ਫੁਟੇਲਾ ਤੇ ਯੂਨੀਅਨ ਦੇ ਐਗਜੀਕਿਉਟਵ ਮੈਂਬਰ ਹਾਜ਼ਰ ਸਨ।

Featured post

Punjab Board Class 8th, 10th, and 12th Guess Paper 2025: Your Key to Exam Success!

PUNJAB BOARD GUESS PAPER 2025 Punjab Board Class 8th, 10th, and 12th Guess Paper 2025: Your Key to Exam Success! The ...

RECENT UPDATES

Trends