PATWARI BHRTI ROPAR 2022: ਪਟਵਾਰੀਆਂ ਦੀ ਅਸਾਮੀ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
ਜ਼ਿਲ੍ਹਾ ਰੂਪਨਗਰ ਵਿਖੇ ਪਟਵਾਰੀਆਂ ਦੀਆਂ ਖਾਲੀ ਅਸਾਮੀਆਂ ਨੂੰ ਠੇਕੇ ਦੇ ਆਧਾਰ 'ਤੇ ਭਰਨ ਲਈ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਵਿੱਚੋਂ ਮਾਲ ਪਟਵਾਰੀਆਂ ਦੀ ਭਰਤੀ ਹੇਠ ਲਿਖੀਆਂ ਸ਼ਰਤਾਂ ਅਨੁਸਾਰ ਕੀਤੀ ਜਾਵੇਗੀ।
1. ਠੇਕੇ ਦੇ ਆਧਾਰ 'ਤੇ ਭਰਤੀ ਹੋਣ ਵਾਲੇ ਰਿਟਾਇਰ ਪਟਵਾਰੀਆਂ ਕਾਨੂੰਗੋਆਂ ਨੂੰ 35000/- ਰੁਪਏ ਪ੍ਰਤੀ ਮਹੀਨਾ ਫਿਕਸ ਤਨਖਾਹ ਦਿੱਤੀ ਜਾਵੇਗੀ।
2. ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀਆਂ ਕਾਨੂੰਗੋਆਂ ਦੀ ਉਮਰ 6 ਸਾਲ ਤੋਂ ਜ਼ਿਆਦਾ ਨਾ ਹੋਵੇ।
3. ਠੇਕੇ ਦੇ ਆਧਾਰ 'ਤੇ ਭਰਤੀ ਲਈ ਅਰਜ਼ੀ ਦੇਣ ਵਾਲੇ ਰਿਟਾਇਰਡ ਪਟਵਾਰੀ ਕਾਨੂੰਗੋ ਵਿਰੁੱਧ ਕੋਈ ਅਪਰਾਧਿਕ ਕੇਸ ਜਾਂ ਵਿਭਾਗੀ ਪੜਤਾਲ ਨਾ ਚੱਲ ਰਹੀ ਹੋਵੇ ਅਤੇ ਉਸ ਦਾ ਰਿਕਾਰਡ ਸਾਫ਼ ਸੁਥਰਾ ਹੋਵੇ।
4. ਠੇਕੇ ਦੇ ਆਧਾਰ 'ਤੇ ਭਰਤੀ ਪਟਵਾਰੀਆਂ ਦੀ ਨਿਯੁਕਤੀ ਪੇਂਡੂ ਖੇਤਰਾਂ (ਸਿਵਾਏ ਸ਼ਹਿਰੀ/ਅਰਧ ਸ਼ਹਿਰੀ) ਵਿਚ ਕੀਤੀ ਜਾਵੇਗੀ।
5. ਠੇਕੇ ਦੇ ਆਧਾਰ `ਤੇ ਭਰਤੀ ਪਟਵਾਰੀਆਂ ਨੂੰ ਮਾਲ ਰਿਕਾਰਡ ਵਿਚ ਸਿੱਧੀ ਪਹੁੰਚ ਰਾਹੀਂ ਤਬਦੀਲੀ ਕਰਨ ਦਾ ਅਖ਼ਤਿਆਰ ਨਹੀਂ ਹੋਵੇਗਾ। ਇਨ੍ਹਾਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਤੈਨਾਤ ਪਟਵਾਰੀ ASM/DSM ਰਾਹੀਂ ਕੰਮ ਕਰਨਗੇ।
ਇਹ ਭਰਤੀ ਮਿਤੀ 31.01.2024 ਜਾਂ ਇਨ੍ਹਾਂ ਅਸਾਮੀਆਂ 'ਤੇ ਰੈਗੂਲਰ ਭਰਤੀ ਹੋਣ, ਜੋ ਵੀ ਪਹਿਲਾਂ ਵਾਪਰੇ ਤੱਕ ਹੋਵੇਗੀ।
ਇੱਛੁਕ ਰਿਟਾਇਰਡ ਪਟਵਾਰੀ ਕਾਨੂੰਗੋ ਆਪਣੀ ਦਰਖ਼ਾਸਤ ਮਿਤੀ 10.11.2023 ਤੱਕ ਸਦਰ ਕਾਨੂੰਗੋ ਸ਼ਾਖਾ, ਕਮਰਾ ਨੰਬਰ 227, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਰੂਪਨਗਰ ਵਿਖੇ ਦੋ ਸਕਦੇ ਹਨ। ਦਰਖ਼ਾਸਤ ਦੇ ਨਾਲ ਪ੍ਰਾਰਥੀ ਵੱਲੋਂ ਆਪਣੀ ਸੇਵਾ-ਮੁਕਤੀ ਦੇ ਹੁਕਮਾਂ ਦੀ ਕਾਪੀ ਅਤੇ ਇਕ ਸਵੈ-ਘੋਸ਼ਣਾ ਪੱਤਰ ਦਿੱਤਾ ਜਾਵੇ ਕਿ ਉਸ ਵਿਰੁੱਧ ਕਿਸੇ ਵੀ ਅਦਾਲਤ ਵੱਲੋਂ ਕੋਈ ਸਜ਼ਾ ਨਹੀਂ ਸੁਣਾਈ ਗਈ ਅਤੇ ਉਸ ਖ਼ਿਲਾਫ਼ ਕੋਈ ਵੀ ਕੋਰਟ ਕੇਸ ਇਨਕੁਆਰੀ ਐਫਆਈਆਰ ਪੈਂਡਿੰਗ ਨਹੀਂ ਹੈ।