EDUCATION BREAKING: ਸਰਕਾਰੀ ਸਕੂਲਾਂ ਵਿੱਚ ਅਧਿਆਪਕ ਲਗਾਉਣਗੇ ਵਾਧੂ ਜਮਾਤਾਂ, ਪੱਤਰ ਜਾਰੀ
ਚੰਡੀਗੜ੍ਹ, 20 ਨਵੰਬਰ 2023 (PBJOBSOFTODAY)
ਜਾਰੀ ਪੱਤਰ ਵਿੱਚ ਡਾਇਰੈਕਟਰ ਐਸਸੀਈਆਰਟੀ ਵੱਲੋਂ ਲਿਖਿਆ ਹੈ ਕਿ
"ਸਾਲ 2022-23 ਦੌਰਾਨ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਮਿਸ਼ਨ 100% ਗਿਵ ਯੂਅਰ ਬੈਸਟ ਦੀ ਸ਼ੁਰੂਆਤ ਕੀਤੀ ਗਈ ਸੀ।ਇਸ ਮਿਸ਼ਨ ਦਾ ਮੁੱਖ ਮਕਸਦ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀ ਸਲਾਨਾ ਪ੍ਰੀਖਿਆ (ਮਾਰਚ 2023) ਵਿੱਚ ਸਫਲਤਾ ਨੂੰ ਸੌ ਫੀਸਦੀ ਯਕੀਨੀ ਬਣਾਉਣਾ ਸੀ। ਇਸ ਮਿਸ਼ਨ ਦੇ ਬਹੁਤ ਸਾਰਥਕ ਨਤੀਜੇ ਪ੍ਰਾਪਤ ਹੋਏ ਸਨ। ਇਸ ਵਾਰ ਵੀ ਬੋਰਡ ਜਮਾਤਾਂ ਦੇ ਵਿਦਿਆਰਥੀਆਂ ਦੀਆਂ ਸਲਾਨਾ ਪ੍ਰੀਖਿਆਵਾਂ ਵਿੱਚ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਕੂਲਾਂ ਵੱਲੋਂ ਆਪਣੇ ਪੱਧਰ ਤੇ ਹੁਣ ਤੋਂ ਹੀ ਯਤਨ ਆਰੰਭੇ ਜਾਣ।"
ਡਾਇਰੈਕਟਰ ਐਸਸੀਈਆਰਟੀ ਵੱਲੋਂ ਹਦਾਇਤ ਕੀਤੀ ਗਈ ਹੈ ਕਿ "ਸਲਾਨਾ ਪ੍ਰੀਖਿਆਵਾਂ ਨੂੰ ਮੁੱਖ ਰੱਖਦੇ ਹੋਏ ਵਿਸ਼ਾ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਟਰਮ-1, ਸਤੰਬਰ 2023 ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ 40% ਤੋਂ ਘੱਟ ਅੰਕ, 40% ਤੋਂ 80% ਅੰਕ, 80% ਤੋਂ ਵੱਧ ਅੰਕਾਂ ਵਾਲੇ ਵਿਦਿਆਰਥੀਆਂ ਦੀ ਗਰੁੱਪਾਂ ਵਿੱਚ ਵੰਡ ਕਰਦੇ ਹੋਏ, ਉਹਨਾਂ ਦੀ ਜਰੂਰਤ ਨੂੰ ਧਿਆਨ ਵਿੱਚ ਰੱਖਦੇ ਹੋਏ, ਸਕੂਲ ਸਮੇਂ ਤੋਂ ਪਹਿਲਾ ਅਤੇ ਸਕੂਲ ਸਮੇਂ ਤੋਂ ਬਾਅਦ ਵਾਧੂ ਜਮਾਤਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇ।
ਪੱਤਰ ਅਨੁਸਾਰ," ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਰੁੱਚੀ ਨੂੰ ਧਿਆਨ ਵਿੱਚ ਰੱਖਦੇ ਹੋਏ NEET, JEE & CLAT ਆਦਿ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਬੰਧਤ ਅਧਿਆਪਕਾਂ ਨੂੰ ਵਾਧੂ ਜਮਾਤਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਸਮੂਹ ਸਕੂਲ ਮੁੱਖੀਆਂ ਨੂੰ ਤੁਰੰਤ ਪ੍ਰਭਾਵ
ਨਾਲ ਸਕੂਲਾਂ ਵਿੱਚ ਵਾਧੂ ਜਮਾਤਾਂ ਸ਼ੁਰੂ ਕਰਵਾਉਣ ਲਈ ਹਦਾਇਤਾਂ ਜਾਰੀ ਕਰਨ ਲਈ ਲਿਖਿਆ ਗਿਆ ਹੈ।
ਸਮੂਹ ਸਕੂਲ ਮੁਖੀ ਆਪਣੇ
ਸਕੂਲਾਂ ਦੇ ਵਿਸ਼ਾ ਅਧਿਆਪਕਾਂ ਨੂੰ ਵਾਧੂ ਜਮਾਤਾਂ ਲਗਾਉਣ ਲਈ ਪ੍ਰੇਰਿਤ ਅਤੇ ਇਸਦਾ ਸਾਰਾ ਰਿਕਾਰਡ
ਆਪ ਵੱਲੋਂ ਅਤੇ ਸਕੂਲ ਮੁੱਖੀ ਵੱਲੋਂ ਆਪਣੇ ਕੋਲ ਰੱਖਣਗੇ।