ਬਾਲ ਦਿਵਸ ਮੌਕੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਵੱਲੋ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਸਮੱਗਰੀ ਵੰਡੀ
ਹਰਦੀਪ ਸਿੱਧੂ/ਮਾਨਸਾ
ਪੰਜਾਬੀ ਦੇ ਪ੍ਰਚਾਰ, ਪ੍ਰਸਾਰ ਅਤੇ ਉਸ ਨੂੰ ਹਰ ਪੰਜਾਬੀ ਦੀ ਜੁਬਾਨ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ਼ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਦੇ ਵਿਸ਼ੇਸ ਉਪਰਾਲੇ ਨਾਲ ਨਵੰਬਰ ਮਹੀਨੇ “ਬਾਲ ਦਿਵਸ” ਦੇ ਮੌਕੇ ਏਸ਼ੀਅਨ ਖੇਡਾਂ ਰੋਇੰਗ ਮੁਕਾਬਲੇ ਵਿੱਚ ਤਮਗੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਖਿਡਾਰੀ ਗੋਲਡ ਮੈਡਲਿਸਟ ਸੁਖਮੀਤ ਸਿੰਘ ਸਮਾਘ ਤੇ ਸਤਨਾਮ ਸਿੰਘ ਫੱਤਾ ਮਾਲੋਕਾ ਨਾਲ ਪਿੰਡ ਰਾਏਪੁਰ , ਮੌਜੀਆ ਅਤੇ ਮਾਖਾ ਆਦਿ ਦੇ ਸਕੂਲਾਂ ਵਿੱਚ ਬੱਚਿਆਂ ਨੇ ਪੰਜਾਬੀ ਦੇ ਕੈਦੇ, ਪੰਜਾਬੀ ਭਾਸ਼ਾ ਵਿੱਚ ਸਾਹਿਤ, ਸਿਹਤ ਪੜ੍ਹਣਯੋਗ ਸਮੱਗਰੀ ਅਤੇ ਲਿਆਕਤ ਦੇਣ ਵਾਲਾ ਉਸਾਰੂ ਸਾਹਿਤ ਵੰਡਿਆ।
ਇਸ ਮੌਕੇ ਸਕੂਲ ਪ੍ਰਬੰਧਕਾਂ ਮੁੱਖ ਅਧਿਆਪਕ ਨਰਿੰਦਰ ਸਿੰਘ ਰਾਏਪੁਰ , ਲੱਖਾ ਸਿੰਘ ਇੰਚਾਰਜ ਮੌਜੀਆ ਅਤੇ ਮੁੱਖ ਅਧਿਆਪਕ ਉਮੇਸ਼ ਸਰਮਾ ਮਾਖਾ ਨੇ ਸਮਾਜ ਸੇਵੀ ਹਰਪ੍ਰੀਤ ਬਹਿਣੀਵਾਲ ਦੇ ਇਸ ਵੱਡਮੁੱਲੇ ਯਤਨ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਹਰਪ੍ਰੀਤ ਸਿੰਘ ਬਹਿਣੀਵਾਲ ਦਾ ਉਪਰਾਲਾ ਸ਼ਲਾਘਾਯੋਗ ਹੈ ਇਸ ਨਾਲ ਮਾਂ ਬੋਲੀ ਦਾ ਵਿਕਾਸ ਸੰਭਵ ਹੈ।
ਉਨ੍ਹਾਂ ਕਿਹਾ ਕਿ ਬੇਸ਼ੱਕ ਪੰਜਾਬੀ ਅੱਜ ਦੁਨੀਆਂ ਭਰ ਦੇ ਵੱਖ-ਵੱਖ ਕੋਨਿਆਂ ਵਿੱਚ ਵੱਸਦੇ ਹਨ ਜਿਸ ਨਾਲ ਪੰਜਾਬ ਤੇ ਪੰਜਾਬੀ ਦੀਆਂ ਧੂਮਾਂ ਹਰ ਥਾਂ ਹਨ। ਪੰਜਾਬੀ ਭਾਸ਼ਾ ਅਤੇ ਬੋਲੀ ਕਾਰਨ ਹਰ ਖੇਡ, ਪੜ੍ਹਾਈ, ਫਿਲਮਾਂ, ਸੱਭਿਆਚਾਰ, ਖੇਡਾਂ ਅਤੇ ਖੋਜਾਂ ਕਰਨ ਵਿੱਚ ਪੰਜਾਬੀਆਂ ਦਾ ਵੱਖਰਾ ਸਥਾਨ ਹੈ।
ਇਸ ਪ੍ਰੋਗਰਾਮ ਵਿੱਚ ਤੌਰ ਤੇ ਪਹੁੰਚੇ, ਖਿਡਾਰੀਆ ਸੁਖਮੀਤ ਸਿੰਘ ਸਮਾਘ ਤੇ ਸਤਨਾਮ ਸਿੰਘ ਫੱਤਾ ਮਾਲੋਕਾ ਨੇ ਵੀ ਬੱਚਿਆ ਨਾਲ ਆਪਣਾ ਖੇਡ ਸਫ਼ਰ ਬਾਰੇ ਜਾਣਕਾਰੀ ਦਿੱਤੀ ਤੇ ਪੰਜਾਬੀ ਮਾਂ ਬੋਲੀ ਨੂੰ ਮਾਣ-ਸਨਮਾਨ ਦੇਣ ਦੇ ਯਤਨ ਕਰਨ ਨਾਲ ਭਵਿੱਖ ਵਿੱਚ ਭਾਸ਼ਾ ਦੀ ਵਿਲਖਣਤਾ ਕਾਇਮ ਰੱਖਣ ਤੇ ਜੋਰ ਪਾਇਆ।
ਤਮਗੇ ਜੇਤੂ ਸੁਖਮੀਤ ਸਿੰਘ ਸਮਾਘ ਤੇ ਸਤਨਾਮ ਸਿੰਘ ਮਾਣਕ ਬਹੁਤ ਹੀ ਵਧਾਈ ਦੇ ਪਾਤਰ ਹਨ,
ਦੋਨੋ ਖਿਡਾਰੀਆ ਨੂੰ ਹਰਪ੍ਰੀਤ ਸਿੰਘ ਬਹਿਣੀਵਾਲ ਅਤੇ ਸਮੂਹ ਸਟਾਫ ਦੀ ਹਾਜ਼ਰੀ ਵਿੱਚ 41ਅੱਖਰੀ ਗੁਰਮੁਖੀ ਲਿੱਪੀ ਵਾਲੀ ਫੱਟੀ ਦੇ ਕੇ ਸਨਮਾਨਿਤ ਕੀਤਾ ਗਿਆ। ਸਕੂਲਾਂ ਦੇ ਸਟਾਫ ਵੱਲੋਂ ਖਿਡਾਰੀਆ ਨੂੰ ਸਨਮਾਨਿਤ ਕੀਤਾ ਗਿਆ ।
ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਲਈ ਬਚਨਬੱਧ ਹਰਪ੍ਰੀਤ ਸਿੰਘ ਬਹਿਣੀਵਾਲ ਦੇ ਯਤਨਾਂ ਨਾਲ ਭਾਸ਼ਾ ਸੁੰਘੜਨ ਦੀ ਬਜਾਏ ਹੋਰ ਵਧ ਫੁੱਲ ਰਹੀ ਹੈ। ਪੰਜਾਬੀ ਜੁਬਾਨ ਨੇ ਹਰ ਥਾਂ ਆਪਣਾ ਘੇਰਾ ਵਧਾਇਆ, ਜੋ ਸਾਡੇ ਲਈ ਫਖਰ ਅਤੇ ਮਾਣ ਵਾਲੀ ਗੱਲ ਹੈ। ਇਸ ਮੌਕੇ ਅਧਿਆਪਕਾ ਬੇਅੰਤ ਕੌਰ, ਪੂਜਾ ਰਾਣੀ , ਮਨਪ੍ਰੀਤ ਕੌਰ, ਹਰਪ੍ਰੀਤ ਕੌਰ ਪੰਜਾਬੀ ਅਧਿਆਪਕਾ , ਸਰਬਜੀਤ ਕੌਰ, ਮਨਦੀਪ ਕੌਰ, ਹਰਜਿੰਦਰ ਕੌਰ ਅਤੇ ਖੂਨਦਾਨੀ ਤੇ ਸਮਾਜ ਸੇਵੀ ਡਿੰਪਲ ਫਰਮਾਹੀ , ਸਰਪੰਚ ਪਰਮਜੀਤ ਸਿੰਘ ਪੰਮੀ ਆਦਿ ਹਾਜ਼ਰ ਸਨ।