ਅੰਮ੍ਰਿਤਸਰ - *ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਆਗਾਜ਼*

 *ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਸ਼ਾਨਦਾਰ ਆਗਾਜ਼*


ਅੱਜ ਮਿਤੀ 08/10/2023 ਨੂੰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਖੇਡਾਂ ਦਾ ਆਗਾਜ ਸ੍ਰੀ ਗੁਰੂ ਨਾਨਕ ਸਟੇਡਿਅਮ ਅੰਮ੍ਰਿਤਸਰ ਵਿਖੇ ਮਾਨਯੋਗ ਸਿੱਖਿਆ ਮੰਤਰੀ ਪੰਜਾਬ, ਸ. ਹਰਜੋਤ ਸਿੰਘ ਬੈਂਸ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀ ਘਨਸ਼ਾਮ ਥੋਰੀ ਜੀ ਦੀ ਯੋਗ ਅਗਵਾਈ ਹੇਠ ਜਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਅੰਮ੍ਰਿਤਸਰ ਸ੍ਰੀ ਰਾਜੇਸ਼ ਕੁਮਾਰ ਸ਼ਰਮਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅੰਮ੍ਰਿਤਸਰ ਸ੍ਰੀ ਮਤੀ ਇੰਦੂ ਬਾਲਾ ਮੰਗੋਤਰਾ ਜੀ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਹਾਇਕ ਕਮਿਸ਼ਨਰ (ਜ) ਅੰਮ੍ਰਿਤਸਰ ਸ਼੍ਰੀ ਵਿਵੇਕ ਮੋਦੀ IAS ਜੀ ਅਤੇ ਜਿਲ੍ਹਾ ਖੇਡ ਅਫਸਰ ਸ. ਸੁਖਚੈਨ ਸਿੰਘ ਜੀ ਨੇ ਖਿਡਾਰੀਆਂ ਨਾਲ ਜਾਣ ਪਹਿਚਾਣ ਕੀਤੀ ਤੇ ਉਹਨਾਂ ਦੀ ਹੌਸਲਾ ਅਫਜ਼ਾਈ ਕੀਤੀ।ਇਸ ਵਿੱਚ ਸਮੂਹ ਬਲਾਕ ਐਲੀਮੈਂਟਰੀ ਸਿੱਖਿਆ ਅਫ਼ਸਰ ਸ੍ਰੀ ਗੁਰਦੇਵ ਸਿੰਘ ,ਦਿਲਬਾਗ ਸਿੰਘ,ਕੁਲਵੰਤ ਸਿੰਘ ਪੰਨੂ,ਰਣਜੀਤ ਪ੍ਰੀਤ ਸਿੰਘ,ਮਨਜਿੰਦਰ ਸਿੰਘ ,ਜਤਿੰਦਰ ਸਿੰਘ, ਦਿਲਬਾਗ ਸਿੰਘ, ਪਾਰਸ ਖੁੱਲਰ ਅਤੇ ਸਮੂਹ ਸੈਂਟਰ ਮੁੱਖ ਅਧਿਆਪਕਾ ਹੈੱਡ ਟੀਚਰ ਅਤੇ ਅਧਿਆਪਕਾ ਵਲ੍ਹੋਂ ਆਪਣੇ ਆਪਣੇ ਬਲਾਕ ਪੱਧਰ ਤੇ ਅੱਵਲ ਆਈਆਂ ਟੀਮਾਂ ਨਾਲ ਮਾਰਚ ਪਾਸਟ ਕਰਕੇ ਇਹਨਾਂ ਖੇਡਾਂ ਦਾ ਆਗਾਜ ਕੀਤਾ ਗਿਆ।ਇਹ ਕਾਬਿਲੇ ਤਾਰੀਫ ਹੈ ਕੇ ਪੰਜਾਬ ਸਰਕਾਰ ਵੱਲੋ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਲਈ ਕੀਤੇ ਜਾ ਰਹੇ ਉਪਰਾਲੇ ਅਧੀਨ ਹੀ ਇਨ੍ਹਾਂ ਖੇਡਾਂ ਦਾ ਅਯੋਜਨ ਕੀਤਾ ਗਿਆ। ਸੋ ਅਧਿਆਪਕਾ ਅਤੇ ਬੱਚਿਆ ਵਿਚ ਖੇਡਾਂ ਪ੍ਰਤੀ ਕਾਫੀ ਉਤਸ਼ਾਹ ਪਾਇਆ ਗਿਆ। ਮੁੱਖ ਮਹਿਮਾਨ ਜੀ ਨੇ ਇਹਨਾ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆ ਨੂੰ ਅਤੇ ਇਹਨਾਂ ਦੇ ਅਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਗਿਆ ਕੇ ਇਹੀ ਬੱਚੇ ਆਉਣ ਵਾਲੇ ਭਵਿੱਖ ਦੀਆ ਖੇਡਾਂ ਦੀ ਪਨੀਰੀ ਹਨ ਅਤੇ ਬੱਚਿਆ ਦਾ ਪ੍ਰਦਰਸ਼ਨ ਵੀ ਕਾਬਿਲੇ ਤਾਰੀਫ ਹੈ। ਉੁੱਪ ਜਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਇੰਦੂ ਬਾਲਾ ਮੰਗੋਤਰਾ ਜੀ ਨੇ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਜਿਲ੍ਹਾ ਪੱਧਰ ਤੇ ਇਹ ਖੇਡਾਂ ਤਿੰਨ ਦਿਨ ਮਿਤੀ 08.11.2023 ਤੋਂ 10.11.2023 ਤੱਕ 

ਗੁਰੂ ਨਾਨਕ ਸਟੇਡੀਅਮ, ਖਾਲਸਾ ਸਕੂਲ,ਪੀ.ਬੀ.ਐਨ ਸਕੂਲ ਵਿੱਚ ਕਰਵਾਈਆ ਜਾ ਰਹੀਆਂ ਹਨ। ਉਹਨਾਂ ਨੇ ਨਗਰ ਨਿਗਮ ਕਮਿਸ਼ਨਰ ਸ਼੍ਰੀ ਰਾਹੁਲ ਸਿੰਧੂ ਜੀ, ਸਿਵਲ ਸਰਜਨ ਅੰਮ੍ਰਿਤਸਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਜੀ ਦਾ ਧੰਨਵਾਦ ਕੀਤਾ ਜਿਹਨਾਂ ਨਾਲ ਨੰਨ੍ਹੇ ਮੁੰਨੇ ਖਿਡਾਰੀਆਂ ਨੂੰ ਹਰ ਤਰਾਂ ਦੀ ਸਹੂਲੀਅਤ ਮੁਹੱਈਆ ਕਰਵਾਈ। ਇਸ ਮੌਕੇ ਤੇ ਸਮਾਰਟ ਸਕੂਲ ਕਾਰਡੀਨੇਟਰਜ਼ ਰਾਜਿੰਦਰ ਸਿੰਘ, ਮੁਨੀਸ਼ ਕੁਮਾਰ, ਸੰਦੀਪ ਸਿਆਲ, ਮਲਕੀਤ ਸਿੰਘ ਮੀਰਾ ਕੋਟ, ਸੀ ਐਚ ਟੀ ਗੁਰਪ੍ਰੀਤ ਸਿੰਘ, ਸੁਰੇਸ਼ ਸ਼ਰਮਾ, ਹਰਜੀਤ ਸਿੰਘ,ਸਤਬੀਰ ਸਿੰਘ, ਗੁਰਜੀਤ ਸਿੰਘ, ਹਰਜਿੰਦਰ ਸਿੰਘ, ਬੀ ਐੱਸ ਓ ਬਲਕਾਰ ਸਿੰਘ, ਹਰਸ਼ਰਨਜੀਤ ਕੌਰ, ਨਿਸ਼ਾਨ ਸਿੰਘ, ਗੁਰਪ੍ਰੀਤ ਸਿੰਘ,ਤਜਿੰਦਰ ਸਿੰਘ , ਬਿਕਰਮਜੀਤ ਸਿੰਘ, ਬਲਜੀਤ ਸਿੰਘ ਦਵਿੰਦਰ ਕੁਮਾਰ,ਬਲਜੀਤ ਸਿੰਘ ਕੁਲਦੀਪ ਸਿੰਘ, ਮੀਡੀਆ ਕੋਰਡੀਂਟਰਸ, ਆਦਿ ਹਾਜ਼ਰ ਸਨ ।ਇਹਨਾ ਗੇਮਸ ਵਿਚ ਜ਼ਿਲ੍ਹਾ ਸਪੋਰਟਸ ਕੋਆਡੀਨੇਟਰ ਆਸ਼ੂ ਵਿਸ਼ਾਲ, ਅਵਤਾਰ ਸਿੰਘ ਲੈਕਚਰਾਰ ਸੁਰਿੰਦਰਪਾਲ ਸਿੰਘ ਬਲਾਕ ਦੇ ਸਪੋਰਟਸ ਅਫਸਰ ਹਰਿੰਦਰ ਸਿੰਘ ਦੀ ਭੂਮਿਕਾ ਕਾਬਲ ਪ੍ਰਬੰਧਾ ਕਰਕੇ ਸਲਾਘਾ ਯੋਗ ਰਹੀ ਹੈ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends