ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ

 ਜ਼ਿਲ੍ਹਾ ਫ਼ਾਜ਼ਿਲਕਾ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਦੀ ਹੋਈ ਸ਼ਾਨਦਾਰ ਸਮਾਪਤੀ 



ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਸਚਦੇਵਾ ਨੇ ਸ਼ਿਰਕਤ ਕਰਕੇ ਖਿਡਾਰੀਆਂ ਦੀ ਕੀਤੀ ਹੌਂਸਲਾ ਅਫਜ਼ਾਈ 



ਸਿੱਖਿਆ ਮੰਤਰੀ ਪੰਜਾਬ ਸ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਵਿਚ ਸਿੱਖਿਆ ਵਿਭਾਗ ਵੱਲੋਂ ਕਰਵਾਏ ਜਾ ਰਹੇ ਖੇਡ ਮੁਕਾਬਲਿਆਂ ਦੀ ਲੜੀ ਵਿਚ ਜਿ਼ਲ੍ਹੇ ਫਾਜਿ਼ਲਕਾ ਦੀਆਂ ਪ੍ਰਾਇਮਰੀ ਖੇਡਾਂ ਦੀ ਸ਼ਹੀਦ ਭਗਤ ਸਿੰਘ ਬਹੁ ਮੰਤਵੀ ਖੇਡ ਸਟੇਡੀਅਮ ਵਿਖੇ ਸ਼ਾਨਦਾਰ ਸਮਾਪਤੀ ਹੋਈ। 

ਸਮਾਪਤੀ ਸਮਾਰੋਹ ਵਿੱਚ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫ਼ਿਰ ਅਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੁਨੀਲ ਕੁਮਾਰ ਸਚਦੇਵਾ ਨੇ ਸ਼ਿਰਕਤ ਕਰਕੇ ਨੰਨ੍ਹੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਵਿਧਾਇਕ ਮੁਸਾਫ਼ਿਰ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਨਸ਼ਿਆਂ ਵਿਰੁੱਧ ਬੀਮਾ ਹਨ । ਜਿਹੜੇ ਨੌਜਵਾਨਾਂ ਖੇਡਾਂ ਨਾਲ ਜੁੜ ਜਾਂਦੇ ਹਨ।ਉਹ ਨਸ਼ਿਆਂ ਵਰਗੀ ਦਲਦਲ ਚੋਂ ਬੱਚ ਜਾਂਦੇ ਹਨ। ਉਹਨਾਂ ਕਿਹਾ ਕਿ ਪ੍ਰਾਇਮਰੀ ਖੇਡਾਂ ਖਿਡਾਰੀਆਂ ਦੀ ਨਰਸਰੀ ਹੈ। ਇਹਨਾਂ ਨਿੱਕੇ ਖਿਡਾਰੀਆਂ ਵਿੱਚੋ ਹੀ ਭੱਵਿਖ ਦੇ ਨਾਮਵਰ ਖਿਡਾਰੀ ਪੈਦਾ ਹੋਣਗੇ। ਚੇਅਰਮੈਨ ਮਾਸਟਰ ਸੁਨੀਲ ਸਚਦੇਵਾ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸਕੂਲੀ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕਰ ਰਹੀ ਹੈ ਤਾਂ ਜੋ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ ਬਣਾਇਆ ਜਾ ਸਕੇ।

ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਦੌਲਤ ਰਾਮ ਨੇ ਉਚੇਚੇ ਤੌਰ ਤੇ ਪਹੁੰਚ ਕੇ ਅਧਿਆਪਕਾਂ ਅਤੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। 

ਇਹਨਾਂ ਖੇਡਾਂ ਲਈ ਵੱਖ ਵੱਖ ਖੇਡ ਕਮੇਟੀਆ ਵੱਲੋਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਸਨ। 

ਸਮੁੱਚੇ ਖੇਡ ਪ੍ਰਬੰਧਾ ਦੀ ਨਿਗਰਾਨੀ ਬੀਪੀਈਓ ਫਾਜ਼ਿਲਕਾ 1 ਸੁਨੀਲ ਕੁਮਾਰ,ਬੀਪੀਈਓ ਫਾਜ਼ਿਲਕਾ 2 ਪ੍ਰਮੋਦ ਕੁਮਾਰ ਅਤੇ ਸੂਬਾ ਸਿੱਖਿਆ ਸਲਾਹਕਾਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ ਵੱਲੋਂ ਕੀਤੀ ਗਈ।

 ਬੀਪੀਈਓ ਖੂਈਆਂ ਸਰਵਰ ਸਤੀਸ਼ ਮਿਗਲਾਨੀ, ਬੀਪੀਈਓ ਜਲਾਲਾਬਾਦ 1 ਜਸਪਾਲ ਸਿੰਘ, ਬੀਪੀਈਓ ਜਲਾਲਾਬਾਦ 2 ਨਰਿੰਦਰ ਸਿੰਘ,, ਬੀਪੀਈਓ ਗੁਰੂਹਰਸਹਾਏ 3 ਮੈਡਮ ਸੁਸ਼ੀਲ ਕੁਮਾਰੀ, ਬੀਪੀਈਓ ਅਫ਼ਸਰ ਅਬੋਹਰ 2 ਭਾਲਾ ਰਾਮ, ਬੀਪੀਈਓ ਅਬੋਹਰ 1 ਅਜੇ ਛਾਬੜਾ ਵੱਲੋਂ ਆਪਣੇ ਆਪਣੇ ਬਲਾਕ ਦੀਆਂ ਟੀਮਾਂ ਦੀ ਅਗਵਾਈ ਕੀਤੀ ਗਈ।

ਨੈਸ਼ਨਲ ਕਬੱਡੀ ਕਬੱਡੀ ਕੁੜੀਆਂ ਦੇ ਮੁਕਾਬਲੇ ਵਿੱਚ ਬਲਾਕ ਖੂਈਆਂ ਸਰਵਰ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਖੋ-ਖੋ ਮੁੰਡੇ ਖੂਈਆਂ ਸਰਵਰ ਅਤੇ ਖੋ-ਖੋ ਕੁੜੀਆ ਦੇ ਮੁਕਾਬਲੇ ਵਿੱਚ ਅਬੋਹਰ 1 ਨੇ ਪਹਿਲਾਂ ਸਥਾਨ। ਰੱਸਾਕਸ਼ੀ ਮੁਕਾਬਲੇ ਵਿੱਚ ਅਬੋਹਰ 2 ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਹਾਕੀ ਮੁੰਡੇ ਅਤੇ ਹਾਕੀ ਕੁੜੀਆਂ,ਸਤਰੰਜ ਮੁੰਡੇ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਬਲਾਕ ਅਬੋਹਰ 1 ਦੀ ਝੰਡੀ ਰਹੀ।

ਸੌ ਮੀਟਰ ਦੌੜ ਮੁੰਡਿਆ ਦੇ ਮੁਕਾਬਲੇ ਵਿੱਚ ਸ਼ਮਨਦੀਪ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਤਮੰਨਾ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਚਾਰ ਸੌ ਮੀਟਰ ਦੌੜ ਮੁੰਡਿਆ ਦੇ ਮੁਕਾਬਲੇ ਵਿਚ ਨੂਰਦੀਪ ਅਤੇ ਕੁੜੀਆਂ ਦੇ ਮੁਕਾਬਲੇ ਵਿੱਚ ਕੰਚਨ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।ਛੇ ਸੌ ਮੀਟਰ ਦੌੜ ਵਿੱਚ ਨੂਰਦੀਨ ਅਤੇ ਚੰਚਲ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਕੁੜੀਆਂ ਵਿੱਚੋ ਏਕਤਾ ਅਤੇ ਮੁੰਡਿਆਂ ਵਿੱਚੋ ਜਸਕਰਨ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਰਿਲੇਅ ਦੌੜ ਵਿੱਚ ਬਲਾਕ ਅਬੋਹਰ 1 ਦੀ ਟੀਮ ਜੇਤੂ ਰਹੀ।

 ਸੀਐਚਟੀ ਮਨੋਜ ਧੂੜੀਆ, ਮੈਡਮ ਪੁਸ਼ਪਾ ਕੁਮਾਰੀ, ਮੈਡਮ ਨੀਲਮ ਬਜਾਜ, ਮੈਡਮ ਸੀਮਾ ਰਾਣੀ, ਮੈਡਮ ਪ੍ਰਵੀਨ ਕੌਰ ਅਤੇ ਮੈਡਮ ਅੰਜੂ ਬਾਲਾ ,ਪੂਰਨ ਸਿੰਘ , ਮੈਡਮ ਸੋਨਮ ਠਕਰਾਲ, ਕੁਲਬੀਰ ਸਿੰਘ, ਸੁਭਾਸ਼ ਕਟਾਰੀਆਂ, ਰਮੇਸ਼ ਕੁਮਾਰ ਨੇ ਇਸ ਖੇਡ ਪ੍ਰੋਗਰਾਮ ਦੀ ਸਫਲਤਾ ਲਈ ਪੂਰਨ ਸਹਿਯੋਗ ਦਿੱਤਾ।

ਬਲਾਕ ਸਪੋਰਟਸ ਅਫ਼ਸਰ ਸੁਰਿੰਦਰ ਵਿਧਾਇਕ,ਮੈਡਮ ਵੰਦਨਾ,ਮੈਡਮ ਮੀਨੂੰ ਬਾਲਾ,ਚਿਮਨ ਲਾਲ,ਰਾਮ ਕੁਮਾਰ, ਮੁਕੇਸ਼ ਕੁਮਾਰ , ਸਤਿੰਦਰ ਸਿੰਘ ਵੱਲੋਂ ਖੇਡਾਂ ਦੇ ਸੰਚਾਲਨ ਲਈ ਸੇਵਾਵਾਂ ਨਿਭਾਈਆਂ।

ਸਟੇਟ ਸੰਚਾਲਨ, ਕੁਲਬੀਰ ਸਿੰਘ,ਸੁਨੀਲ ਕੁਮਾਰ,ਮੈਡਮ ਨੀਤੂ ਅਰੋੜਾ , ਵਰਿੰਦਰ ਕੁੱਕੜ,ਮੈਡਮ ਰੇਖਾ ਸ਼ਰਮਾ, ਵਿਜੇ ਕੁਮਾਰ,ਅਤੇ ਗੋਬਿੰਦ ਵੱਲੋਂ ਬਾਖੂਬੀ ਕੀਤਾ ਗਿਆ। ਵੱਖ ਵੱਖ ਖੇਡ ਕਮੇਟੀਆ ਸਮੇਤ ਸਮੂਹ ਅਧਿਆਪਕਾ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends