ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਅਮਿ੍ਤਸਰ ਨੇ ਕੀਤੀ ਜਿਲ੍ਹਾ ਪੱਧਰੀ ਰੈਲੀ

 ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਅਮਿ੍ਤਸਰ ਨੇ ਕੀਤੀ ਜਿਲ੍ਹਾ ਪੱਧਰੀ ਰੈਲੀ


19 ਨਵੰਬਰ ਦੀ ਸੂਬਾਈ ਸੰਗਰੂਰ ਰੈਲੀ ਵਿੱਚ ਕੀਤੀ ਜਾਵੇਗੀ ਭਰਵੀਂ ਸ਼ਮੂਲੀਅਤ 

        




: ਮਾਝਾ ਜੋਨ ਕਨਵੀਨਰ ਗੁਰਬਿੰਦਰ ਸਿੰਘ ਖਹਿਰਾ ਦੀ ਅਗਵਾਈ ਵਿੱਚ ਪੁਰਾਣੀ ਪੈਨਸ਼ਨ ਫਰੰਟ ਦੀ ਜ਼ਿਲਾ ਪੱਧਰੀ ਰੈਲੀ ਕੀਤੀ ਗਈ ਜਿਸ ਵਿੱਚ ਆਪ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਦੇ “ਨੋਟੀਫਿਕੇਸ਼ਨ” ਦੇ ਸਾਲ ਬੀਤਣ ਮਗਰੋਂ ਵੀ ਕਿਸੇ ਵੀ ਐੱਨ.ਪੀ.ਐੱਸ ਮੁਲਾਜ਼ਮ ਦੀ ਕਟੌਤੀ ਬੰਦ ਨਾ ਹੋਣ ਅਤੇ ਜੀ.ਪੀ.ਐੱਫ ਖਾਤੇ ਨਾ ਖੋਲਣ ਦੀ ਸਖ਼ਤ ਨਿਖੇਧੀ ਕੀਤੀ ਗਈ। ਜਿਸ ਦੇ ਰੋਸ ਵਿੱਚ ਅਤੇ ਪੁਰਾਣੀ ਪੈਨਸ਼ਨ ਨੂੰ ਹਕੀਕੀ ਰੂਪ ਵਿੱਚ ਲਾਗੂ ਕਰਵਾਉਣ ਲਈ ਫਰੰਟ ਵੱਲੋਂ 19 ਨਵੰਬਰ ਨੂੰ ਸੰਗਰੂਰ ਵਿਖੇ ਕੀਤੀ ਜਾਣ ਵਾਲੀ *“ਪੈਨਸ਼ਨ ਪ੍ਰਾਪਤੀ ਰੈਲੀ”* ਲਈ ਜਿਲ੍ਹੇ ਚੋਂ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਵੱਡੀ ਲਾਮਬੰਦੀ ਕਰਨ ਦਾ ਫੈਸਲਾ ਕੀਤਾ ਗਿਆ।

               ਫਰੰਟ ਦੇ ਜਿਲੵਾ ਕਨਵੀਨਰ ਸੁਖਜਿੰਦਰ ਸਿੰਘ, ਅਤੇ ਨਿਰਮਲ ਸਿੰਘ, ਰਾਜੇਸ਼ ਪਰਾਸ਼ਰ ਨੇ ਕਿਹਾ ਕਿ ਜਿੱਥੇ ਹਿਮਾਚਲ ਸਰਕਾਰ ਨੇ 1 ਅਪ੍ਰੈਲ ਤੋਂ ਐੱਨ.ਪੀ.ਐੱਸ ਕਟੌਤੀ ਬੰਦ ਕਰਕੇ ਮੁਲਾਜ਼ਮਾਂ ਦੇ ਜੀ.ਪੀ.ਐੱਫ ਖਾਤੇ ਖੋਲ ਕੇ ਪੁਰਾਣੀ ਪੈਨਸ਼ਨ ਲਾਗੂ ਵੀ ਕਰ ਦਿੱਤੀ ਹੈ,ਉੱਥੇ ਬਦਲਾਅ ਦੇ ਦਾਅਵਿਆਂ ਵਾਲੀ ਆਪ ਸਰਕਾਰ ਪਿਛਲੇ ਇੱਕ ਸਾਲ ਤੋਂ ਪੈਨਸ਼ਨ ਦਾ ਵਿਧੀ ਵਿਧਾਨ ਵੀ ਨਹੀੰ ਬਣਾ ਸਕੀ।ਉਹਨਾਂ ਹੈਰਾਨੀ ਪ੍ਰਗਟਾਈ ਕਿ ਜੂਨ ਮਹੀਨੇ ਵਿੱਚ ਪੰਜਾਬ ਸਰਕਾਰ ਵੱਲੋਂ ਹਿਮਾਚਲ,ਛਤੀਸਗੜ,ਰਾਜਸਥਾਨ ਆਦਿ ਵਿੱਚ ਲਾਗੂ ਹੋਈ ਪੁਰਾਣੀ ਪੈਨਸ਼ਨ ਦੇ ਮਾਡਲ ਨੂੰ ਘੋਖਣ ਲਈ ਭੇਜੀਆਂ ਅਫਸਰਾਂ ਦੀ ਟੀਮਾਂ ਦੀ ਹੁਣ ਤੱਕ ਕੋਈ ਕਾਰਗੁਜ਼ਾਰੀ ਜਾਂ ਰਿਪੋਰਟ ਸਾਹਮਣੇ ਨਹੀਂ ਆਈ।ਇਸੇ ਤਰਾਂ ਜਨਵਰੀ ਮਹੀਨੇ ਪੁਰਾਣੀ ਪੈਨਸ਼ਨ ਦਾ ਖਰੜਾ ਤਿਆਰ ਕਰਨ ਲਈ ਮੁੱਖ ਸਕੱਤਰ ਦੀ ਅਗਵਾਈ ਵਿੱਚ ਬਣਾਈ ਅਫਸਰਾਂ ਦੀ ਕਮੇਟੀ ਅਤੇ ਮੰਤਰੀਆਂ ਦੀ ਕੈਬਨਿਟ ਸਬ ਕਮੇਟੀ ਵੀ ਲਾਪਤਾ ਹੈ।ਵਿੱਤ ਮੰਤਰੀ “ਪੁਰਾਣੀ ਪੈਨਸ਼ਨ ਲਾਗੂ ਕਰਾਂਗੇ” ਦੇ ਰਟਣ ਮੰਤਰ ਬਿਆਨਾਂ ਨਾਲ਼ ਕੇਵਲ ਸਮਾਂ ਲੰਘਾ ਰਹੇ ਹਨ।

       ਇਸ ਲਾਮਬੰਦੀ ਮੁਹਿੰਮ ਤਹਿਤ 

  ਰੋਸ ਮੁਜ਼ਾਹਰਾ ਕਰਕੇ 

19 ਨਵਬੰਰ ਨੂੰ ਸੰਗਰੂਰ ਵਿਖੇ ਸੂਬਾ ਪਧਰੀ ਰੈਲੀ ਵਿਚ ਵਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ।


ਇਸ ਮੀਟਿੰਗ ਵਿੱਚ ਡੀ ਟੀ ਐਫ ਦੇ ਪ੍ਧਾਨ ਅਸ਼ਵਨੀ ਅਵਸਥੀ, ਪਪਪਫ ਦੇ ਸੂਬਾ ਸਲਾਹਕਾਰ ਡੀ ਐਮ ਐਫ ਦੇ ਸੂਬਾ ਪ੍ਧਾਨ ਜਰਮਨਜੀਤ ਸਿੰਘ, ਅਤੇ ਮਨਪੀ੍ਤ ਸਿੰਘ, ਮੈਡਮ ਕੰਵਲਜੀਤ ਕੌਰ, ਗੁਰਪੀ੍ਤ ਸਿੰਘ, ਅਮਰਦੀਪ ਸਿੰਘ, ਰਛਪਾਲ ਸਿੰਘ, ਵਿਪਨ ਰਿਖੀ, ਸ਼ਮਸ਼ੇਰ ਸਿੰਘ , ਮੁਨੀਸ਼ ਪੀਟਰ , ਬਲਜਿੰਦਰ ਸਿੰਘ ਨਹਿਰੀ ਵਿਭਾਗ, ਮਨੀਸ਼ ਪੀਟਰ ,ਬਲਦੇਵ ਮੰਨਣ, ਵਿਕਾਸ ਕੁਮਾਰ ,ਅਮਰਪ੍ਰੀਤ ਸਿੰਘ, ਪਵਨਪ੍ਰੀਤ ਸਿੰਘ, ਰਣਜੀਤ ਸਿੰਘ, ਜਸਪ੍ਰੀਤ ਸਿੰਘ ,ਨਰੇਸ਼ ਕੁਮਾਰ, ਗੁਰਪ੍ਰੀਤ ਨਾਭਾ, ਗੁਰਦੇਵ ਸਿੰਘ, ਸੁਖਰਾਜ ਸਿੰਘ ਸਰਕਾਰੀਆ , ਅਮਰਦੀਪ ਸਿੰਘ ,ਅਮਰਜੀਤ ਸਿੰਘ ਭੱਲਾ, ਸੁਖਰਾਜ ਸਿੰਘ ,ਮੈਡਮ ਕਵਲਜੀਤ ,ਮੈਡਮ ਅਰਚਨਾ, ਮੈਡਮ ਯਾਦਵਿੰਦਰ ਕੌਰ ,ਗੁਰਕਬਾਲ ਸਿੰਘ, ਕੁਲਦੀਪ ਤੋਲਾ ਨੰਗਲ ,ਹਰਜਾਪ ਸਿੰਘ ਬੱਲ ,ਸੰਦੀਪ ਕੁਮਾਰ , ਮਨਦੀਪ ਸਿੰਘ ਅਦਲੀਵਾਲ, ਮੈਡਮ ਜਸਬੀਰ ਕੌਰ ਮੈਡਮ ਕਮਲੇਸ਼ ਮੈਡਮ ਹਰਪ੍ਰੀਤ ਕੌਰ, ਗੁਰਪ੍ਰਤਾਪ ਸਿੰਘ, ਵਿਸ਼ਾਲ ਕੁਮਾਰ, ਵਿਕਾਸ ਕੁਮਾਰ ,ਰਜਿੰਦਰ ਪਾਲ ਸਿੰਘ, ਸੁਮਿਤ ਕੁਮਾਰ ਆਦਿ ਸ਼ਾਮਿਲ ਹੋਏ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends