ਪੰਜਾਬ ਸਰਕਾਰ ਵੱਲੋਂ ਉਤਮ ਅਧਿਆਪਕ ਵਜੋਂ ਸਟੇਟ ਐਵਾਰਡ ਪ੍ਰਾਪਤ ਅਧਿਕਾਰੀਆਂ/ਕਰਮਚਾਰੀਆਂ ਨੂੰ ਹੀ ਇਹ ਵਾਧੇ ਸਬੰਧੀ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ ਹਨ।
ਪੰਜਾਬ ਸਰਕਾਰ ਵੱਲੋਂ ਪੱਤਰ ਨੰਬਰ SED-EDU404/78/2022-4EDU੫-Part(1)/45 ਮਿਤੀ 31.03.2023 ਰਾਹੀਂ ਜਾਰੀ ਗਾਈਡਲਾਈਨਜ਼ ਨੂੰ ਪੁਨਰ ਵਿਚਾਰ ਕਰਦੇ ਹੋਏ ਫੈਸਲਾ ਲਿਆ ਗਿਆ ਹੈ ਕਿ ਜੇਕਰ ਕੋਈ ਸਟੇਟ ਐਵਾਰਡ ਪ੍ਰਾਪਤ ਅਧਿਕਾਰੀ ਉੱਤਮ ਪ੍ਰਬੰਧਕ ਵਜੋਂ ਸਟੇਟ ਐਵਾਰਡ ਮਿਲਿਆ ਹੈ ਅਤੇ ਉਹ ਬਤੌਰ ਜਿਲ੍ਹਾ ਸਿੱਖਿਆ ਅਫਸਰ/ਉੱਪ ਜਿਲ੍ਹਾ ਸਿੱਖਿਆ ਅਫਸਰ ਕੰਮ ਕਰ ਰਿਹਾ ਹੈ, ਉਸਨੂੰ ਵੀ ਸਟੇਟ ਐਵਾਰਡੀ ਹੋਣ ਵਜੋਂ ਸੇਵਾ ਕਾਲ ਵਿੱਚ ਵਾਧਾ ਇਸ ਸ਼ਰਤ ਤੇ ਮਿਲਣਯੋਗ ਹੋਵੇਗਾ ਕਿ ਵਾਧੇ ਦੌਰਾਨ ਉਸਨੂੰ ਪ੍ਰਿੰਸੀਪਲ ਦੀ ਆਸਾਮੀ ਤੇ ਤੈਨਾਤ ਕੀਤਾ ਜਾਵੇਗਾ ਤਾਂ ਜੋ ਸਕੂਲਾਂ ਵਿੱਚ ਸਕੂਲ ਪ੍ਰਬੰਧ ਅਤੇ ਬੱਚਿਆਂ ਦੀ ਪੜ੍ਹਾਈ ਸਹੀ ਤਰੀਕੇ ਨਾਲ ਚੱਲ ਸਕੇ। ਇਸ ਸਬੰਧੀ ਉਹ ਵਾਧੇ ਲਈ ਕੇਸ ਅਪਲਾਈ ਕਰਨ ਸਮੇਂ ਆਪਣੀ ਸਹਿਮਤੀ ਵੀ ਨਾਲ ਪੇਸ਼ ਕਰਨਗੇ।