ਸਾਲ 2023-24 ਵਿੱਚ ਦਰਜਾ-4 (ਗਰੁੱਪ-ਡੀ) ਕਰਮਚਾਰੀਆਂ ਨੂੰ ਤਿਉਹਾਰ ਲਈ ਕਰਜਾ ਦੇਣ ਸਬੰਧੀ ਪੱਤਰ ਜਾਰੀ
ਚੰਡੀਗੜ੍ਹ, 11 ਅਕਤੂਬਰ 2023
ਪੰਜਾਬ ਸਰਕਾਰ ਨੇ ਆਪਣੇ ਦਰਜਾ-4 (ਗਰੁੱਪ-ਡੀ) ਕਰਮਚਾਰੀਆਂ ਨੂੰ ਤਿਉਹਾਰ ਲਈ ਸੂਦ ਰਹਿਤ 10,000/- ਰੁਪਏ (ਰਕਮ ਦੱਸ ਹਜ਼ਾਰ ਕੇਵਲ) ਸਾਲ 2023-24 ਦੌਰਾਨ ਬਤੌਰ ਕਰਜਾ ਦੇਣ ਦਾ ਫੈਸਲਾ ਕੀਤਾ ਹੈ। ਇਹ ਰਕਮ ਮਿਤੀ 08.11.2023 ਤੱਕ ਕਢਵਾਈ ਜਾ ਸਕੇਗੀ। ਇਹ ਕਰਜ਼ਾ 5 ਬਰਾਬਰ ਮਹੀਨਾਵਾਰ ਕਿਸ਼ਤਾ ਵਿੱਚ ਵਸੂਲਿਆ ਜਾਵੇਗਾ। ਇਸ ਦੀ ਵਸੂਲੀ ਦਸੰਬਰ, 2023 ਦੀ ਤਨਖਾਹ ਤੋਂ ਸੁਰੂ ਹੋ ਜਾਵੇਗੀ। ਇਹ ਕਰਜ਼ਾ ਸਿਰਫ ਰੈਗੂਲਰ ਦਰਜਾ-4 (ਗਰੁੱਪ-ਡੀ) ਕਰਮਚਾਰੀਆਂ ਨੂੰ ਹੀ ਮਿਲੇਗਾ। ਦਿਹਾੜੀਦਾਰ, ਵਰਕਚਾਰਜ਼ਡ ਕਰਮਚਾਰੀ ਆਦਿ ਇਸ ਫੈਸਲੇ ਅਧੀਨ ਨਹੀਂ ਆਉਣਗੇ। ਜਿਹੜੇ ਕਰਮਚਾਰੀ ਆਰਜ਼ੀ ਹਨ, ਉਹਨਾਂ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਡਿਸਬਰਸਿੰਗ ਅਫਸਰ ਆਪਈ ਤਸੱਲੀ ਦੀ ਜਾਮਨੀ ਲੈ ਲੈਣ ਤਾਂ ਜੋ ਇਹ ਕਰਜ਼ਾ ਪੂਰਾ ਸੁਰੱਖਿਅਤ ਹੋਵੇ ਅਤੇ ਨਿਰਧਾਰਿਤ ਸਮੇਂ ਅਨੁਸਾਰ ਵਸੂਲੀ ਹੋ ਸਕੇ।
ਇਸ ਕਰਜ਼ੇ ਦੀ ਮੰਨਜੂਰੀ ਜਾਰੀ ਕਰਨ ਦਾ ਅਧਿਕਾਰ ਡਿਸਬਰਸਿੰਗ ਅਫਸਰ ਨੂੰ ਹੋਵੇਗਾ ਅਤੇ ਉਹ ਮੰਨਜੂਰੀ ਜਾਰੀ ਕਰਨ ਤੋਂ ਪਹਿਲਾ ਇਹ ਯਕੀਨੀ ਬਣਾ ਲਵੇਗਾ ਕਿ ਕਰਮਚਾਰੀ ਉਨੂੰ ਸਮੇਂ ਲਈ ਸੇਵਾ ਵਿੱਚ ਰਹੇਗਾ ਜਿਨ੍ਹਾਂ ਸਮਾਂ ਇਸ ਕਰਜੇ ਦੀ ਵਸੂਲੀ ਲਈ ਨਿਸ਼ਚਿਤ ਕੀਤਾ ਗਿਆ ਹੈ।
ARMY RALLY GURDASPUR : ਸੈਨਾ ਭਰਤੀ ਰੈਲੀ 10 ਅਕਤੂਬਰ ਤੋਂ 10 ਨਵੰਬਰ ਤੱਕ,ਉਮੀਦਵਾਰਾਂ ਲਈ ਭਰਤੀ ਰੈਲੀ ਸਬੰਧੀ ਹਦਾਇਤਾਂ ਜਾਰੀ
PATWARI BHRTI 2023 : 105 ਪਟਵਾਰੀਆਂ ਦੀ ਅਸਾਮੀ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
DA BREAKING: 6% ਮੰਹਿਗਾਈ ਭੱਤੇ ਦੇ ਬਕਾਏ ਦੀ ਅਦਾਇਗੀ ਦੀ ਪ੍ਰਵਾਨਗੀ
ਕਰਜ਼ੇ ਦੀ ਰਕਮ ਨਾਨ-ਪਲਾਨ ਸਾਈਡ ਤੇ ਹੈਡ "7610-ਸਰਕਾਰੀ ਕਰਮਚਾਰੀਆ ਨੂੰ ਕਰਜ਼ੇ ਆਦਿ-800- ਹੋਰ ਕਰਜ਼ੇ ਆਦਿ-01 ਫੈਸਟੀਵਲ ਐਡਵਾਂਸ-55 ਕਰਜ਼ੇ ਅਤੇ ਪੇਸ਼ਗੀਆਂ” ਅਧੀਨ ਬੁੱਕ ਕੀਤੀ ਜਾਵੇਗੀ। ਇਸ ਦੀ ਮਾਹਵਾਰੀ ਵਸੂਲੀ ਕਾਰਸਪਾਂਡਿੰਗ ਰਸੀਦ ਹੈੱਡ "7610-ਸਰਕਾਰੀ ਕਰਮਚਾਰੀਆਂ ਨੂੰ ਕਰਜ਼ੇ ਆਦਿ-800-ਹੋਰ ਕਰਜ਼ੇ ਆਦਿ 01 ਫੈਸਟੀਵਲ ਐਡਵਾਂਸ 55-ਕਰਜ਼ੇ ਅਤੇ ਪੇਸ਼ਗੀਆ/ਪ੍ਰਾਪਤੀਆਂ" ਨੂੰ ਬੁੱਕ ਕੀਤੀ ਜਾਵੇਗੀ।
ਇਸ ਕਰਜ਼ੇ ਸਬੰਧੀ ਵਿਅਕਤੀਗਤ ਲੇਖਾ ਜੋਖਾ ਡਿਸਬਰਸਿੰਗ ਅਫਸਰ ਰੱਖੇਗਾ ਅਤੇ ਉਹ ਆਪਣੇ ਪੱਧਰ ਤੇ ਇਹ ਯਕੀਨੀ ਬਣਾਏਗਾ ਕਿ ਕਰਜ਼ੇ ਦੀ ਵਸੂਲੀ ਉਪਰੋਕਤ ਵਰਨਣ ਅਨੁਸਾਰ ਕੀਤੀ ਗਈ ਹੈ। ਇਸ ਕਰਜ਼ੇ ਦੀ ਵਸੂਲੀ ਸਬੰਧੀ ਹਰ ਤਨਖਾਹ ਦੇ ਬਿੱਲ ਨਾਲ ਅਲੱਗ ਸਡਿਊਲ ਲਗਾਇਆ ਜਾਵੇਗਾ ਜਿਸ ਵਿੱਚ ਕਰਮਚਾਰੀ ਵਾਈਜ਼ ਕਰਜ਼ੇ ਦੀ ਕੁੱਲ ਰਕਮ, ਮੌਜੂਦਾ ਬਿੱਲ ਵਿੱਚ ਕੀਤੀ ਕਟੌਤੀ ਅਤੇ ਬਕਾਇਆ ਵਿਖਾਇਆ ਜਾਵੇਗਾ।