EARTHQUAKE: ਵੱਡੀ ਖੱਬਰ, 6.2 ਤੀਬਰਤਾ ਦਾ ਭੂਚਾਲ, ਸਾਰੇ ਪਾਸੇ ਹਫੜਾ-ਦਫੜੀ
ਚੰਡੀਗੜ੍ਹ, 3 ਅਕਤੂਬਰ 2023
ਮੰਗਲਵਾਰ ਦੁਪਹਿਰ 2.53 ਵਜੇ ਦਿੱਲੀ-ਐੱਨ.ਸੀ.ਆਰ., ਉੱਤਰਾਖੰਡ ਅਤੇ ਉੱਤਰ ਪ੍ਰਦੇਸ਼ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 4.6 ਸੀ। ਇਸ ਦਾ ਕੇਂਦਰ ਨੇਪਾਲ ਵਿੱਚ ਸੀ। ਦੱਸਿਆ ਜਾ ਰਿਹਾ ਹੈ ਕਿ ਨੇਪਾਲ 'ਚ ਦੋ ਵਾਰ ਭੂਚਾਲ ਆ ਚੁੱਕਾ ਹੈ। ਪਹਿਲਾ ਦੁਪਹਿਰ 2.25 ਵਜੇ, ਜਿਸ ਦੀ ਤੀਬਰਤਾ 4.6 ਸੀ। ਦੂਜਾ ਝਟਕਾ 2.53 'ਤੇ ਆਇਆ, ਜਿਸ ਦੀ ਤੀਬਰਤਾ 6.2 ਸੀ। ਉੱਤਰ ਪ੍ਰਦੇਸ਼ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਇਸ ਦੀ ਤੀਬਰਤਾ 5.5 ਮਾਪੀ ਗਈ ਹੈ।
ਇਸ ਨਾਲ ਹਫੜਾ-ਦਫੜੀ ਮਚ ਗਈ। ਲੋਕ ਘਰਾਂ ਤੋਂ ਬਾਹਰ ਆ ਗਏ। ਇਸ ਤੋਂ ਪਹਿਲਾਂ ਅੱਜ ਸਵੇਰੇ ਸੋਨੀਪਤ ਵਿੱਚ 2.7 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਧਰਤੀ ਤੋਂ 8 ਕਿਲੋਮੀਟਰ ਹੇਠਾਂ ਮੂਵਮੈਂਟ ਰਿਕਾਰਡ ਕੀਤੀ ਗਈ ਹੈ।
An earthquake with a magnitude of 4.6 on the Richter Scale hit Nepal at 2:25 pm today: National Centre for Seismology
Earthquake of Magnitude:6.2, Occurred on 03-10-2023, 14:51:04 IST, Lat: 29.39 & Long: 81.23, Depth: 5 Km ,Location:Nepal
#WATCH | Delhi: People rush out of the office building as strong tremors of earthquake were felt across North India.
— ANI (@ANI) October 3, 2023
Visuals from outside the Asian News International (ANI) office in RK Puram sector 9. pic.twitter.com/wX1fyutNvp