BREAKING NEWS: ਅਧਿਆਪਕਾਂ ਦੀ ਛੁੱਟੀਆਂ ਤੇ ਪਾਬੰਦੀ।। 2 ਦਿਨਾਂ ਤੋਂ ਵੱਧ ਛੁੱਟੀ ਲਈ ਡੀਈਓ ਦੀ ਅਪਰੂਵਲ ਜ਼ਰੂਰੀ

BREAKING NEWS: ਅਧਿਆਪਕਾਂ ਦੀ ਛੁੱਟੀਆਂ ਤੇ ਪਾਬੰਦੀ।। 2 ਦਿਨਾਂ ਤੋਂ ਵੱਧ ਛੁੱਟੀ ਲਈ ਡੀਈਓ ਦੀ ਅਪਰੂਵਲ ਜ਼ਰੂਰੀ 

ਪਟਿਆਲਾ, 23 ਅਕਤੂਬਰ 2023 ( PBJOBSOFTODAY) 
ਅਧਿਆਪਕਾਂ ਦੀਆਂ ਛੁੱਟੀਆਂ ਤੇ ਪਾਬੰਦੀ ਲਗਾਈ ਗਈ ਹੈ। ਅਤੇ 2 ਦਿਨਾਂ ਤੋਂ ਵੱਧ ਛੁੱਟੀ ਲਈ ਡੀਈਓ ਦੀ ਅਪਰੂਵਲ ਜ਼ਰੂਰੀ  ਹੋਵੇਗੀ। ਇਹ ਹੁਕਮ ਜ਼ਿਲ੍ਹਾ ਸਿੱਖਿਆ ਅਫ਼ਸਰ ( ਐ਼. ਸਿ) ਪਟਿਆਲਾ ਵੱਲੋਂ ਜਾਰੀ ਕੀਤੇ ਗਏ ਹਨ। 
 
ਜ਼ਿਲ੍ਹਾ ਸਿੱਖਿਆ ਅਫ਼ਸਰ ( ਐ਼. ਸੀ)  ਪਟਿਆਲਾ ਵੱਲੋਂ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਮੁੱਖ ਰੱਖਦੇ ਹੋਏ ਸਮੂਹ ਸਕੂਲ ਮੁਖੀਆਂ ਨੂੰ ਅਕਤੂਬਰ, ਨਵੰਬਰ ਅਤੇ ਦਸੰਬਰ ਮਹੀਨਿਆਂ ਵਿੱਚ ਕਿਸੇ ਵੀ ਅਧਿਆਪਕ/ਕਰਮਚਾਰੀ ਦੀ ਛੁੱਟੀ 2 ਦਿਨ ਤੋਂ ਵੱਧ ਅਪਰੂਵ ਨਾ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।‌ PB.JOBSOFTODAY.IN



ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਛੁੱਟੀ ਅਪਰੂਵ ਕਰਦੇ ਸਮੇਂ ਇਹ ਵੀ ਧਿਆਨ ਵਿੱਚ ਰੱਖਿਆ ਜਾਵੇ ਕਿ ਸਕੂਲ ਵਿੱਚ ਸਟਾਫ 50% ਤੋਂ ਘੱਟ ਨਾ ਰਹਿ ਜਾਵੇ। 

ਹੁਕਮਾਂ ਅਨੁਸਾਰ ਜੇਕਰ ਕਿਸੇ ਅਧਿਆਪਕ/ਕਰਮਚਾਰੀ ਨੂੰ 2 ਦਿਨਾਂ ਤੋਂ ਵੱਧ ਛੁੱਟੀ ਚਾਹੀਦੀ ਹੈ ਤਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਅਪਰੂਵਲ ਤੋਂ ਬਿਨਾਂ ਛੁੱਟੀ ਨਾ ਦਿੱਤੀ ਜਾਵੇ। 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends