ਘੁੰਗਰਾਲੀ ਰਾਜਪੂਤਾਂ ਸਕੂਲ 'ਚ ਤੀਸਰੀ ਜਮਾਤ ਦੀ ਵਿਦਿਆਰਥਣ ਅਨੂਰੀਤ ਬਣੀ ਇਕ ਦਿਨ ਲਈ ਅਧਿਆਪਕਾ

 ਘੁੰਗਰਾਲੀ ਰਾਜਪੂਤਾਂ ਸਕੂਲ 'ਚ ਤੀਸਰੀ ਜਮਾਤ ਦੀ ਵਿਦਿਆਰਥਣ ਅਨੂਰੀਤ ਬਣੀ ਇਕ ਦਿਨ ਲਈ ਅਧਿਆਪਕਾ



5 ਅਕਤੂਬਰ ਦਾ ਦਿਨ ਵਿਸ਼ਵ  ਅਧਿਆਪਕ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਤਹਿਤ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਘੁੰਗਰਾਲੀ ਰਾਜਪੂਤਾਂ ਦੇ ਅਧਿਆਪਕਾਂ ਵੱਲੋਂ ਸਕੂਲ ਵਿੱਚ ਇੱਕ ਵਿਸ਼ੇਸ਼ ਗਤੀਵਿਧੀ ਕਰਵਾਈ ਗਈ। ਜਿਸ ਵਿੱਚ ਤੀਸਰੀ ਜਮਾਤ ਦੀ ਅਨੂਰੀਤ ਕੌਰ ਇੱਕ ਦਿਨ ਦੀ ਸਕੂਲ ਅਧਿਆਪਕਾ ਬਣਾਈ ਗਈ ਅਤੇ ਉਸ ਵੱਲੋਂ ਸਕੂਲ ਵਿੱਚ ਅਧਿਆਪਕਾ ਬਣ ਕੇ ਵਿਦਿਆਰਥੀਆਂ ਨੂੰ ਪੜ੍ਹਾਇਆ ਗਿਆ। ਇਸ ਗਤੀਵਿਧੀ ਦਾ ਮੁੱਖ ਉਦੇਸ਼ ਅਧਿਆਪਕਾਂ ਦੀ ਅਹਿਮੀਅਤ ਨੂੰ ਦਰਸਾਉਣਾ ਅਤੇ ਵਿਦਿਆਰਥੀਆਂ ਵਿੱਚ ਚੰਗੀਆਂ ਕਦਰਾ ਕੀਮਤਾਂ ਦਾ ਵਿਕਾਸ ਕਰਨਾ ਹੈ । ਅਜਿਹੀਆਂ ਗਤੀਵਿਧੀਆਂ ਜਿੱਥੇ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਰੁਚੀ ਬਣਾਈ ਰੱਖਦੀਆਂ ਹਨ , ਉੱਥੇ ਹੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਵੀ ਸਹਾਇਕ ਹੁੰਦੀਆਂ ਹਨ। ਸਟੇਟ ਅਵਾਰਡੀ ਅਧਿਆਪਕ ਸ੍ਰੀ ਵਿਕਾਸ ਕਪਿਲਾ ਜੀ ਨੇ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣ ਅਤੇ ਮਨਪਸੰਦ ਕਿੱਤੇ ਅਪਣਾਉਣ ਸਬੰਧੀ ਲਗਾਤਾਰ ਪ੍ਰੈਕਟੀਕਲ ਰੂਪ ਵਿੱਚ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਇਹਨਾਂ ਗਤੀਵਿਧੀਆਂ ਰਾਹੀਂ ਬੱਚਿਆਂ ਵਿੱਚ ਆਪਣੇ ਮਨਪਸੰਦ ਕਿੱਤੇ ਨੂੰ ਅਪਣਾਉਣ ਅਤੇ ਉਸ ਲਈ ਲੋੜੀਂਦੀ ਯੋਗਤਾ ਅਤੇ ਪੜ੍ਹਾਈ ਦੀ ਮਹੱਤਤਾ ਬਾਰੇ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਸਕੂਲ ਮੁਖੀ ਗਲੈਕਸੀ ਸੋਫ਼ਤ ਨੇ ਬੱਚਿਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੱਚੇ ਭਵਿੱਖ ਦੇ ਨਿਰਮਾਤਾ ਹੁੰਦੇ ਹਨ। ਇਨ੍ਹਾਂ ਨੂੰ ਅਧਿਆਪਕ ਕਿਸੇ ਵੀ ਸਾਂਚੇ ਵਿਚ ਢਾਲ ਸਕਦਾ ਹੈ। ਇਸ ਮੌਕੇ ਸਮੂਹ ਸਟਾਫ ਮੈਂਬਰ ਮੈਡਮ ਜਸਵਿੰਦਰ ਕੌਰ,ਬਲਜੀਤ ਕੌਰ, ਅਨੀਤਾ ਭੁੰਬਲਾ,ਜਸਵੀਰ ਕੌਰ,ਸ. ਸਤਨਾਮ ਸਿੰਘ ਅਤੇ ਸਕੂਲ ਵਿਦਿਆਰਥੀ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends