ਮੁੱਖ ਮੰਤਰੀ ਬਾਲ ਸੇਵਾ ਯੋਜਨਾ ਦੇ ਨਾਮ ਤੇ ਕੀਤੀ ਜਾਣ ਵਾਲੀ ਧੋਖਾਧੜੀ ਤੋਂ ਬਚੋ, ਸਚੇਤ ਰਹੋ

ਮੁੱਖ ਮੰਤਰੀ ਬਾਲ ਸੇਵਾ ਯੋਜਨਾ ਦੇ ਨਾਮ ਤੇ ਕੀਤੀ ਜਾਣ ਵਾਲੀ ਧੋਖਾਧੜੀ ਤੋਂ ਬਚੋ, ਸਚੇਤ ਰਹੋ


ਬਰਨਾਲਾ, 14 ਅਕਤੂਬਰ 


ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਅਤੇ ਗਰੁੱਪਾਂ ਵਿੱਚ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਦੇ ਨਾਮ 'ਤੇ ਮੈਸੇਜ ਵਾਇਰਲ ਕੀਤਾ ਜਾ ਰਿਹਾ ਹੈ ਜੋ ਕਿ ਗ਼ਲਤ ਹੈ। 



ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਮੈਸੇਜ ਵਿੱਚ ਲਿਖਿਆ ਹੈ ਕਿ ਜਿਸ ਬੱਚੇ ਦੇ ਮਾਤਾ-ਪਿਤਾ ਦੋਵਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਹੈ ਅਤੇ ਬੱਚਿਆਂ ਦੀ ਉਮਰ 18 ਸਾਲ ਤੋਂ ਘੱਟ ਹੈ, ਤਾਂ ਅਜਿਹੇ ਪਰਿਵਾਰਾਂ ਦੇ ਦੋ ਬੱਚਿਆਂ ਨੂੰ ਮੁੱਖ ਮੰਤਰੀ ਬਾਲ ਸੇਵਾ ਯੋਜਨਾ ਤਹਿਤ ਪ੍ਰਤੀ ਮਹੀਨਾ 2500/- ਰੁਪਏ ਦਿੱਤੇ ਜਾਣਗੇ। ਨਾਲ ਹੀ ਵੱਧ ਤੋਂ ਵੱਧ ਲੋਕਾਂ ਨੂੰ ਇਸਦੇ ਲਾਭ ਪ੍ਰਤੀ ਦੱਸਣ ਅਤੇ ਫਾਰਮ ਭਰ ਕੇ ਇਸ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ/ਜ਼ਿਲ੍ਹਾ ਪ੍ਰੋਬੇਸ਼ਨ ਅਫ਼ਸਰ ਦੇ ਦਫ਼ਤਰ ਵਿੱਚ ਜਮ੍ਹਾਂ ਕਰਵਾਉਣ ਸਬੰਧੀ ਲਿਖਿਆ ਹੋਇਆ ਹੈ ਜੋ ਕਿ ਸਰਾ ਸਰ ਗਲਤ ਅਫ਼ਵਾਹ ਹੈ I

ਉਨ੍ਹਾਂ ਕਿਹਾ ਕਿ ਉਕਤ ਸਕੀਮ ਉੱਤਰ ਪ੍ਰਦੇਸ਼ ਰਾਜ ਨਾਲ ਸਬੰਧਤ ਹੈ I ਉਕਤ ਮੈਸੇਜ ਜੋ ਕੀ ਅੰਗ੍ਰੇਜੀ ਭਾਸ਼ਾ ਵਿੱਚ ਉਤਰ ਪ੍ਰਦੇਸ਼ ਵਿੱਚ ਵਾਇਰਲ ਸੀ ਜਿਸ ਨੂੰ ਕਿਸੀ ਨੇ ਪੰਜਾਬੀ ਵਿੱਚ ਟ੍ਰਾਂਸਲੇਟ ਕਰਕੇ ਪੰਜਾਬ ਵਿੱਚ ਵਾਇਰਲ ਕਰ ਦਿਤਾ ਹੈ ਜਿਸ ਕਰਕੇ ਪੰਜਾਬ ਦੇ ਲੋਕ ਧੋਖਾਧੜੀ ਦਾ ਸ਼ਿਕਾਰ ਹੋ ਰਹੇ ਹਨ I 

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਬਰਨਾਲਾ ਵਲੋਂ ਮਿਸ਼ਨ ਵਾਤਸਲਿਆ ਸਕੀਮ ਅਧੀਨ 0 ਤੋਂ 18 ਸਾਲ ਦੇ ਬੱਚਿਆਂ ਨੂੰ 4000 ਰੁਪਏ ਪ੍ਰਤੀ ਮਹੀਨਾ ਸਪੋੰਸਰਸ਼ਿਪ ਸਕੀਮ ਦਾ ਵਿੱਤੀ ਲਾਭ ਦਿਤਾ ਜਾਂਦਾ ਹੈ ਜਿਸ ਦੀਆਂ ਵੱਖ-ਵੱਖ ਸ਼ਰਤਾਂ ਹਨ I

ਡਿਪਟੀ ਕਮਿਸ਼ਨਰ ਬਰਨਾਲਾ ਦੀ ਪ੍ਰਧਾਨਗੀ ਹੇਠ ਸਪੋਂਸਰਸ਼ਿਪ ਅਤੇ ਫੋਸਟਰ ਕੇਅਰ ਅਪਰੂਵਲ ਕਮੇਟੀ ਵੱਲੋਂ ਜ਼ਿਲ੍ਹੇ ਵਿੱਚ 0 ਤੋਂ 18 ਸਾਲ ਅਜਿਹੇ ਬੱਚੇ ਜਿਨ੍ਹਾਂ ਦੀ ਮਾਤਾ ਵਿਧਵਾ/ਤਲਾਕਸ਼ੁਦਾ ਹੋਵੇ ਜਾਂ ਬੱਚੇ ਪਰਿਵਾਰ ਵੱਲੋਂ ਲਾਵਾਰਿਸ ਛੱਡ ਦਿਤੇ ਗਏ ਹੋਣ, ਜਿਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਜਾਨਲੇਵਾ/ਖਤਰਨਾਕ ਬਿਮਾਰੀ ਦਾ ਸ਼ਿਕਾਰ ਹਨ, ਮਾਤਾ-ਪਿਤਾ ਵਿੱਤੀ ਅਤੇ ਸਰੀਰਕ ਤੌਰ 'ਤੇ ਬੱਚਿਆਂ ਦੀ ਦੇਖਭਾਲ ਕਰਨ ਵਿੱਚ ਅਸਮੱਰਥ ਹਨ, ਜੇ.ਜੇ.ਐਕਟ, 2015 ਦੇ ਅਨੁਸਾਰ ਦੇਖਭਾਲ ਅਤੇ ਸੁਰੱਖਿਆ ਦੀ ਲੋੜ ਵਾਲੇ ਬੱਚੇ ਜਿਵੇਂ ਕਿ ਬੇਘਰ, ਕੁਦਰਤੀ ਆਫਤ ਦਾ ਸ਼ਿਕਾਰ, ਬਾਲ ਮਜਦੂਰੀ, ਬਾਲ ਵਿਆਹ ਦਾ ਸ਼ਿਕਾਰ, ਤਸਕਰੀ ਨਾਲ ਪ੍ਰਭਾਵਿਤ, ਅਪਾਹਜ, ਜਾਂ ਉਹ ਬੱਚੇ ਜੋ ਸੜਕ ਤੇ ਰਹਿ ਰਿਹਾ ਹੋਵੇ, ਦੁਰਵਿਵਹਾਰ ਜਾਂ ਸ਼ੋਸ਼ਣ ਦਾ ਸ਼ਿਕਾਰ ਹੋਣ ਵਾਲੇ ਬੱਚੇ , ਐਚ ਆਈ ਵੀ/ਏਡਸ ਨਾਲ ਪ੍ਰਭਾਵਿਤ ਬੱਚੇ, ਪੀ.ਐਮ. ਕੇਅਰਜ ਫਾਰ ਚਿਲਡਰਨ ਸਕੀਮ ਅਧੀਨ ਕਵਰ ਕੀਤੇ ਬੱਚੇ ਇਸ ਸਕੀਮ ਦਾ ਲਾਭ ਲੈ ਸਕਦੇ ਹਨ । ਮਿਸ਼ਨ ਵਾਤਸਲਿਆ ਸਕੀਮ ਦੀਆਂ ਸ਼ਰਤਾਂ ਅਨੁਸਾਰ ਇਨ੍ਹਾਂ ਬੱਚਿਆਂ/ਪਰਿਵਾਰ ਦੀ ਸ਼ਹਿਰੀ ਖੇਤਰ ਵਿੱਚ 96000 ਰੁਪਏ ਅਤੇ ਗ੍ਰਾਮੀਣ ਖੇਤਰ ਵਿੱਚ 72000 ਰੁਪਏ ਸਲਾਨਾ ਆਮਦਨ ਤੋਂ ਘਟ ਹੋਣੀ ਚਾਹੀਦੀ ਹੈ ਅਤੇ ਕਿਸੀ ਹੋਰ ਸਕੀਮ ਦਾ ਵਿੱਤੀ ਲਾਭ ਨਾ ਲੈ ਰਹੇ ਹੋਣ I ਇਸ ਸਕੀਮ ਲਈ ਜ਼ਿਆਦਾ ਜਾਣਕਾਰੀ ਲਈ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ I

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends