*14 ਦੀ ਚੰਡੀਗੜ੍ਹ ਰੈਲੀ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਦਾ ਫ਼ੈਸਲਾ*
*ਸਰਕਾਰ ਵਾਅਦੇ ਅਨੁਸਾਰ ਮਾਣ ਭੱਤਾ ਦੁੱਗਣਾ ਕਰੇ -ਪੂਨੀਆ*
ਬੰਗਾ 10 ਅਕਤੂਬਰ ( ) ਮਿਡ-ਡੇ-ਮੀਲ ਵਰਕਰਜ਼ ਯੂਨੀਅਨ ਤਹਿਸੀਲ ਬੰਗਾ ਦੀ ਮੀਟਿੰਗ ਕਮਲਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ। ਵਰਕਰਾਂ ਦੇ ਇਸ ਇਕੱਠ ਨੂੰ ਕਿਰਨ ਦੇਵੀ, ਕੁਲਵਿੰਦਰ ਕੌਰ, ਸੁਨੀਤਾ ਰਾਣੀ ਅਤੇ ਨਿਸ਼ਾ ਰਾਣੀ ਨੇ ਸੰਬੋਧਨ ਕੀਤਾ। ਜਿਸ ਵਿੱਚ ਪੰਜਾਬ ਸਰਕਾਰ ਵੱਲੋਂ ਪੰਜਾਬ-ਯੂ. ਟੀ. ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝੇ ਫਰੰਟ ਨਾਲ ਮੀਟਿੰਗ ਨਾ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ। ਮੀਟਿੰਗ ਵਿੱਚ ਮਿਡ-ਡੇ-ਮੀਲ ਵਰਕਰਾਂ, ਅਧਿਆਪਕਾਂ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਸਬੰਧੀ 14 ਅਕਤੂਬਰ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਰੈਲੀ ਵਿੱਚ ਮਿਡ-ਡੇ-ਮੀਲ ਵਰਕਰਾਂ ਵੱਲੋਂ ਵੱਡੀ ਪੱਧਰ ਤੇ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਪ ਸ ਸ ਫ ਦੇ ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਪੂੰਨੀਆ ਅਤੇ ਜ਼ਿਲ੍ਹਾ ਜਨਰਲ ਸਕੱਤਰ ਗੁਰਦੀਸ਼ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਿਡ-ਡੇ-ਮੀਲ ਵਰਕਰਾਂ ਦੇ ਨਿਗੁਣੇ ਮਾਣ ਭੱਤੇ ਵਿੱਚ ਦੁਗਣਾ ਵਾਧਾ ਕਰਨ ਦੇ ਵਾਅਦੇ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੂਰਾ ਨਹੀਂ ਕੀਤਾ ਅਤੇ ਵਰਕਰਾਂ ਦੀਆਂ ਅਨੇਕਾਂ ਹੋਰ ਮੰਗਾਂ ਤੇ ਮੀਟਿੰਗਾਂ ਵਿੱਚ ਬਣੀਆਂ ਸਹਿਮਤੀਆਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਜਿਸ ਨਾਲ ਵਰਕਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਕੀਤੇ ਵਾਅਦੇ ਨੂੰ ਪੂਰਾ ਕਰੇ ਅਤੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਪੂਰੀਆਂ ਕਰਕੇ ਪੰਜਾਬ ਵਿੱਚ ਸ਼ਾਂਤਮਈ ਵਿੱਦਿਅਕ ਮਾਹੌਲ ਦੀ ਸਿਰਜਣਾ ਵਿੱਚ ਬਣਦਾ ਰੋਲ ਨਿਭਾਵੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਦਲਜੀਤ ਕੌਰ, ਕਮਲੇਸ਼ ਕੌਰ, ਪਿੰਕੀ ਰਾਣੀ, ਮੀਨਾ ਰਾਣੀ, ਪਰਮਜੀਤ ਕੌਰ, ਜਸਵਿੰਦਰ ਕੌਰ, ਬਲਜਿੰਦਰ ਕੌਰ, ਸਤਵਿੰਦਰ ਕੌਰ, ਸਰਬਜੀਤ ਕੌਰ, ਮਹਿੰਦਰ ਕੌਰ, ਨਛੱਤਰ ਕੌਰ, ਮੰਜੂ, ਰੱਜੋ ਰਾਣੀ, ਜਸਪਾਲ ਕੌਰ, ਗੀਤਾ ਰਾਣੀ, ਨੀਸ਼ਾ ਰਾਣੀ, ਪਰਮਜੀਤ, ਨੀਲਮ, ਰਾਣੀ ਸੀਮਾ, ਰਾਣੀ, ਸੁਰਿੰਦਰ ਕੌਰ, ਕੁਲਵਿੰਦਰ ਕੌਰ, ਜਗੀਰ ਕੌਰ, ਜਸਪਾਲ ਕੌਰ, ਕਿਰਨ, ਬਲਜੀਤ ਕੌਰ, ਦਲਜੀਤ ਕੌਰ ਰਾਣੀ, ਬਲਵੀਰ ਕੌਰ, ਸਵਰਨੀ, ਕਸ਼ਮੀਰ ਕੌਰ, ਬਿਮਲਾ ਦੇਵੀ, ਸੰਜਨਾ, ਸਰੋਜ, ਕੁਲਵਿੰਦਰ ਸਰਬਜੀਤ ਨਰਿੰਦਰਾ ਦੇਵੀ ਗੁਰਪ੍ਰੀਤ ਸੁਖਰਾਜ ਜਸਵੀਰ ਕੌਰ ਸੋਨੀਆ ਮਨਜੀਤ ਕੌਰ, ਪਰਮਜੀਤ ਕੌਰ ਕਸ਼ਮੀਰ ਕੌਰ ਕਮਲਜੀਤ ਕੌਰ ਚਰਨਜੀਤ ਕੌਰ ਸੁਖਵਿੰਦਰ ਕੌਰ ਬਿਮਲਾ ਦੇਵੀ ਸ਼ਰਮਾ ਮੀਨਾ ਰੇਖਾ ਸਵਿਤਾ ਆਦਿ ਹਾਜ਼ਰ ਸਨ।