6635 ETT BHRTI UPDATE : ਖਾਲੀ ਅਸਾਮੀਆਂ ਤੇ ਭਰਤੀ ਲਈ 14 ਅਤੇ 15 ਅਕਤੂਬਰ ਨੂੰ ਹੋਵੇਗੀ ਸਟੇਸ਼ਨ ਚੁਆਇਸ

 6635 ETT BHRTI: ਖਾਲੀ ਅਸਾਮੀਆਂ ਤੇ ਭਰਤੀ ਲਈ 14 ਅਤੇ 15 ਅਕਤੂਬਰ ਨੂੰ ਹੋਵੇਗੀ ਸਟੇਸ਼ਨ ਚੁਆਇਸ 


ਸਿੱਖਿਆ ਵਿਭਾਗ, ਪੰਜਾਬ ਵਿੱਚ ਈ.ਟੀ.ਟੀ.ਕਾਡਰ ਦੀਆਂ 6635 ਆਸਾਮੀਆਂ ਭਰਨ ਲਈ ਮਿਤੀ 30- 07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ 765 ਯੋਗ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 05-05-2023. ਨੂੰ ਪੋਰਟਲ ਤੇ ਅਪਲੋਡ ਕੀਤੀ ਗਈ ਸੀ। 765 ਅਸਾਮੀਆਂ ਵਿੱਚੋਂ ਕੁੱਲ 36 ਅਸਾਮੀਆਂ ਖਾਲੀ ਰਹਿ ਗਈਆਂ ਸਨ।

ਵਿਭਾਗ ਵੱਲੋਂ ਇਹਨਾਂ 36 ਅਸਾਮੀਆਂ ਨੂੰ ਭਰਨ ਲਈ ਪੋਰਟਲ ਤੇ ਆਨਲਾਈਨ ਪ੍ਰੋਸੈਸ ਰਾਹੀਂ ਮਿਤੀ 11-10- 2023 ਤੋਂ 12-10-2023 ਤੱਕ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਗਿਆ ਸੀ। ਵੈਕੰਸੀ ਸਬੰਧੀ ਸਮੱਸਿਆ ਆਉਣ ਕਾਰਨ ਵਿਭਾਗ ਵੱਲੋਂ ਮਿਤੀ 10-10-2023 ਨੂੰ ਜਾਰੀ ਕੀਤਾ ਪਬਲਿਕ ਨੋਟਿਸ ਰੱਦ ਕੀਤਾ ਜਾਂਦਾ ਹੈ।

 ਇਹਨਾਂ 36 ਯੋਗ ਉਮੀਦਵਾਰਾਂ ਨੂੰ ਆਨਲਾਈਨ ਪ੍ਰੋਸੈਸ ਰਾਹੀਂ ਮਿਤੀ 14-10-2023 ਨੂੰ ਸਟੇਸ਼ਨ ਚੋਣ ਕਰਨ ਲਈ ਮੁੜ ' ਤੋਂ ਪੋਰਟਲ ਖੋਲ੍ਹਿਆ ਜਾਵੇਗਾ। ਪੋਰਟਲ ਮਿਤੀ 14-10-2023 ਤੋਂ 15-10-2023 ਤੱਕ ਖੁੱਲ੍ਹਾ ਰਹੇਗਾ।

 ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਡਿਊਲ ਅਨੁਸਾਰ ਆਪਣੀ ਪਸੰਦ ਦਾ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸਨ ਆਪਣੀ ਆਈ.ਡੀ ਵਿੱਚ ਭਰ ਸਕਦੇ ਹਨ। ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨ-ਲਾਈਨ ਹੀ ਹੋਵੇਗੀ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀ ਕਰਨਗੇ, ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ MIS ਵੱਲੋਂ ਅਲਾਟ ਕਰ ਦਿੱਤਾ ਜਾਵੇਗਾ, ਜਿਸਨੂੰ ਮੁੜ ਬਦਲਿਆ ਨਹੀਂ ਜਾਵੇਗਾ।

 ਇਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੀ ਪਸੰਦ ਦੇ ਚੁਣੇ ਗਏ ਸਟੇਸ਼ਨਾਂ ਦੀ ਅਲਾਟਮੈਂਟ, ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਵਿਭਾਗ ਦੀ MIS ਸ਼ਾਖਾ ਵੱਲੋਂ ਅਲਾਟ ਹੋ ਜਾਵੇਗਾ।



10 OCTOBER 2023 

ਸਿੱਖਿਆ ਵਿਭਾਗ ਪੰਜਾਬ ਵਿੱਚ ਈ.ਟੀ.ਟੀ.ਕਾਡਰ ਦੀਆਂ 6635 ਆਸਾਮੀਆਂ ਭਰਨ ਲਈ ਮਿਤੀ 30-07-2021 ਨੂੰ ਵਿਗਿਆਪਨ ਦਿੱਤਾ ਗਿਆ ਸੀ। ਡਾਇਰੈਕਟਰ, ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਸਿਲੈਕਟ ਹੋਏ 765 ਯੋਗ ਉਮੀਦਵਾਰਾਂ ਦੀ ਕੈਟਾਗਰੀ ਵਾਈਜ ਚੋਣ ਸੂਚੀ ਮਿਤੀ 05-05-2023 ਨੂੰ ਪੋਰਟਲ ਤੇ ਅਪਲੋਡ ਕੀਤੀ ਗਈ ਸੀ। 765 ਅਸਾਮੀਆਂ ਵਿੱਚੋਂ ਕੁੱਲ 36 ਅਸਾਮੀਆਂ ਖਾਲੀ ਰਹਿ ਗਈਆਂ ਸਨ।  

 ਇਹਨਾਂ 36 ਅਸਾਮੀਆਂ ਨੂੰ ਭਰਨ ਲਈ ਮਿਤੀ 11-10-2023 ਤੋਂ ਆਨਲਾਈਨ ਪ੍ਰੋਸੈਸ ਰਾਹੀਂ ਵਿਭਾਗ ਦੇ ਪੋਰਟਲ ਤੇ ਸਟੇਸ਼ਨ ਚੋਣ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਇਹ ਪੋਰਟਲ ਮਿਤੀ 11-10-2023 ਤੋਂ 12-10-2023 ਤੱਕ ਖੁੱਲ੍ਹਾ ਰਹੇਗਾ। 


ਵਿਭਾਗ ਦੀ ਵੈਬਸਾਈਟ ਤੇ ਮੈਰਿਟ ਅਤੇ ਕੈਟਾਗਰੀ ਵਾਈਜ 36 ਯੋਗ ਉਮੀਦਵਾਰਾਂ ਦੀ ਸੂਚੀ ਅਪਲੋਡ ਕੀਤੀ ਜਾ ਚੁੱਕੀ ਹੈ। ਇਸ ਸੂਚੀ ਵਿਚਲੇ 36 ਯੋਗ ਉਮੀਦਵਾਰਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਉਕਤ ਸਡਿਊਲ ਅਨੁਸਾਰ ਆਪਣੀ ਪਸੰਦ ਦਾ ਸਟੇਸ਼ਨ ਚੋਣ ਕਰਨਾ ਯਕੀਨੀ ਬਣਾਇਆ ਜਾਵੇ। ਹਰੇਕ ਉਮੀਦਵਾਰ ਆਪਣੀ ਆਈ.ਡੀ. ਵਿੱਚ ਸੋਅ ਹੋ ਰਹੀ ਵੈਕੰਸੀ ਲਿਸਟ ਵਿੱਚੋਂ ਆਪਣੀ ਪਸੰਦ ਦੇ ਜਿੰਨੇ ਮਰਜੀ ਸਟੇਸ਼ਨਾਂ ਦੀ ਆਪਸਨ ਆਪਣੀ ਆਈ.ਡੀ ਵਿੱਚ ਭਰ ਸਕਦੇ ਹਨ। ਇਹ ਪ੍ਰਕਿਰਿਆ ਸਮੁੱਚੇ ਰੂਪ ਵਿੱਚ ਆਨ-ਲਾਈਨ ਹੀ ਹੋਵੇਗੀ। ਜਿਹੜੇ ਯੋਗ ਉਮੀਦਵਾਰ ਸਟੇਸ਼ਨ ਚੋਣ ਨਹੀਂ ਕਰਨਗੇ, ਉਹਨਾਂ ਨੂੰ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ MIS ਵੱਲੋਂ ਅਲਾਟ ਕਰ ਦਿੱਤਾ ਜਾਵੇਗਾ, ਜਿਸਨੂੰ ਮੁੜ ਬਦਲਿਆ ਨਹੀਂ ਜਾਵੇਗਾ।


 ਇਥੇ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੋਣ ਲਈ ਆਪਣੀ ਪਸੰਦ ਦੇ ਚੁਣੇ ਗਏ ਸਟੇਸ਼ਨਾਂ ਦੀ ਅਲਾਟਮੈਂਟ, ਉਸ ਤੋਂ ਹਾਇਰ ਮੈਰਿਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ (ਭਾਵ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰਾਂ ਨੂੰ ਅਲਾਟ ਹੋ ਚੁੱਕੇ ਹੋਣਗੇ) ਤਾਂ ਅਜਿਹੀ ਸੂਰਤ ਵਿੱਚ ਉਸਨੂੰ ਵੀ ਖਾਲੀ ਰਹਿੰਦੇ ਸਟੇਸ਼ਨਾ ਵਿੱਚੋਂ ਕੋਈ ਇੱਕ ਸਟੇਸ਼ਨ ਆਨਲਾਈਨ ਪ੍ਰਕ੍ਰਿਆ ਤਹਿਤ ਵਿਭਾਗ ਦੀ MIS ਸ਼ਾਖਾ ਵੱਲੋਂ ਅਲਾਟ ਹੋ ਜਾਵੇਗਾ।

 ਇਸ ਤੋਂ ਇਲਾਵਾ ਇਹ ਵੀ ਸਪਸ਼ਟ ਕੀਤਾ ਜਾਂਦਾ ਹੈ ਕਿ ਜੋ ਉਮੀਦਵਾਰ ਵਿਗਿਆਪਨ ਮਿਤੀ 30-07-2021 ਰਾਹੀਂ ਪਹਿਲਾਂ ਹੀ ਚੁਣੇ ਗਏ ਹਨ, ਅਤੇ ਵਿਭਾਗ ਵੱਲੋਂ ਪਹਿਲਾਂ ਹੀ ਉਹਨਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਹਾਜ਼ਰ ਹੋਣ ਉਪਰੰਤ ਸਰਕਾਰੀ ਨੌਕਰੀ ਵਿੱਚ ਬਤੌਰ ਈ.ਟੀ.ਟੀ ਕੰਮ ਕਰ ਰਹੇ ਹਨ, ਇਸ ਤਰ੍ਹਾਂ ਦੇ ਉਮੀਦਵਾਰਾਂ ਦਾ ਨਿਯੁਕਤੀ ਦਾ ਸਥਾਨ ਜੋ ਪਹਿਲਾਂ ਸੀ ਉਹੀ ਰਹੇਗਾ।



Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PANCHAYAT ELECTION 2024 :VOTER LIST /SYMBOL LIST / NOMINATION FORM / MODEL CODE OF CONDUCT

PANCHAYAT ELECTION 2024 : VOTER LIST/SYMBOL LIST / NOMINATION FORM / MODEL CODE OF CONDUCT Panchayat Village Wise Voter List Download here h...

RECENT UPDATES

Trends