GTU ( VIGIYANAK ) MEETING WITH DEO:ਅਧਿਆਪਕ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ,

ਅਧਿਆਪਕ ਯੂਨੀਅਨ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਮਿਲਿਆ, 

ਲੁਧਿਆਣਾ 15 ਸਤੰਬਰ 2023 

ਜੀ ਟੀ ਯੂ ਵਿਗਿਆਨਕ ਲੁਧਿਆਣਾ ਦੇ ਵਫ਼ਦ ਵੱਲੋਂ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਜੌਹਲ ਅਤੇ ਰਾਜਵਿੰਦਰ ਸਿੰਘ ਛੀਨਾ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮੈਡਮ ਡਿੰਪਲ ਮਦਾਨ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਜਸਵਿੰਦਰ ਸਿੰਘ ਵਿਰਕ ਅਤੇ ਜ਼ਿਲ੍ਹਾ ਸਿੱਖਿਆ ਦਫ਼ਤਰ ਪ੍ਰਾਇਮਰੀ ਦੇ ਅਧਿਕਾਰੀਆਂ ਸ੍ਰੀ ਪ੍ਰੇਮਜੀਤ ਸਿੰਘ ਅਤੇ ਨਵਪ੍ਰੀਤ ਸਿੰਘ ਧਮੋਟ ਨੂੰ ਮਿਲ ਕੇ ਅਧਿਆਪਕਾਂ ਦੀਆਂ ਦਰਪੇਸ਼ ਮੁਸ਼ਕਲਾਂ ਬਾਰੇ ਮੀਟਿੰਗਾਂ ਕੀਤੀਆਂ ਗਈਆਂ ।



ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਸੰਦੀਪ ਸਿੰਘ ਬਦੇਸ਼ਾ, ਕਮਲਜੀਤ ਸਿੰਘ ਮਾਨ ਅਤੇ ਕੇਵਲ ਸਿੰਘ ਜਲਾਜਣ ਨੇ ਦੱਸਿਆ ਕਿ ਸਰਕਾਰੀ ਸੀਨੀਅਰ ਸਕੂਲ (ਲੜਕੇ) ਜਗਰਾਓਂ ਅਤੇ ਕੁੜੀਆਂ ਦੇ ਸਕੂਲ ਵਿਚਕਾਰ ਬਾਊਂਡਰੀ ਵਾਲ ਕੱਢਣ ਅਤੇ ਕੁੜੀਆਂ ਦੇ ਸਕੂਲ ਨੂੰ 164 ਕਰਮਾਂ ਵਿੱਚੋਂ ਸਿਰਫ਼ ਢਾਈ ਕਰਮਾਂ ਦੀ ਥਾਂ 50 ਕਰਮਾਂ ਦਾ ਫਰੰਟ ਦੇਣ ਦੀ ਮੰਗ ਰੱਖੀ ਗਈ। ਪ੍ਰਾਇਮਰੀ ਕੇਡਰ ਵਿੱਚ ਤਰੱਕੀਆਂ ਜਲਦੀ ਤੋਂ ਜਲਦੀ ਕਰਨ ਦੇ ਨਾਲ-ਨਾਲ ਹੈੱਡ ਟੀਚਰ ਦੀਆਂ ਤਰੱਕੀਆਂ ਤੋਂ ਪਹਿਲਾਂ ਸੀ ਐੱਚ ਟੀ ਦੀਆਂ ਤਰੱਕੀਆਂ ਕਰਨ ਦੀ ਮੰਗ ਕੀਤੀ ਗਈ, ਤਾਂ ਜੋ ਵੱਧ ਤੋਂ ਵੱਧ ਅਧਿਆਪਕਾਂ ਨੂੰ ਤਰੱਕੀ ਦੇ ਮੌਕੇ ਮਿਲ ਸਕਣ ।

ਨਛੱਤਰ ਸਿੰਘ, ਮਹਿੰਦਰਪਾਲ ਸਿੰਘ ਅਤੇ ਬਲਵਿੰਦਰ ਸਿੰਘ ਨੇ ਤਰੱਕੀਆਂ ਵਾਸਤੇ ਰਾਖਵੀਆਂ ਸ਼੍ਰੇਣੀਆਂ ਦੇ ਵਧੇਰੇ ਉਮੀਦਵਾਰਾਂ ਨੂੰ ਸੱਦਣ ਦੀ ਮੰਗ ਕੀਤੀ ਤਾਂ ਜੋ ਰੋਸਟਰ ਨੁਕਤੇ ਮੁਤਾਬਿਕ ਫਿੱਟ ਬੈਠਣ ਵਾਲ਼ਾ ਕੋਈ ਵੀ ਅਧਿਆਪਕ ਤਰੱਕੀ ਤੋਂ ਵਾਂਝਾ ਨਾ ਰਹੇ।ਇਸ ਸਮੇਂ ਜ਼ਿਲ੍ਹਾ ਅਧਿਕਾਰੀਆਂ ਰਾਹੀਂ ਸਿੱਖਿਆ ਮੰਤਰੀ ਪੰਜਾਬ ਦੇ ਨਾਂ ਮੰਗ-ਪੱਤਰ ਭੇਜ ਕੇ 6635 ਅਧਿਆਪਕਾਂ ਦਾ ਪਰਖ਼ ਸਮਾਂ ਤਿੰਨ ਸਾਲ ਤੋਂ ਘਟਾ ਕੇ ਦੋ ਸਾਲ ਕਰਨ, ਇਹਨਾਂ ਅਧਿਆਪਕਾਂ ਨੂੰ ਸਟੇਅ ਮੁਕੰਮਲ ਹੋਣ ਤੋਂ ਪਹਿਲਾਂ ਹੀ ਬਦਲੀ ਦਾ ਹੱਕ ਦੇਣ ਅਤੇ ਚਾਈਲਡ ਕੇਅਰ ਲੀਵ ਨੂੰ ਰੋਕਣ ਵਾਲ਼ਾ ਪੱਤਰ ਰੱਦ ਕਰਨ ਦੀ ਮੰਗ ਕੀਤੀ ਗਈ।

ਇਸ ਵੇਲ਼ੇ ਜਤਿੰਦਰਪਾਲ ਸਿੰਘ ਖੰਨਾ, ਜਸਪ੍ਰੀਤ ਸਿੰਘ ਖਾਲਸਾ, , ਬਲਕਾਰ ਸਿੰਘ ਸਿੱਧੂ, ਸੁਰਿੰਦਰ ਸਿੰਘ, ਰਾਹੁਲਕੁਮਾਰ, ਤੁਸ਼ਾਲ ਕੁਮਾਰ, ਮੰਗਤ ਸਿੰਘ, ਬਿਕਰਮਜੀਤ ਸਿੰਘਰਘੂਵੀਰ ਸਿੰਘ, ਸੁਖਵੀਰ ਸਿੰਘ,ਰਾਜਨ ਕੰਬੋਜ ਅਤੇ ਗੁਰਦੀਪ ਸਿੰਘ ਆਦਿ ਅਧਿਆਪਕ ਆਗੂ ਹਾਜ਼ਰ ਸਨ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends