ਫਿਲਮੀ ਸਨਅਤ ਨਾਲ ਜੁੜੇ ਮਾਹਰਾਂ ਨੇ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉਭਰਨ ਲਈ ਪੂਰਾ ਢੁਕਵਾਂ ਦੱਸਿਆ

 ਫਿਲਮੀ ਸਨਅਤ ਨਾਲ ਜੁੜੇ ਮਾਹਰਾਂ ਨੇ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉਭਰਨ ਲਈ ਪੂਰਾ ਢੁਕਵਾਂ ਦੱਸਿਆ

- ਪੰਜਾਬ ਦੇ ਅਮੀਰ ਵਿਰਸੇ, ਵਿਰਾਸਤੀ ਇਮਾਰਤਾਂ ਤੇ ਥਾਂਵਾਂ, ਰੰਗ-ਬਿਰੰਗੇ ਸੱਭਿਆਚਾਰ ਅਤੇ ਪੰਜਾਬ ਦੀ ਕੁਦਰਤੀ ਖੂਬਸੂਰਤੀ ਦਾ ਕੋਈ ਤੋੜ ਨਹੀਂ

- ਪਹਿਲੇ ਸੈਰ ਸਪਾਟਾ ਸਮਿਟ ਅਤੇ ਟਰੈਵਲ ਮਾਰਟ ਦੌਰਾਨ 'ਮੀਡੀਆ ਅਤੇ ਮਨੋਰੰਜਨ' ਵਿਸ਼ੇ ਉੱਤੇ ਵਿਚਾਰ ਚਰਚਾ 

ਚੰਡੀਗੜ੍ਹ, 11 ਸਤੰਬਰ:


ਪੰਜਾਬ ਨੂੰ ਫਿਲਮ ਸ਼ੂਟਿੰਗ, ਪ੍ਰੋਡਕਸ਼ਨ ਅਤੇ ਪੋਸਟ ਪ੍ਰੋਡਕਸ਼ਨ ਲਈ ਇਕ ਪਸੰਦੀਦਾ ਸੂਬੇ ਵੱਜੋਂ ਵਿਕਸਤ ਕਰਨ ਦੇ ਮਕਸਦ ਨਾਲ ਪਹਿਲੇ ਸੈਰ ਸਪਾਟਾ ਸਮਿਟ ਅਤੇ ਟਰੈਵਲ ਮਾਰਟ ਦੌਰਾਨ

‘ਮੀਡੀਆ ਅਤੇ ਮਨੋਰੰਜਨ’ ਵਿਸ਼ੇ ਉੱਤੇ ਇੱਕ ਅਹਿਮ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਫਿਲਮੀ ਸਨਅਤ ਨਾਲ ਜੁੜੇ ਮਾਹਿਰਾਂ ਨੇ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉਭਰਨ ਲਈ ਪੂਰਾ ਢੁਕਵਾਂ ਦੱਸਿਆ।



ਸੈਸ਼ਨ ਵਿਚ ਫਿਲਮੀ ਅਤੇ ਮਨੋਰੰਜਨ ਦੇ ਖੇਤਰ ਵਿਚੋਂ ਦੇਸ਼ ਦੇ ਚੋਟੀ ਦੇ ਮਾਹਰਾਂ ਨੇ ਹਿੱਸਾ ਲਿਆ। ਸੈਸ਼ਨ ਵਿਚ ਰਾਮੋਜੀ ਫਿਲਮ ਸਿਟੀ ਦੇ ਉਪ ਪ੍ਰਧਾਨ ਪਬਲਿਸਿਟੀ ਏ. ਵੀ. ਰਾਓ, ਅੰਨਾਪੂਰਨਾ ਸਟੂਡੀਓ ਦੇ ਚੀਫ ਤਕਨਾਲੋਜੀ ਅਫਸਰ ਸੀ.ਵੀ.ਰਾਓ, ਪੰਜਾਬ ਫਿਲਮ ਸਿਟੀ ਤੋਂ ਇਕਬਾਲ ਚੀਮਾ, ਮਸ਼ਹੂਰ ਪੰਜਾਬੀ ਫਿਲਮ ਕਲਾਕਾਰ ਅੰਬਰਦੀਪ ਸਿੰਘ, ਐਮਾ ਦੇ ਪ੍ਰਧਾਨ ਸਮਿਤ ਗਰਗ, ਇਮੈਜੀਕਾ ਦੇ ਸੀਐਫਓ ਮਾਯੂਰੇਸ਼ ਕੋਰੇ, ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਅਤੇ ਫਿਲਮ ਡਾਇਰੈਕਟਰ ਬੌਬੀ ਬੇਦੀ ਨੇ ਸ਼ਿਰਕਤ ਕੀਤੀ।


ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਫਿਲਮੀ ਖੇਤਰ ਨਾਲ ਜੁੜੇ ਰਹੇ ਹੋਣ ਕਰਕੇ ਉਹ ਪੰਜਾਬ ਨੂੰ ਫਿਲਮਾਂ ਦੀ ਸ਼ੂਟਿੰਗ ਲਈ ਮੋਹਰੀ ਸੂਬੇ ਵੱਜੋਂ ਉਭਾਰਨਾ ਚਾਹੁੰਦੇ ਹਨ। ਹਰ ਤਰ੍ਹਾਂ ਦੀ ਸ਼ੂਟਿੰਗ ਲਈ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਫਿਲਮ ਮੇਕਰਾਂ ਦੀ ਮੰਗ ਅਨੁਸਾਰ ਕੰਮ ਕਰ ਰਹੀ ਹੈ।


ਸੈਸ਼ਨ ਵਿਚ ਪੰਜਾਬ ਦੇ ਅਮੀਰ ਵਿਰਸੇ, ਵਿਰਾਸਤੀ ਇਮਾਰਤਾਂ ਤੇ ਥਾਂਵਾਂ, ਰੰਗ-ਬਿਰੰਗੇ ਸੱਭਿਆਚਾਰ ਅਤੇ ਪੰਜਾਬ ਦੀ ਕੁਦਰਤੀ ਖੂਬਸੂਰਤੀ ਨੂੰ ਮੱਦੇਨਜ਼ਰ ਰੱਖਦੇ ਹੋਏ ਇੱਥੇ ਫਿਲਮ ਸਨਅਤ ਦੇ ਹੋਰ ਜ਼ਿਆਦਾ ਵਿਕਸਤ ਹੋਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ। ਮਨੋਰੰਜਨ ਜਗਤ ਲਈ ਪੰਜਾਬ ਵਿਚ ਅਸੀਮ ਸੰਭਾਵਨਾਵਾਂ ਬਾਰੇ ਚਰਚਾ ਕਰਦਿਆਂ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਕਿ ਫਿਲਮਾਂ ਦੀ ਸ਼ੂਟਿੰਗ ਲਈ ਸੂਬੇ ਵਿਚ ਬਹੁਤ ਸਾਰੇ ਵਿਕਲਪ ਮੌਜੂਦ ਹਨ। ਇਸ ਤੋਂ ਇਲਾਵਾ ਦੁਨੀਆਂ ਭਰ ਵਿਚ ਪੰਜਾਬੀ ਸੰਗੀਤਕ ਉਦਯੋਗ ਵੱਲੋਂ ਨਾਮਣਾ ਖੱਟਣ ਕਰਕੇ ਸੂਬਾ ਹਰ ਤਰ੍ਹਾਂ ਦੀ ਸ਼ੂਟਿੰਗ ਲਈ ਪਸੰਦੀਦਾ ਥਾਂ ਵੱਜੋਂ ਤੇਜ਼ੀ ਨਾਲ ਵਿਕਸਤ ਹੋ ਰਿਹਾ ਹੈ। ਇਸ ਤੋਂ ਇਲਾਵਾ ਹੁਣ ਪੰਜਾਬ ਵਿਚ ਪੋਸਟ ਪ੍ਰੋਡਕਸ਼ਨ ਦਾ ਕੰਮ ਵੀ ਤੇਜ਼ੀ ਨਾਲ ਉਭਰ ਕੇ ਸਾਹਮਣੇ ਆ ਰਿਹਾ ਹੈ।


ਬਹੁਤ ਸਾਰੀਆਂ ਭਾਰਤੀ ਤੇ ਵਿਦੇਸ਼ੀ ਫਿਲਮਾਂ ਦੀ ਸ਼ੂਟਿੰਗ ਪੰਜਾਬ ਵਿਚ ਹੋਣ ਕਰਕੇ ਕਈ ਫਿਲਮ ਮੇਕਰ ਹੁਣ ਪੰਜਾਬ ਵਿਚ ਸ਼ੂਟਿੰਗ ਕਰਨ ਵਿਚ ਰੁਚੀ ਵਿਖਾ ਰਹੇ ਹਨ ਅਤੇ ਪੰਜਾਬ ਸਰਕਾਰ ਅਜਿਹੇ ਸਾਰੇ ਲੋਕਾਂ ਦੀ ਢੁਕਵੀਂ ਮਦਦ ਕਰ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਬਹੁਤ ਸਾਰੇ ਅਦਾਕਾਰਾਂ ਨੇ ਕੌਮੀ ਅਤੇ ਕੌਮਾਂਤਰੀ ਫਿਲਮਾਂ ਵਿਚ ਚੰਗਾ ਨਾਮਣਾ ਖੱਟਿਆ ਹੈ। ਪੰਜਾਬ ਵਿਚ ਹੁਨਰ ਅਤੇ ਕਲਾ ਦੀ ਕੋਈ ਘਾਟ ਨਹੀਂ ਹੈ। ਪੰਜਾਬੀ ਫਿਲਮਾਂ ਵੀ ਮੌਜੂਦਾ ਸਮੇਂ ਤਕਨੀਕੀ ਅਤੇ ਕਲਾ ਪੱਖੋਂ ਉੱਚ ਦਰਜੇ ਦੀਆਂ ਬਣ ਰਹੀਆਂ ਹਨ। ਪੰਜਾਬ ਵਿਚ ਫਿਲਮਾਂ ਦੀ ਸ਼ੂਟਿੰਗ ਲਈ ਆਉਣ ਵਾਲੇ ਅਦਾਕਾਰ ਅਤੇ ਤਕਨੀਕੀ ਮਾਹਰ ਪੰਜਾਬ ਦੀ ਮਹਿਮਾਨ ਨਿਵਾਜ਼ੀ, ਪਿਆਰ, ਅਪਣੱਤ ਤੇ ਆਦਰ-ਮਾਣ ਦੇ ਕਾਇਲ ਹੋਏ ਬਿਨਾਂ ਨਹੀਂ ਰਹਿੰਦੇ।


ਮਾਹਿਰਾਂ ਨੇ ਕਿਹਾ ਕਿ ਪੰਜਾਬ ਦਾ ਖਾਣਾ-ਪੀਣਾ ਵੀ ਲਾਜਵਾਬ ਹੈ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਜਿੱਥੇ ਰੂਹ ਨੂੰ ਸਕੂਨ ਦਿੰਦੇ ਹਨ ਉੱਥੇ ਹੀ ਸੈਰ-ਸਪਾਟੇ ਲਈ ਇਤਿਹਾਸਕ ਤੇ ਕੁਦਰਤੀ ਖੂਬਸੂਰਤੀ ਨਾਲ ਭਰਪੂਰ ਥਾਂਵਾਂ ਜ਼ਿੰਦਗੀ ਨੂੰ ਖੁਸ਼ਨੁਮਾ ਬਣਾ ਦਿੰਦਿਆਂ ਹਨ। ਫਿਲਮਾਂ ਦੀ ਮੰਗ ਅਨੁਸਾਰ ਪੰਜਾਬ ਇਕ ਅਜਿਹਾ ਸੂਬਾ ਹੈ ਜਿੱਥੇ ਕੁਦਰਤ ਦੇ ਹਰੇਕ ਮੌਸਮ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਫਿਲਮ ਜਗਤ ਨੂੰ ਪੰਜਾਬ ਵਿਚ ਸ਼ੂਟਿੰਗ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਫਿਲਮ ਮੇਕਰਾਂ ਅਤੇ ਪ੍ਰੋਡਕਸ਼ਨ ਹਾਊਸਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਬਰਕਤ ਵਾਲੀ ਧਰਤੀ ਫਿਲਮ ਮੇਕਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵੇਗੀ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends