*ਜ਼ਿਲ੍ਹਾ ਮੈਜਿਸਟ੍ਰੇਟ ਵਲੋਂ "ਨੋ ਫਲਾਇੰਗ ਜ਼ੋਨ" ਦਾ ਐਲਾਨ*
*ਹਵਾਬਾਜ਼ੀ/ ਡਿਫੈਂਸ ਵਿਭਾਗ ਵੱਲੋਂ ਪ੍ਰਵਾਨਿਤ ਉਡਾਣਾਂ 'ਤੇ ਲਾਗੂ ਨਹੀਂ ਹੋਵੇਗਾ ਹੁਕਮ*
ਐਸ.ਏ.ਐਸ. ਨਗਰ, 9 ਸਤੰਬਰ 2023
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ, 1973 (1974 ਦਾ ਐਕਟ ਨੰਬਰ-2) ਦੀ ਧਾਰਾ 144 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਸੁਰੱਖਿਆ ਅਤੇ ਅਮਨ ਕਾਨੂੰਨ ਸਥਿਤੀ ਦੇ ਮੱਦੇਨਜ਼ਰ ਅਮਿਟੀ ਯੂਨੀਵਰਸਿਟੀ ਕੈਂਪਸ, ਸੈਕਟਰ -82 ਐਸ.ਏ.ਐਸ ਨਗਰ ਅਤੇ ਇਸ ਦੇ ਨਾਲ ਲੱਗਦੇ 05 ਕਿਲੋਮੀਟਰ ਘੇਰੇ ਦੇ (ਰੇਡੀਅਸ) ਏਰੀਏ ਨੂੰ ਨੋ-ਡਰੋਨ ਅਤੇ ਨੋ ਫਲਾਇੰਗ ਜ਼ੋਨ ਘੋਸ਼ਿਤ ਕਰਦਿਆਂ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਨੂੰ ਉਡਾਉਣ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਹੈ।
ਹੁਕਮ ਜਾਰੀ ਕਰਦਿਆਂ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਇਸ ਏਰੀਆ ਵਿੱਚ ਕੋਈ ਵੀ ਕਿਸੇ ਕਿਸਮ ਦੇ ਫਲਾਇੰਗ ਆਬਜੈਕਟ ਦੇ ਉਡਾਣ 'ਤੇ ਪੂਰਨ ਤੌਰ 'ਤੇ ਪਾਬੰਦੀ ਹੋਵੇਗੀ ਅਤੇ ਇਹ ਹੁਕਮ ਹਵਾਬਾਜ਼ੀ/ ਡਿਫੈਂਸ ਵਿਭਾਗ ਵੱਲੋਂ ਪ੍ਰਵਾਨਿਤ ਉਡਾਣਾਂ 'ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 11 ਸਤੰਬਰ 2023 ਤੋਂ 13 ਸਤੰਬਰ 2023 ਤੱਕ ਉਕਤ ਏਰੀਏ ਵਿੱਚ ਲਾਗੂ ਹੋਣਗੇ।