B.ED NOT LEGIBLE FOR PRIMARY TEACHERS : ਬੀ.ਐਡ ਡਿਗਰੀ ਧਾਰਕ ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀਆਂ ਲਈ ਅਯੋਗ, ਉਮੀਦਵਾਰਾਂ ਨੂੰ ਯੋਗਤਾ ਅਪਡੇਟ ਕਰਨ ਲਈ ਮਿਲਿਆ ਮੌਕਾ

B.ED NOT LEGIBLE FOR PRIMARY TEACHERS : ਬੀ.ਐਡ ਡਿਗਰੀ ਧਾਰਕ ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀਆਂ ਲਈ ਅਯੋਗ, ਉਮੀਦਵਾਰਾਂ ਨੂੰ ਯੋਗਤਾ ਅਪਡੇਟ ਕਰਨ ਲਈ ਮਿਲਿਆ ਮੌਕਾ 

Delhi 13 September 2023 ( pbjobsoftoday)

ਪ੍ਰਾਇਮਰੀ ਅਧਿਆਪਕਾਂ ਦੀਆਂ ਪੋਸਟ ਭਰਨ ਲਈ ਕੇਵੀਐਸ (Kendriya vidyalaya sangathan) ਵੱਲੋਂ ਇਸ਼ਤਿਹਾਰ ਨੰਬਰ 16/2022 ਜਾਰੀ ਕੀਤਾ ਗਿਆ ਸੀ ਅਤੇ ਇਹ ਵੀ ਹਦਾਇਤ ਕੀਤੀ ਸੀ ਕਿ ਬੀ.ਐਡ ਉਮੀਦਵਾਰ ਵੀ ਪ੍ਰਾਇਮਰੀ ਅਧਿਆਪਕਾਂ  ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ ਅਤੇ ਚੋਣ ਪ੍ਰਕਿਰਿਆ ਵਿੱਚੋਂ ਲੰਘ ਸਕਦੇ ਹਨ ਪਰ ਇੰਟਰਵਿਊ/ ਮੈਰਿਟ ਸੂਚੀ ਵਿੱਚ ਉਹਨਾਂ ਦੀ ਸ਼ਮੂਲੀਅਤ  ਮਾਨਯੋਗ ਸੁਪਰੀਮ ਕੋਰਟ ਵਿੱਚ ਦਾਇਰ  SLP ਦਾ ਨਤੀਜੇ ਤੇ ਨਿਰਭਰ ਕਰੇਗੀ।



ਭਾਰਤ ਦੀ ਮਾਨਯੋਗ ਸੁਪਰੀਮ ਕੋਰਟ ਨੇ ਸਿਵਲ ਅਪੀਲ ਨੰਬਰ 5068 (ਸਾਲ  2023) ਮਿਤੀ 11.08.2023 ਦੇ ਆਪਣੇ ਫੈਸਲੇ ਵਿੱਚ ( ਪਟੀਸ਼ਨਕਰਤਾ ਦੇਵੇਸ਼ ਸ਼ਰਮਾ ਦੇ ਮਾਮਲੇ )  ਐਨਸੀਟੀਈ ਵੱਲੋਂ ਮਿਤੀ 28.06.2018 ਨੂੰ ਜਾਰੀ ਨੋਟੀਫਿਕੇਸ਼ਨ  ਨੂੰ ਰੱਦ ਕਰ ਦਿੱਤਾ ਹੈ। ਇਸ ਲਈ ਉਮੀਦਵਾਰ ਦੁਆਰਾ ਜਾਰੀ ਕੀਤੀ ਗਈ ਐਨਸੀਟੀਈ. ਬੀ.ਐੱਡ ਦੀ ਯੋਗਤਾ ਪ੍ਰਾਇਮਰੀ ਅਧਿਆਪਕ ਦੇ ਅਹੁਦੇ ਲਈ ਯੋਗ ਨਹੀਂ ਹੈ। ਭਾਵ ਬੀ.ਐੱਡ ਦੀ ਯੋਗਤਾ ਰੱਖਣ ਵਾਲੇ ਉਮੀਦਵਾਰ ਪ੍ਰਾਇਮਰੀ ਅਧਿਆਪਕਾਂ ਦੀ ਅਸਾਮੀਆਂ ਲਈ ਯੋਗ ਨਹੀਂ ਹੈ।

ਇਸ ਲਈ  ਕੇਂਦਰੀ ਸੰਗਠਨ ਵੱਲੋਂ ਉਮੀਦਵਾਰਾਂ ਨੂੰ ਆਪਣੀ ਵਿੱਦਿਅਕ ਯੋਗਿਤਾ ਨੂੰ ਅਪਡੇਟ ਕਰਨ ਲਈ ਮੌਕਾ ਦਿੱਤਾ ਗਿਆ ਹੈ।  ਜਿਨ੍ਹਾਂ ਉਮੀਦਵਾਰਾਂ ਕੋਲ ਬੀ.ਐੱਡ ਦੀ ਡਿਗਰੀ ਅਤੇ ਡਿਪਲੋਮਾ ਇਨ ਐਲੀਮੈਂਟਰੀ ਐਜੁਕੇਸ਼ਨ ਦੋਨੋਂ ਸਨ , ਪ੍ਰੰਤੂ ਉਹਨਾਂ ਨੇ ਆਨਲਾਈਨ ਫ਼ਾਰਮ ਭਰਦੇ ਸਮੇਂ ਆਪਣੇ ਵਿੱਦਿਅਕ ਯੋਗਤਾ ਨੂੰ  ਬੀ.ਐੱਡ  ਭਰਿਆ ਸੀ ।

ਕੇਂਦਰੀ ਸੰਗਠਨ ਨੇ ਇਹਨਾਂ ਉਮੀਦਵਾਰਾਂ ਨੂੰ 17 ਸਤੰਬਰ 2023 ਤੋਂ 26 ਸਤੰਬਰ 2023 ਤੱਕ ਆਪਣੀ  ਵਿਦਿਅਕ ਯੋਗਤਾ ਨੂੰ ਸਹੀ ਕਰਨ ਦਾ ਮੌਕਾ ਦਿੱਤਾ ਗਿਆ ਹੈ।


Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends