ਸਿੱਖਿਆ ਪ੍ਰੋਵਾਈਡਰ, ਆਈ. ਈ. ਈ.ਜੀ.ਐਸ/ ਐਸ. ਟੀ. ਆਰ/ ਏ.ਆਈ. ਈ. ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਵੀ ਕਰ ਸਕਣਗੇ ਰਾਜ ਪੱਧਰੀ ਐਵਾਰਡ ਲਈ ਅਪਲਾਈ: ਹਰਜੋਤ ਸਿੰਘ ਬੈਂਸ *ਸਿੱਖਿਆ ਪ੍ਰੋਵਾਈਡਰ, ਆਈ. ਈ. ਈ.ਜੀ.ਐਸ/ ਐਸ. ਟੀ. ਆਰ/ ਏ.ਆਈ. ਈ. ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਵੀ ਕਰ ਸਕਣਗੇ ਰਾਜ ਪੱਧਰੀ ਐਵਾਰਡ ਲਈ ਅਪਲਾਈ: ਹਰਜੋਤ ਸਿੰਘ ਬੈਂਸ* 


 *ਅਪਲਾਈ ਕਰਨ ਦੀ ਆਖਰੀ ਤਰੀਕ 18 ਅਗਸਤ 2023* 


 *ਸਿੱਖਿਆ ਮੰਤਰੀ ਵਲੋਂ ਪੋਰਟਲ ਖੋਲ੍ਹਣ ਦੇ ਆਦੇਸ਼ ਜਾਰੀ* 


 *ਚੰਡੀਗੜ੍ਹ,12 ਅਗਸਤ* : ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਸਿੱਖਿਆ ਪ੍ਰੋਵਾਈਡਰ / ਆਈ. ਈ./ ਈ.ਜੀ.ਐਸ/ ਐਸ. ਟੀ. ਆਰ/ ਏ.ਆਈ. ਈ. ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਨੂੰ ਵੀ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਦਿੱਤੇ ਜਾਂਦੇ ਰਾਜ ਪੱਧਰੀ ਐਵਾਰਡ ਲਈ ਅਪਲਾਈ ਕਰਨ ਦਾ ਮੌਕਾ ਦੇਣ ਦਾ ਫ਼ੈਸਲਾ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 

ਸਕੂਲ ਸਿੱਖਿਆ ਵਿਭਾਗ ਅੰਦਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੇ ਸਿੱਖਿਆ ਪ੍ਰੋਵਾਈਡਰ, ਆਈ. ਈ. ਈ.ਜੀ.ਐਸ. ਐਸ. ਟੀ. ਆਰ, ਏ.ਆਈ. ਈ. ਅਤੇ ਸਪੈਸ਼ਲ ਇਨਕਲੂਸਿਵ ਟੀਚਰਾਂ ਦੀਆਂ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਹਨ। ਪਿਛਲੇ ਸਮੇਂ ਦੌਰਾਨ 'ਕੱਚੇ ਅਧਿਆਪਕ ਕਹਿ ਕੇ ਇਹਨਾਂ ਅਧਿਆਪਕਾਂ ਦੇ ਮਾਨ- ਸਨਮਾਨ ਨੂੰ ਠੇਸ ਪਹੁੰਚਾਈ ਅਤੇ ਨਿਗੂਣੀਆਂ ਤਨਖਾਹਾਂ ਦੇ ਕੇ ਆਰਥਿਕ ਸ਼ੋਸਣ ਵੀ ਕੀਤਾ ਪ੍ਰੰਤੂ ਮਾਣਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ 12710 ਅਧਿਆਪਕਾਂ ਨੂੰ ਰੈਗੂਲਰਰਾਈਜ ਕਰਨ ਸਬੰਧੀ ਲੈਟਰ ਦਿੱਤਾ ਗਿਆ।


ਉਨ੍ਹਾਂ ਕਿਹਾ ਕਿ ਇਹ ਅਧਿਆਪਕ ਵੀ ਬਾਕੀ ਅਧਿਆਪਕਾਂ ਵਾਂਗ ਰਾਜ ਪੁਰਸਕਾਰ ਲੈਣ ' ਅਤੇ ਇਹਨਾਂ ਨੂੰ ਵੀ ਅਪਲਾਈ ਕਰਨ ਦਾ ਹੱਕ ਹੋਣਾ ਚਾਹੀਦਾ ਹੈ। ਹੁਣ ਤੱਕ 'ਰਾਜ ਪੁਰਸਕਾਰ ਤੋਂ ਵਾਂਝੇ ਰੱਖੇ ਜਾਣਾ ਗਲਤ ਸੀ ।


ਇਸ ਲਈ ਇਸ ਵਾਰ ਰਾਜ ਪੁਰਸਕਾਰਾਂ ਵਿੱਚ ਦਿੱਤੇ ਜਾਣ ਵਾਲੇ ਪੁਰਸਕਾਰਾਂ ਤੋਂ ਇਲਾਵਾ 5 ਵਿਸ਼ੇਸ਼ ਪੁਰਸਕਾਰ ਇਸ ਵਰਗ ਦੇ ਅਧਿਆਪਕਾਂ ਲਈ ਰਾਖਵੇਂ ਰੱਖੇ ਗਏ ਹਨ ਅਤੇ ਅਗਾਮੀ ਸਾਲ ਤੋਂ ਇਹਨਾਂ ਅਧਿਆਪਕਾਂ ਨੂੰ ਦੂਜੇ ਅਧਿਆਪਕਾਂ ਦੇ ਨਾਲ ਹੀ ਪੁਰਸਕਾਰ ਲੈਣ ਵਾਸਤੇ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇ | ਇਸ ਸੈਸ਼ਨ ਦੌਰਾਨ ਇਹਨਾਂ ਅਧਿਆਪਕਾਂ ਨੂੰ ਵਿਸ਼ੇਸ਼ ਮੌਕਾ ਪ੍ਰਦਾਨ ਕਰਦੇ ਹੋਏ 'ਰਾਜ ਪੁਰਸਕਾਰ' ਲੈਣ ਸਬੰਧੀ ਆਪਣੀਆਂ ਪ੍ਰਾਪਤੀਆਂ ਅਤੇ ਹੋਰ ਰਸਮੀ ਕਾਰਵਾਈਆਂ ਅਪਲਾਈ ਕਰਨ ਲਈ ਸਿੱਖਿਆ ਮੰਤਰੀ ਵਲੋਂ ਪੋਰਟਲ ਖੋਲ੍ਹਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਜ਼ੋ 18 ਅਗਸਤ 2023 ਤੱਕ ਖੁਲ੍ਹਾ ਰਹੇਗਾ ।

School holiday

PSTET 2024 NOTIFICATION, APPLICATION FORM ELIGIBILITY : 26 ਮਈ ਨੂੰ ਹੋਵੇਗੀ ਪੀਐਸਟੀਈਟੀ ਪ੍ਰੀਖਿਆ

PSTET 2024 OFFICIAL NOTIFICATION PSTET,  LINK FOR APPLYING ONLINE, OFFICIAL WEBSITE FOR PSTET 2024 OFFICIAL WEBSITE FOR PSTET NOTIFICATION 2...

Trends

RECENT UPDATES