ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਵੱਲੋਂ ਪ੍ਰਾਇਮਰੀ ਸਕੂਲ ਖੰਨਾ-8 ਦੇ ਮੁੱਖ ਅਧਿਆਪਕ ਨੂੰ ਸਤਵੀਰ ਸਿੰਘ ਰੌਣੀ ਦਾ ਵਿਸ਼ੇਸ਼ ਸਨਮਾਨ

 ਵਿਧਾਨ ਸਭਾ ਦੇ ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਵੱਲੋਂ ਪ੍ਰਾਇਮਰੀ ਸਕੂਲ ਖੰਨਾ-8 ਦੇ ਮੁੱਖ ਅਧਿਆਪਕ ਨੂੰ ਸਤਵੀਰ ਸਿੰਘ ਰੌਣੀ ਦਾ ਵਿਸ਼ੇਸ਼ ਸਨਮਾਨ




ਪੰਜਾਬ ਸਰਕਾਰ ਤੇ ਐੱਸ.ਆਰ.ਐੱਸ.ਐੱਸ ਫਾਊਂਡੇਸ਼ਨ  ਵੱਲੋਂ ਚੰਡੀਗੜ੍ਹ ਵਿਖੇ ਪ੍ਰਾਇਮਰੀ ਸਕੂਲ ਖੰਨਾ-8 ਦੇ ਮੁੱਖ ਅਧਿਆਪਕ ਨੂੰ ਸਤਵੀਰ ਸਿੰਘ ਰੌਣੀ ਦਾ ਵਿਸ਼ੇਸ਼ ਸਨਮਾਨ


ਪੰਜਾਬ ਸਰਕਾਰ ਤੇ ਐੱਸ.ਆਰ.ਐੱਸ.ਐੱਸ ਫਾਊਂਡੇਸ਼ਨ  ਵੱਲੋਂ ਚੰਡੀਗੜ੍ਹ ਵਿਖੇ ਇੱਕ ਵਿਸ਼ੇਸ਼  ਪ੍ਰੋਗਰਾਮ ਕਰਵਾਇਆ ਗਿਆ।ਜਿਸ ਵਿੱਚ ਪੰਜਾਬ ਦੇ ਸਕੂਲਾਂ, ਟੈਕਨੀਕਲ ਤੇ ਮੈਡੀਕਲ ਕਾਲਜਾਂ,ਯੂਨੀਵਰਸਿਟੀਆਂ ਦੇ ਟੀਚਰਜ਼ ਤੇ ਵਿਦਿੱਅਕ ਸੰਸਥਾਵਾਂ ਨੂੰ ਵਿਦਿੱਅਕ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਕਰਨ ਲਈ ਸਨਮਾਨਿਤ ਕੀਤਾ ਗਿਆ।ਅਧਿਆਪਕ ਆਗੂ ਕੁਲਜਿੰਦਰ ਸਿੰਘ ਬੱਦੋਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਸ ਵਿੱਚ ਜਿਲ੍ਹੇ ਲੁਧਿਆਣੇ ਲਈ ਮਾਣ ਵਾਲੀ ਗੱਲ ਹੈ ਕਿ ਸਿੱਖਿਆ ਮੰਤਰੀ ਜੀ ਦੇ ਦਫਤਰ ਵੱਲੋਂ ਚੁਣੇ  ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਸਤਵੀਰ ਸਿੰਘ ਰੌਣੀ ਮੁੱਖ ਅਧਿਆਪਕ ਸਰਕਾਰੀ ਪ੍ਰਾਇਮਰੀ ਸਕੂਲ,ਖੰਨਾ-8 ਵੱਲੋਂ ਵਿੱਦਿਅਕ ਖੇਤਰ ਵਿੱਚ ਕੀਤਾ ਜਾ ਰਹੇ ਕੰਮਾਂ ਲਈ ਇਸ ਪ੍ਰੋਗਰਾਮ ਵਿੱਚ ਸਨਮਾਨਿਤ ਕੀਤਾ ਗਿਆ।ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਸਰਦਾਰ ਜੈ ਕਿਸ਼ਨ ਸਿੰਘ ਰੋੜੀ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐੱਸਡੀ ਮਨਜੀਤ ਸਿੰਘ ਸਿੱਧੂ,ਡਾਕਟਰ ਜੀਵਨਜੋਤ ਕੌਰ ਐੱਮ.ਐੱਲ.ਏ ਅਮ੍ਰਿੰਤਸਰ, ਸਰਦਾਰ ਅਜੀਤਪਾਲ ਸਿੰਘ ਕੋਹਲੀ ਐੱਮ.ਐੱਲ.ਏ ਪਟਿਆਲਾ,ਮੈਡਮ ਨੀਨਾ ਮਿੱਤਲ ਐੱਮ.ਐੱਲ.ਏ  ਰਾਜਪੁਰਾ ਤੇ ਫਾਉਡੇਸ਼ਨ ਦੇ ਚੇਅਰਮੈਨ ਡਾਕਟਰ ਸਾਜਨ ਸ਼ਰਮਾ ਵੱਲੋਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਸ.ਬਲਦੇਵ ਸਿੰਘ ਜੋਧਾਂ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਤੇ ਸ੍ਰੀ ਮਨੋਜ ਕੁਮਾਰ 

ਉੱਪ ਜਿਲ੍ਹਾ ਸਿੱਖਿਆ ਅਫਸਰ ਲੁਧਿਆਣਾ ਵੱਲੋਂ ਸਤਵੀਰ ਸਿੰਘ ਰੌਣੀ ਤੇ ਪ੍ਰਾਇਮਰੀ ਸਕੂਲ ਖੰਨਾ-8  ਦੇ ਸਟਾਫ ਨੂੰ ਮੁਬਾਰਕਬਾਦ ਦਿੱਤੀ ਤੇ ਕਿਹਾ ਐੱਚਟੀ ਸਤਵੀਰ ਸਿੰਘ ਤੇ ਸਕੂਲ ਦਾ ਸਮੁੱਚਾ ਸਟਾਫ ਬਹੁਤ ਹੀ ਮਿਹਨਤੀ ਤੇ ਬੱਚਿਆਂ ਦੀ ਸਿੱਖਿਆ ਲਈ ਹਰ ਉਪਰਾਲਿਆਂ ਕਰ ਰਿਹਾ ਹੈ।ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚੋਂ ਸਤਵੀਰ ਸਿੰਘ ਰੌਣੀ ਅਤੇ ਪ੍ਰਾਇਮਰੀ ਸਕੂਲ ਖੰਨਾ-8 ਦੀ ਚੋਣ ਕਰਕੇ ਸਨਮਾਨ ਕਰਨਾ ਸਾਡੇ ਜਿਲ੍ਹੇ ਲਈ ਮਾਣ ਦੀ ਗੱਲ ਹੈ।ਅਸੀਂ ਜਿਲ੍ਹੇ ਵੱਲੋਂ ਸਕੂਲ ਦੇ ਅਧਿਆਪਕਾਂ ਨੂੰ ਹਰ ਮਦਦ ਕਰਾਂਗੇ ਤਾ ਜੋ ਅਧਿਆਪਕਾਂ ਬੱਚਿਆਂ ਨੂੰ ਹੋਰ ਅੱਗੇ ਲਿਜਾ ਸਕਣ ।

💐🌿Follow us for latest updates 👇👇👇

Featured post

Pay Anomaly: ਸਿੱਖਿਆ ਵਿਭਾਗ ਅਧਿਆਪਕਾਂ ਦੇ ਪੇਅ ਅਨਾਮਲੀ ਦੇ ਕੇਸਾਂ ਨੂੰ ਹੱਲ ਕਰਨ ਸਬੰਧੀ ਗਾਈਡਲਾਈਨਜ਼ ਜਾਰੀ

News Report: Punjab Education Department Order Punjab Education Department Directs DEOs to Immediately Resolve ETT Pay Anomaly ...

RECENT UPDATES

Trends