DELHI 13 ਜੁਲਾਈ 2023 ( PBJOBSOFTODAY)
ਦੇਸ਼ ਭਰ ਵਿੱਚ ਭਾਰੀ ਮੀਂਹ ਪੈਣ ਕਾਰਨ ਹੜਾਂ ਵਰਗੇ ਹਾਲਾਤ ਬਣੇ ਹੋਏ ਹਨ। ਹਿਮਾਚਲ, ਪੰਜਾਬ, ਹਰਿਆਣਾ ਅਤੇ ਦਿੱਲੀ ਵਿਖੇ ਭਾਰੀ ਮੀਂਹ ਕਾਰਨ ਜਿਥੇ ਕਈ ਜਗ੍ਹਾ ਜਾਨੀ ਨੁਕਸਾਨ ਹੋਇਆ ਉਥੇ ਹੀ ਵੱਡੀ ਗਿਣਤੀ ਵਿਚ ਹੋਟਲ , ਘਰ, ਪੁਲ ਢਹਿ ਢੇਰੀ ਹੋ ਗਏ।
ਹਾਲੇ ਵੀ ਬਹੁਤੀਆਂ ਥਾਵਾਂ ਤੇ ਪਾਣੀ ਖੜ੍ਹਾ ਹੈ। ਇਸੇ ਕਾਰਨ ਬਹੁਤੇ ਸੂਬਿਆਂ ਨੇ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ 13 ਜੁਲਾਈ ਤੱਕ ਕੀਤਾ ਗਿਆ ਸੀ।
ਦਿੱਲੀ ਵਿੱਚ ਯਮੁਨਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਬਹਿ ਰਹਿ ਹੈ ਅਤੇ ਕਈ ਥਾਵਾਂ ਤੇ ਪਾਣੀ ਖੜ੍ਹਾ ਹੈ। ਇਸ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਸਾਰੇ ਸਕੂਲ ਜਿਥੇ ਵੀ ਹਾਲੇ ਤੱਕ ਪਾਣੀ ਖੜ੍ਹਾ ਹੈ, ਉਹ ਸਕੂਲ ਬੰਦ ਰਹਿਣਗੇ। PBJOBSOFTODAY
ਪੰਜਾਬ ਦੇ ਸਕੂਲਾਂ ਵਿੱਚ ਛੁੱਟੀਆਂ HOLIDAY IN PUNJAB SCHOOL:-
ਪੰਜਾਬ ਸਰਕਾਰ ਵੱਲੋਂ ਵੀ 13 ਜੁਲਾਈ ਤੱਕ ਸੂਬੇ ਦੇ ਸਮੂਹ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਅੱਜ ਇਸ ਸਬੰਧੀ ਫੈਸਲਾ ਕੀਤਾ ਜਾਵੇਗਾ ਕਿ ਸਕੂਲਾਂ ਨੂੰ ਖੋਲਿਆ ਜਾਵੇ ਜਾਂ ਫਿਰ ਛੁਟੀਆਂ ਕੀਤੀਆਂ ਜਾਣ।
ਹੋ ਸਕਦਾ ਹੈ ਕਿ ਜਿਨ੍ਹਾਂ ਜ਼ਿਲਿਆਂ ਵਿੱਚ ਜ਼ਿਆਦਾ ਪਾਣੀ ਦੀ ਸਮੱਸਿਆ ਹੈ ਉਨ੍ਹਾਂ ਜ਼ਿਲਿਆਂ ਵਿੱਚ ਛੁੱਟੀਆਂ ਕੀਤੀਆਂ ਜਾਣ, ਕਿਉਂਕਿ ਕਈ ਸਕੂਲਾਂ ਵਿੱਚ ਪਾਣੀ ਖੜ੍ਹਾ ਹੈ, ਜਾਂ ਪਾਣੀ ਨਾਲ ਸਕੂਲਾਂ ਦੀ ਸਾਫ ਸਫਾਈ ਲਈ ਸਮਾਂ ਲੱਗੇਗਾ।