BREAKING NEWS: ਪੰਜਾਬ ਸਰਕਾਰ ਕਰੇਗੀ ਦਫ਼ਤਰੀ ਸਮੇਂ ਵਿੱਚ ਤਬਦੀਲੀ


BREAKING NEWS:  ਪੰਜਾਬ ਸਰਕਾਰ ਕਰੇਗੀ ਦਫ਼ਤਰੀ ਸਮੇਂ ਵਿੱਚ ਤਬਦੀਲੀ 

ਚੰਡੀਗੜ੍ਹ, 13 ਜੁਲਾਈ 2023

ਸੂਬੇ ਦੇ ਸਰਕਾਰੀ ਦਫਤਰਾਂ ਦਾ ਸਮਾਂ 17 ਜੁਲਾਈ ਤੋਂ ਬਦਲਿਆ ਜਾਵੇਗਾ।ਸਰਕਾਰੀ ਦਫ਼ਤਰ 17 ਜੁਲਾਈ ਤੋਂ ਮੁੜ ਤੋਂ ਸਵੇਰੇ 9 ਵਜੇ ਤੋਂ ਖੁੱਲ੍ਹਣਗੇ।ਪੰਜਾਬ ਸਰਕਾਰ ਨੇ 2 ਮਈ  ਤੋਂ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ ਸੀ। ਇਸ ਫੈਸਲੇ ਦੇ 15 ਜੁਲਾਈ ਤੱਕ  ਲਾਗੂ ਰਹਿਣ ਦੇ ਆਦੇਸ਼ ਸਨ। ਹੁਣ ਇਸ ਫੈਸਲੇ ਨੂੰ ਅੱਗੇ ਵਧਾਉਣ ਦੀ ਥਾਂ  ਪੰਜਾਬ ਸਰਕਾਰ  ਮੁੜ ਤੋਂ ਸਰਕਾਰੀ ਦਫ਼ਤਰਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਰਖੇਗੀ।


ਪੰਜਾਬ ਸਰਕਾਰ ਵੱਲੋਂ ਫਰਵਰੀ ਮਹੀਨੇ ਵਿੱਚ ਇੱਕ ਫੈਸਲਾ ਕੀਤਾ ਗਿਆ ਸੀ ਕਿ ਮਈ ਅਤੇ ਜੂਨ ਵਿੱਚ ਬਿਜਲੀ ਦੀ ਖਪਤ ਕਾਫ਼ੀ ਜ਼ਿਆਦਾ ਹੁੰਦੀ ਹੈ ਤਾਂ ਤੇਜ਼ ਗਰਮੀ ਹੋਣ ਕਰਕੇ ਆਮ ਲੋਕਾਂ ਸਣੇ ਮੁਲਾਜ਼ਮਾਂ ਨੂੰ ਵੀ ਕਾਫ਼ੀ ਪਰੇਸ਼ਾਨੀ ਹੁੰਦੀ ਹੈ। 


ਇਸ ਲਈ ਪੰਜਾਬ ਸਰਕਾਰ ਨੇ 2 ਮਈ ਤੋਂ 15 ਜੁਲਾਈ ਤੱਕ ਸਰਕਾਰੀ ਦਫ਼ਤਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਦੀ ਥਾਂ ਤੇ ਸਵੇਰੇ 7:30 ਤੋਂ ਦੁਪਹਿਰ 2 ਵਜੇ ਤੱਕ ਕੀਤਾ ਗਿਆ ਸੀ। ਮੀਡੀਆ ਰਿਪੋਰਟਾਂ ਅਨੁਸਾਰ ਹੁਣ ਪੰਜਾਬ ਸਰਕਾਰ ਵੱਲੋਂ ਇਸ ਫੈਸਲੇ ਨੂੰ ਅੱਗੇ ਨਾ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ, ਜਿਸ ਕਾਰਨ ਹੀ 17 ਜੁਲਾਈ ਸੋਮਵਾਰ ਤੋਂ ਦਫ਼ਤਰ ਮੁੜ ਤੋਂ ਸਵੇਰੇ 9 ਵਜੇ ਤੋਂ 5 ਵਜੇ ਹੀ ਖੁੱਲ੍ਹਣਗੇ।

 

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

ਸਭ ਤੋਂ ਵੱਧ ਪੜੀਆਂ ਪੋਸਟਾਂ

RECENT UPDATES

Trends