ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਅਗਲੇ ਹੁਕਮਾਂ ਤੱਕ ਰਹਿਣਗੇ ਬੰਦ
--ਜ਼ਿਲੇ ਦੇ ਬਾਕੀ ਸਾਰੇ ਸਕੂਲ ਆਮ ਵਾਂਗ ਰਹਿਣਗੇ ਖੁੱਲੇ-ਜ਼ਿਲਾ ਮੈਜਿਸਟ੍ਰੇਟ
--ਸਕੂਲਾਂ ਵਿੱਚ ਫਲੱਡ ਰੈਸੀਕਿਊ ਕੇਂਦਰ ਬਣੇ ਹੋਣ ਕਰਕੇ ਰਹਿਣਗੇ ਸਕੂਲ ਬੰਦ-ਕੁਲਵੰਤ ਸਿੰਘ
ਮੋਗਾ, 16 ਜੁਲਾਈ:
ਹੜਾਂ ਕਾਰਣ ਜ਼ਿਲਾ ਮੋਗਾ ਦੇ ਬਲਾਕ ਧਰਮਕੋਟ ਦੇ ਸਤਲੁਜ ਦਰਿਆ ਲਾਗਲੇ ਪਿੰਡ ਜਿਆਦਾ ਪ੍ਰਭਾਵਿਤ ਹੋਏ ਹਨ, ਜਿੱਥੋਂ ਦੀ ਸਾਰੀ ਸਥਿਤੀ ਜ਼ਿਲਾ ਪ੍ਰਸ਼ਾਸ਼ਨ ਦੇ ਕੰਟਰੋਲ ਹੇਠ ਹੈ। ਜ਼ਿਲਾ ਪ੍ਰਸ਼ਾਸ਼ਨ ਦੀਆਂ ਟੀਮਾਂ, ਸਿਹਤ ਵਿਭਾਗ ਦੀਆਂ ਟੀਮਾਂ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਲਗਾਤਾਰ ਇਨਾਂ ਪਿੰਡਾਂ ਨਾਲ ਰਾਬਤਾ ਬਣਾ ਕੇ ਹਰ ਸੰਭਵ ਸਹਾਇਤਾ ਪਹੁੰਚਾ ਰਹੀਆਂ ਹਨ ਕਿਸੇ ਨੂੰ ਵੀ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾ ਰਿਹਾ। ਜ਼ਿਲਾ ਮੋਗਾ ਦੇ ਬਲਾਕ ਧਰਮਕੋਟ ਦੇ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਵਿੱਚ ਫਲੱਡ ਰੈਸਕਿਊ ਕੇਂਦਰ ਬਣਾਏ ਹੋਏ ਹਨ।
SCHOOL HOLIDAYS: 6 ਜ਼ਿਲਿਆਂ ਵਿੱਚ ਛੁੱਟੀਆਂ ਪੜ੍ਹੋ ਇਥੇ
ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਉਕਤ ਦੇ ਮੱਦੇਨਜ਼ਰ ਸਰਕਾਰੀ ਹਾਈ ਸਕੂਲ ਰਾਊਵਾਲ ਮੇਲਕ ਕੰਗਾਂ ਅਤੇ ਸਰਕਾਰੀ ਮਿਡਲ ਸਕੂਲ ਮੰਦਰ ਕਲਾਂ ਨੂੰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਜ਼ਿਲੇ ਦੇ ਬਾਕੀ ਸਰਕਾਰੀ/ਪ੍ਰਾਈਵੇਟ ਸਕੂਲ ਵਿਦਿਆਰਥੀਆਂ ਦੀ ਪੜਾਈ ਲਈ ਖੁੱਲੇ ਰਹਿਣਗੇ।